6 ਫਰਵਰੀ ਨੂੰ ਤੁਰਕੀ ਵਿੱਚ ਆਏ ਘਾਤਕ ਭੂਚਾਲ ਤੋਂ ਬਾਅਦ, ਭਾਰਤ ਨੇ ਖ਼ਬਰ ਸੁਣਦਿਆਂ ਹੀ ਕਾਰਵਾਈ ਕੀਤੀ ਅਤੇ 8 ਫਰਵਰੀ ਤੱਕ ਰਾਹਤ ਸਮੱਗਰੀ, ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀਆਂ ਬਚਾਅ ਟੀਮਾਂ, ਡਾਕਟਰੀ ਉਪਕਰਣ ਅਤੇ ਡਾਕਟਰਾਂ ਦੀਆ ਟੀਮਾਂ, ਦਵਾਈਆਂ, ਖੋਜੀ ਕੁੱਤਿਆਂ ਅਤੇ ਹੋਰ ਬਚਾਅ ਉਪਕਰਣਾਂ ਨਾਲ ਭਰੇ ਟਰੱਕਾਂ ਨੂੰ ਹਵਾਈ ਜਹਾਜ਼ ਰਾਹੀਂ ਤੁਰਕੀ ਭੇਜਿਆ।
ਜਿੱਥੇ ਭਾਰਤੀ ਫੌਜ ਨੇ ਗਾਜ਼ੀਅਨਟੇਪ ਦੇ ਨੂਰਦਾਗੀ ਵਿੱਚ ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਇਆ, ਉੱਥੇ ਤੁਰਕੀ ਦੇ ਲੋਕਾਂ ਦਾ ਦਿਲ ਵੀ ਜਿੱਤਿਆ। ਤੁਰਕੀ ਦੇ ਲੋਕਾਂ ਨੇ ਤਬਾਹੀ ਨਾਲ ਨਜਿੱਠਣ ਲਈ ਉੱਥੇ ਮੌਜੂਦ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤਿਆਂ ਦੌਰਾਨ ਭਾਰਤੀ ਫੌਜ ਦੁਆਰਾ ਇਸਕੇਂਡਰੁਨ, ਹਤਾਏ ਵਿੱਚ ਸਥਾਪਤ ਆਰਮੀ ਫੀਲਡ ਹਸਪਤਾਲ, ਇੱਕ ਐਕਸ-ਰੇ ਲੈਬ, ਐਮਰਜੈਂਸੀ ਵਾਰਡਾਂ ਅਤੇ ਇੱਕ ਮੈਡੀਕਲ ਸਟੋਰ ਨਾਲ ਤੁਰਕੀ ਦੇ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ 24×7 ਕੰਮ ਕਰਦਾ ਰਿਹਾ।
ਰਾਹਤ ਕਾਰਜਾਂ ਦਾ ਜ਼ਿਕਰ ਕਰਦੇ ਹੋਏ, ਲੈਫਟੀਨੈਂਟ ਕਰਨਲ ਆਦਰਸ਼ ਸ਼ਰਮਾ ਨੇ ਬਚਾਅ ਕਾਰਜਾਂ ਲਈ ਤੁਰੰਤ ਫੈਸਲਾ ਲੈਣ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ 'ਸਮਾਂ ਰਹਿੰਦਿਆਂ ਸਹਾਇਤਾ ਕਰਨਾ ਹੀ ਅਸਲ ਸਹਾਇਤਾ ਹੈ'।
"ਆਪਰੇਸ਼ਨ ਦੀ ਕੁੱਲ ਮਿਆਦ ਵਿੱਚ ਅਸੀਂ ਲਗਭਗ 3,600 ਮਰੀਜ਼ਾਂ ਨੂੰ ਦੇਖਿਆ, ਅਤੇ ਇਸ ਵਿੱਚ ਵੱਡੀਆਂ ਅਤੇ ਛੋਟੀਆਂ ਸਰਜਰੀਆਂ ਸ਼ਾਮਲ ਸਨ। ਇਹ ਮਿਸ਼ਨ ਸਮੇਂ ਸਿਰ ਡਾਕਟਰੀ ਦੇਖਭਾਲ ਪ੍ਰਦਾਨ ਕਰਕੇ ਲੋਕਾਂ ਦੀ ਸਹਾਇਤਾ ਕਰਨਾ ਸੀ, ਮੈਨੂੰ ਲੱਗਦਾ ਹੈ ਕਿ ਅਸੀਂ ਤੁਰਕੀ ਦੇ ਲੋਕਾਂ ਦਾ ਦਿਲ ਜਿੱਤ ਕੇ ਮਿਸ਼ਨ ਸਫਲ ਕਰ ਹੈ," ਉਨ੍ਹਾਂ ਕਿਹਾ।
ਭੂਚਾਲ ਪ੍ਰਭਾਵਿਤ ਤੁਰਕੀ ਵਿੱਚ ਸਫਲਤਾਪੂਰਵਕ ਡਾਕਟਰੀ ਰਾਹਤ ਕਾਰਜਾਂ ਨੂੰ ਚਲਾਉਣ ਤੋਂ ਬਾਅਦ, ਇੱਕ 99 ਮੈਂਬਰੀ ਫੌਜੀ ਮੈਡੀਕਲ ਟੀਮ ਜੋ ਇਸਕੇਂਡਰੁਨ ਅਤੇ ਹਤਾਏ ਵਿੱਚ ਫੀਲਡ ਹਸਪਤਾਲਾਂ ਨੂੰ ਚਲਾਉਂਦੀ ਸੀ, ਸੋਮਵਾਰ ਨੂੰ ਭਾਰਤ ਵਾਪਿਸ ਪਹੁੰਚੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ," ਇਸਕੇਂਡਰੁਨ, ਹੈਟੇ ਵਿੱਚ ਭਾਰਤ ਦਵਾਰਾ ਸਥਾਪਿਤ ਕੀਤਾ ਗਿਆ 30 ਬਿਸਤਰਿਆਂ ਵਾਲਾ ਫੀਲਡ ਹਸਪਤਾਲ, ਲਗਭਗ 4,000 ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ।"
ਭਾਰਤ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ