SKIP TO MAIN CONTENT

ਵਿਰੋਧੀ ਧਿਰ ਨੇ ਧਾਰਮਿਕ ਵਿਤਕਰੇ ਦੇ ਪ੍ਰਸਤਾਵਾਂ ਦੇ ਵੇਰਵੇ ਮੰਗੇ

QUESTION TIME
Peter Dutton is critical of religious discrimination proposals. Source: AAP / MICK TSIKAS/AAPIMAGE

ਅਲਬਨੀਜ਼ੀ ਸਰਕਾਰ ਨੇ ਧਾਰਮਿਕ ਭੇਦਭਾਵ ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਦੋ ਬਿੱਲਾਂ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇੰਨ੍ਹਾਂ ਬਿੱਲਾਂ ਦਾ ਉਦੇਸ਼ ਵਿਤਕਰੇ ਨੂੰ ਰੋਕਣ ਦੇ ਨਾਲ-ਨਾਲ ਸਕੂਲਾਂ ਅੰਦਰ ਰੁਜ਼ਗਾਰ ਵਿੱਚ ਭਰੋਸਾ ਬਣਾਏ ਰੱਖਣ ਵਿੱਚ ਸਹਾਇਤਾ ਕਰਨਾ ਹੈ। ਲੇਬਰ ਵੱਲੋਂ ਦੋ-ਪੱਖੀ ਸਮਰਥਨ ਦੀ ਮੰਗ ਕਰਨ ਦੇ ਬਾਵਜੂਦ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਨੇ ਲੇਬਰ ਦੀ ਕੋਸ਼ਿਸ਼ ਦੀ ਅਲੋਚਨਾ ਕੀਤੀ ਹੈ।

Published

By Essem Al-Ghalib

Presented by Jasdeep Kaur

Source: SBS

Skip to podcast episode content

ਅਲਬਨੀਜ਼ੀ ਸਰਕਾਰ ਨੇ ਧਾਰਮਿਕ ਭੇਦਭਾਵ ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਦੋ ਬਿੱਲਾਂ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇੰਨ੍ਹਾਂ ਬਿੱਲਾਂ ਦਾ ਉਦੇਸ਼ ਵਿਤਕਰੇ ਨੂੰ ਰੋਕਣ ਦੇ ਨਾਲ-ਨਾਲ ਸਕੂਲਾਂ ਅੰਦਰ ਰੁਜ਼ਗਾਰ ਵਿੱਚ ਭਰੋਸਾ ਬਣਾਏ ਰੱਖਣ ਵਿੱਚ ਸਹਾਇਤਾ ਕਰਨਾ ਹੈ। ਲੇਬਰ ਵੱਲੋਂ ਦੋ-ਪੱਖੀ ਸਮਰਥਨ ਦੀ ਮੰਗ ਕਰਨ ਦੇ ਬਾਵਜੂਦ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਨੇ ਲੇਬਰ ਦੀ ਕੋਸ਼ਿਸ਼ ਦੀ ਅਲੋਚਨਾ ਕੀਤੀ ਹੈ।

ਅਲਬਨੀਜ਼ੀ ਸਰਕਾਰ ਨੇ ਧਾਰਮਿਕ ਵਿਤਕਰੇ ਦੇ ਕਾਨੂੰਨਾਂ 'ਤੇ ਕੇਂਦ੍ਰਿਤ ਦੋ ਬਿੱਲ ਪੇਸ਼ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਸਟਾਫ ਨੂੰ ਵਿਤਕਰੇ ਤੋਂ ਬਚਾਉਂਦੇ ਹੋਏ ਸਕੂਲਾਂ ਵਿੱਚ ਵਿਸ਼ਵਾਸ-ਅਧਾਰਤ ਰੁਜ਼ਗਾਰ ਅਧਿਕਾਰਾਂ ਨੂੰ ਸੰਤੁਲਿਤ ਕਰਨਾ ਹੈ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਲੇਬਰ ਕੌਕਸ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਕਾਨੂੰਨ ਲਈ ਦੋ-ਪੱਖੀ ਸਮਰਥਨ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨਾਲ ਇਸ ਮਾਮਲੇ 'ਤੇ ਚਰਚਾ ਕੀਤੀ ਹੈ।

ਪਰ ਪੀਟਰ ਡੱਟਨ ਇਸ ਕੋਸ਼ਿਸ਼ ਦੀ ਅਲੋਚਨਾ ਕਰ ਰਹੇ ਹਨ।

ਦੂਜੇ ਪਾਸੇ ਧਾਰਮਿਕ ਸਮੂਹਾਂ ਅਤੇ ਵਕੀਲਾਂ ਨੇ ਸੰਸਦ ਮੈਂਬਰਾਂ ਨੂੰ ਤਬਦੀਲੀਆਂ 'ਤੇ ਸਹਿਮਤ ਹੋਣ ਦੀ ਅਪੀਲ ਕੀਤੀ ਹੈ।

ਕ੍ਰਿਸ਼ਚੀਅਨ ਸਕੂਲਜ਼ ਆਸਟ੍ਰੇਲੀਆ ਦੇ ਪਬਲਿਕ ਪਾਲਿਸੀ ਦੇ ਡਾਇਰੈਕਟਰ, ਮਾਰਕ ਸਪੈਂਸਰ ਦਾ ਕਹਿਣਾ ਹੈ ਕਿ ਸਾਲਾਂ ਦੀ ਬਹਿਸ ਤੋਂ ਬਾਅਦ, ਹਰ ਕੋਈ ਇਸ ਮੁੱਦੇ ਨੂੰ ਹੱਲ ਹੁੰਦਾ ਦੇਖਣਾ ਚਾਹੁੰਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now