Watch FIFA World Cup 2026™

LIVE, FREE and EXCLUSIVE

ਵਨ-ਨੇਸ਼ਨ ਪਾਰਟੀ ਵਲੋਂ ਪ੍ਰਵਾਸ ਦਰ ਘਟਾਉਣ ਦੀ ਕੋਸ਼ਿਸ਼ ਹੋਈ ਅਸਫਲ

One Nation's Pauline Hanson and Malcolm Roberts were the only senators to vote for their plebiscite motion.

One Nation's Pauline Hanson and Malcolm Roberts were the only senators to vote for their plebiscite motion. Source: AAP

ਵਨ-ਨੇਸ਼ਨ ਦੀ ਨੇਤਾ ਪੌਲੀਨ ਹੈਨਸਨ ਵਲੋਂ ਅਗਲੀਆਂ ਚੋਣਾਂ ਦੌਰਾਨ ਆਸਟ੍ਰੇਲੀਆ ਦੀ ਪ੍ਰਵਾਸ ਪੱਧਰ ਉੱਤੇ ਇੱਕ ਜਨਤਕ ਰਾਏ ਕਰਵਾਏ ਵਾਸਤੇ ਕੀਤੀ ਗਈ ਕੋਸ਼ਿਸ਼ ਅਸਫਲ ਰਹੀ ਹੈ। ਉਹਨਾਂ ਦੀ ਇਸ ਨੀਤੀ ਦੀ ਦੋਹਾਂ ਵੱਡੀਆਂ ਪਾਰਟੀਆਂ ਵਲੋਂ ਅਲੋਚਨਾਂ ਕੀਤੀ ਗਈ ਅਤੇ ਸੇਨੇਟ ਵਿੱਚ ਵੀ ਇਸ ਦੇ ਹੱਕ ਵਿੱਚ ਸਿਰਫ ਦੋ ਹੀ ਵੋਟਾਂ ਮਿਲ ਸਕੀਆਂ।


Published

By Amy Hall

Presented by MP Singh

Source: SBS




Share this with family and friends


ਵਨ-ਨੇਸ਼ਨ ਦੀ ਨੇਤਾ ਪੌਲੀਨ ਹੈਨਸਨ ਵਲੋਂ ਅਗਲੀਆਂ ਚੋਣਾਂ ਦੌਰਾਨ ਆਸਟ੍ਰੇਲੀਆ ਦੀ ਪ੍ਰਵਾਸ ਪੱਧਰ ਉੱਤੇ ਇੱਕ ਜਨਤਕ ਰਾਏ ਕਰਵਾਏ ਵਾਸਤੇ ਕੀਤੀ ਗਈ ਕੋਸ਼ਿਸ਼ ਅਸਫਲ ਰਹੀ ਹੈ। ਉਹਨਾਂ ਦੀ ਇਸ ਨੀਤੀ ਦੀ ਦੋਹਾਂ ਵੱਡੀਆਂ ਪਾਰਟੀਆਂ ਵਲੋਂ ਅਲੋਚਨਾਂ ਕੀਤੀ ਗਈ ਅਤੇ ਸੇਨੇਟ ਵਿੱਚ ਵੀ ਇਸ ਦੇ ਹੱਕ ਵਿੱਚ ਸਿਰਫ ਦੋ ਹੀ ਵੋਟਾਂ ਮਿਲ ਸਕੀਆਂ।


ਕੈਨਬਰਾ ਦੇ ਸੰਸਦ ਭਵਨ ਦੇ ਬਾਹਰ ਸੈਂਕੜੇ ਹੀ ਅਸਥਾਈ ਪਰੋਟੈਕਸ਼ਨ ਵੀਜ਼ਾ ਧਾਰਕ ਆਪਣੇ ਸੁਰੱਖਿਆ ਦਾਅਵਿਆਂ ਅਤੇ ਸਥਾਈ ਵੀਜ਼ਿਆਂ ਦੇ ਮੁਲਾਂਕਣ ਵਿੱਚ ਹੋ ਰਹੀ ਲੰਬੀ ਦੇਰੀ ਦੇ ਵਿਰੋਧ ਵਿੱਚ ਇਕੱਠੇ ਹੋਏ ਸਨ। ਸ਼ਰਣਾਰਥੀਆਂ ਦੇ ਵਕੀਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਅਤੇ ਅਤਿਆਚਾਰ ਤੋਂ ਬਚ ਕੇ ਆਉਣ ਵਾਲਿਆਂ ਦੀ ਜਾਨ ਨਾਲ ਰਾਜਨੀਤੀ ਕਰਨੀ ਬੰਦ ਕਰੇ।

ਐਨ ਇਸੇ ਦੌਰਾਨ ਸੈਨੇਟ ਦੇ ਅੰਦਰ ਵਨ-ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਪ੍ਰਵਾਸ ਪੱਧਰਾਂ ਤੇ ਇੱਕ ਆਮ ਰਾਏ ਬਣਾਏ ਜਾਣ ਵਾਲੀ ਵੋਟ ਕਰਵਾਏ ਜਾਣ ਤੇ ਜੋਰ ਪਾ ਰਹੀ ਸੀ। ਸੈਨੇਟਰ ਹੈਨਸਨ ਨੇ ਪ੍ਰਸਤਾਵ ਦਿੱਤਾ ਕਿ ਅਗਲੀਆਂ ਫੈਡਰਲ ਚੋਣਾਂ ਦੇ ਨਾਲ ਨਾਲ ਇਸ ਮੁੱਦੇ ਤੇ ਵੀ ਜਨਤਕ ਵੋਟ ਪਵਾਈ ਜਾਣੀ ਚਾਹੀਦੀ ਹੈ। ਉਪਰਲੇ ਸਦਨ ਵਿੱਚ ਮਤਾ ਪੇਸ਼ ਕਰਦੇ ਹੋਏ ਉਹਨਾਂ ਕਿਹਾ ਕਿ ਹਾਲੀਆ ਪ੍ਰਵਾਸ ਪੱਧਰ ਬਹੁਤ ਹੀ ਜਿਆਦਾ ਹਨ।

ਕੂਈਨਜ਼ਲੈਂਡ ਦੀ ਇਸ ਸੈਨੇਟਰ ਨੇ ਜੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਪ੍ਰਵਾਸ ਦੀ ਮੌਜੂਦਾ ਦਰ ਕਾਰਨ ਜਨਤਕ ਸੇਵਾਵਾਂ, ਰੁਜ਼ਗਾਰ ਅਤੇ ਮਕਾਨਾਂ ਉਤੇ ਪੈ ਰਹੇ ਪ੍ਰਭਾਵਾਂ ਬਾਰੇ ਚਿੰਤਾ ਹੈ। ਨਾਲ ਹੀ ਇਹ ਵੀ ਨਕਾਰਿਆ ਕਿ ਇਹ ਬਿੱਲ ਕਿਸੇ ਪਾਸਿਓਂ ਵੀ ਨਸਲਵਾਦੀ ਹੈ।

ਇਸ ਬਿੱਲ ਨੂੰ ਬੇਲੋੜਾ ਅਤੇ ਅਣਉਚਿਤ ਕਰਾਰ ਦਿੰਦਿਆਂ ਰਾਜਨੀਤੀ ਦੇ ਦੋਵਾਂ ਪਾਸਿਆਂ ਦੇ ਸੈਨੇਟਰਾਂ ਨੇ ਪ੍ਰਵਾਸੀਆਂ ਵਲੋਂ ਆਸਟ੍ਰੇਲੀਆ ਦੇ ਵਿਕਾਸ ਵਿੱਚ ਪਾਏ ਗਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ। ਲਿਬਰਲ ਸੈਨੇਟਰ ਅਮਾਂਡਾ ਸਟੋਕਰ ਨੇ ਮਿਸ ਹੈਨਸਨ ਦੇ ਇਸ ਬਿੱਲ ਨੂੰ ਸੱਚਾਈ ਤੋਂ ਦੂਰ ਦਸਿਆ।

ਜਦਕਿ ਲੇਬਰ ਦੇ ਸੈਨੇਟਰ ਰਾਫ ਸਿਕੋਨ, ਜੋ ਇਟਲੀ ਤੋਂ ਆਏ ਮਾਪਿਆਂ ਦੇ ਪੁੱਤਰ ਹਨ, ਨੇ ਕਿਹਾ ਕਿ ਇਸ ਮਸਲੇ ਤੇ ਕਰਵਾਈ ਜਾਣ ਵਾਲੀ ਜਨਤਕ ਰਾਏ ਵੰਡੀਆਂ ਪਾਉਣ ਵਾਲੀ ਅਤੇ ਦੁਖਦਾਈ ਸਿੱਧ ਹੋਵੇਗੀ।

ਸਾਰੇ ਸੈਨੇਟ ਵਿੱਚੋਂ ਇਸ ਮੁੱਦੇ ਦੇ ਹੱਕ ਵਿੱਚ ਸਿਰਫ ਦੋ ਵੋਟ ਹੀ ਮਿਲੇ, ਇੱਕ ਮਿਸ ਹੈਨਸਨ ਦਾ ਆਪਣਾ ਅਤੇ ਦੂਜਾ ਵਨ ਨੇਸ਼ਨ ਦੇ ਹੀ ਸਹਿਯੋਗੀ ਮੈਲਕਮ ਰੋਬਰਟਸ ਦਾ। ਇਸ ਨੂੰ 54 ਦੇ ਮੁਕਾਬਲੇ ਦੋ ਵੋਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਵੋਟ ਤੋਂ ਬਾਅਦ ਮਿਸ ਹੈਨਸਨ ਨੇ ਕਿਹਾ ਕਿ ਇਹਨਾਂ ਨਤੀਜਿਆਂ ਨਾਲ ਉਹਨਾਂ ਨੂੰ ਭਾਰੀ ਸਦਮਾਂ ਪਹੁੰਚਿਆ ਹੈ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Watch now