ਸਿਹਤ ਕਰਮਚਾਰੀਆਂ ਅਤੇ ਨਰਸਾਂ ਦਰਪੇਸ਼ ਅਜੇ ਵੀ ਆ ਰਹੀਆਂ ਨੇ ਕਈ ਚੁਣੋਤੀਆਂ

Government data reveals higher rate of COVID-19 deaths among Australia's migrant communities.

Source: Getty Images

ਬੇਸ਼ਕ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਕੁੱਝ ਸਥਿਰ ਹੋ ਰਹੀ ਜਾਪਦੀ ਹੈ ਪਰ ਨਰਸਾਂ ਅਤੇ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਵੀ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਉਹਨਾਂ ਨੂੰ ਡਰ ਹੈ ਕਿ 26 ਜਨਵਰੀ ਵਰਗੇ ਸਮਾਗਮਾਂ ਅਤੇ ਸਕੂਲਾਂ ਦੇ ਖੁੱਲਣ ਨਾਲ ਹਸਪਤਾਲਾਂ ਵਿਚਲੇ ਦਾਖਲੇ ਹੋਰ ਵੀ ਵਧ ਜਾਣਗੇ ਜਿਸਦੇ ਚਲਦਿਆਂ ਕਈ ਚੁਣੌਤੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ।


ਇਸ ਸਮੇਂ ਦੇਸ਼ ਭਰ ਦੇ 16 ਸਾਲਾਂ ਤੋਂ ਉੱਪਰ ਦੀ ਉਮਰ ਦੇ ਤਕਰੀਬਨ 93.1% ਲੋਕਾਂ ਨੇ ਵੈਕਸੀਨ ਦੇ ਦੋਵੇਂ ਟੀਕੇ ਲਗਵਾ ਲਏ ਹਨ ਅਤੇ 18 ਸਾਲਾਂ ਤੋਂ ਉਪਰ ਦੇ ਤਕਰੀਬਨ 7 ਮਿਲੀਅਨ ਆਸਟ੍ਰੇਲੀਅਨ ਲੋਕਾਂ ਨੇ ਬੂਸਟਰ ਵਾਲਾ ਟੀਕਾ ਵੀ ਲਗਵਾ ਲਿਆ ਹੈ।

ਇਹਨਾਂ ਨੰਬਰਾਂ ਦੇ ਮੱਦੇਨਜ਼ਰ ਹਸਪਤਾਲਾਂ ਵਿਚਲੇ ਦਾਖਲਿਆਂ ਵਿੱਚ ਇੱਕ ਖੜੌਤ ਦੇਖੀ ਜਾ ਰਹੀ ਹੈ ਪਰ ਆਸਟ੍ਰੇਲੀਅਨ ਨਰਸਿੰਗ ਐਂਡ ਮਿਡਵਾਈਫਰੀ ਸੰਸਥਾ ਦੀ ਸਕੱਤਰ ਲੋਰੀ-ਐਨ ਸ਼ਾਰਪ ਮੁਤਾਬਿਕ ਨਰਸਾਂ ਅਤੇ ਹੋਰਨਾਂ ਸਿਹਤ ਕਰਮਚਾਰੀਆਂ ਨੂੰ ਕੋਵਿਡ-19 ਤੋਂ ਪੂਰੀ ਰਾਹਤ ਮਿਲਣ ਵਿੱਚ ਅਜੇ ਵੀ ਲੰਬਾ ਸਮਾਂ ਲਗੇਗਾ। 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ https://www.sbs.com.au/language/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand