ਇੱਕ ਅੰਦਾਜ਼ੇ ਅਨੁਸਾਰ ਇਸ ਸਮੇਂ ਆਸਟ੍ਰੇਲੀਆ ਵਿੱਚ 1.2 ਮਿਲੀਅਨ ਲੋਕ ਜੌਬਸੀਕਰ ਭੱਤਾ ਪ੍ਰਾਪਤ ਕਰ ਰਹੇ ਹਨ।
ਪਰ ਮੌਜੂਦਾ ਦਿੱਤਾ ਜਾਣ ਵਾਲਾ 150 ਡਾਲਰਾਂ ਵਾਲਾ ਵਾਧੂ ਭੱਤਾ 31 ਮਾਰਚ ਤੋਂ ਬੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਇੱਕ 50 ਡਾਲਰਾਂ ਦਾ ਵਾਧਾ ਹਰ ਪੰਦਰਵਾੜੇ ਵਾਸਤੇ ਦਿੱਤਾ ਜਾਵੇਗਾ ਜਿਸ ਵਾਸਤੇ ਕੁੱਝ ਔਖੀਆਂ ਸ਼ਰਤਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਇਸ ਤਬਦੀਲੀ ਦਾ ਲਾਭ ਲੰਬੇ ਸਮੇਂ ਤੱਕ ਹੋਵੇਗਾ।
ਸ਼੍ਰੀ ਮੌਰੀਸਨ ਨੇ ਕਿਹਾ ਹੈ ਕਿ ਇਸ ਤਬਦੀਲੀ ਨਾਲ ਉਹਨਾਂ ਬੇਰੁਜ਼ਗਾਰਾਂ ਨੂੰ ਮੱਦਦ ਮਿਲੇਗੀ ਜੋ ਜੌਬਸੀਕਰ ਭੱਤੇ ਨੂੰ ਛੱਡਦੇ ਹੋਏ ਨੌਕਰੀਆਂ ਪ੍ਰਾਪਤ ਕਰਨੀਆਂ ਚਾਹ ਰਹੇ ਹਨ।
ਜੌਬਸੀਕਰ ਦੀਆਂ ਨਵੀਆਂ ਸ਼ਰਤਾਂ ਅਨੁਸਾਰ ਨੌਕਰੀਆਂ ਭਾਲਣ ਵਾਲਿਆਂ ਨੂੰ ਹਰ ਮਹੀਨੇ ਵਾਧੂ ਨੌਕਰੀਆਂ ਲੱਭਣੀਆਂ ਹੋਣਗੀਆਂ ਅਤੇ ਨਾਲ ਹੀ ਰੁਜ਼ਗਾਰਦਾਤਾਵਾਂ ਨੂੰ ਵੀ ਜਾਕੇ ਮਿਲਣਾ ਹੋਵੇਗਾ।
ਲੇਬਰ ਪਾਰਟੀ ਦੀ ਲਿੰਡਾ ਬਰਨੀ ਦਾ ਕਹਿਣਾ ਹੈ ਕਿ ਇਸ ਨਵੀਂ ਪ੍ਰਣਾਲੀ ਦੇ ਨਾਲ ਉਹ ਆਪਣੀ ਜਿੰਮੇਵਾਰੀਆਂ ‘ਤੇ ਧਿਆਨ ਕੇਂਦਰਤ ਕਰੇਗੀ।
ਗਰੀਨਸ ਪਾਰਟੀ ਦੇ ਸੇਨੇਟਰ ਰੇਚਲ ਸਾਈਵਾਰਟ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨੌਕਰੀਆਂ ਲੱਭਣ ਵਾਲਿਆਂ ਉੱਤੇ ਨੁਕਸਾਨਦੇਹ ਪ੍ਰਭਾਵ ਪਾ ਸਕਦੀਆਂ ਹਨ।
ਇੰਪਲਾਇਮੈਂਟ ਮਨਿਸਟਰ ਮਿਕੇਲੀਆ ਕੈਸ਼ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਸਿਰਫ ਬੇਰੁਜ਼ਗਾਰਾਂ ਵਾਸਤੇ ਹੀ ਨਹੀਂ ਹੋਣਗੀਆਂ ਬਲਿਕ, ਰੁਜ਼ਗਾਰ ਪ੍ਰਦਾਨ ਕਰਨ ਵਾਲਿਆਂ ਦੇ ਵੀ ਆਡਿਟ ਕੀਤੇ ਜਾਣਗੇ।
ਸਰਕਾਰ ਦਾ ਕਹਿਣਾ ਹੈ ਕਿ 1986 ਤੋਂ ਬਾਅਦ ਕੀਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਬਦਲਾਅ ਹੈ ਤੇ 1 ਅਪ੍ਰੈਲ ਤੋਂ ਤਕਰੀਬਨ 1.95 ਮਿਲੀਅਨ ਲੋਕਾਂ ਨੂੰ ਇਸ ਵਾਧੇ ਦਾ ਫਾਇਦਾ ਹੋ ਸਕੇਗਾ।
ਫੈਡਰਲ ਸਿਹਤ ਮੰਤਰੀ ਗਰੇਗ ਹੰਟ ਨੇ ਕਿਹਾ ਹੈ ਕਿ ਪਿਛਲਾ ਸਮਾਂ ਸਾਰਿਆਂ ਲਈ ਹੀ ਬਹੁਤ ਵਿੱਤੀ ਮੁਸ਼ਕਲਾਂ ਵਾਲਾ ਸੀ ਅਤੇ ਅਜੇ ਵੀ ਕਈ ਚੁਣੋਤੀਆਂ ਸਾਹਮਣੇ ਆ ਰਹੀਆਂ ਹਨ।
ਸਮਾਜਕ ਭਲਾਈ ਮੰਤਰੀ ਐਨੀ ਰਸਟਨ ਦਾ ਕਹਿਣਾ ਹੈ ਸਿਸਟਮ ਸਾਰਿਆਂ ਲਈ ਬਰਾਬਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੋਣਾ ਚਾਹੀਦਾ ਹੈ।
ਗਰੀਨਸ ਨੇਤਾ ਐਡਮ ਬੈਂਟ ਨੇ ਕਿਹਾ ਹੈ ਕਿ ਸਰਕਾਰ ਵਲੋਂ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਜੌਬਸੀਕਰ ਲਿਆਉਣਾ ਦਰਸਾਉਂਦਾ ਹੈ ਕਿ ਮੌਜੂਦਾ ਭਲਾਈ ਭੱਤਾ ਕਾਫੀ ਘੱਟ ਹੈ।
ਸ਼੍ਰੀ ਬੈਂਟ ਨੇ ਇਹ ਵੀ ਕਿਹਾ ਹੈ ਕਿ ਬੇਰੁਜ਼ਗਾਰ ਲੋਕਾਂ ਨੂੰ ਨੌਕਰੀਆਂ ਦੀ ਇੰਟਰਵਿਊ ਲਈ ਜਾਣ ਲਈ ਕਪੜਿਆਂ ਆਦਿ ਦਾ ਖਰਚ ਕਰਨ ਲਈ ਵੀ ਹੁਣ ਪੈਸੇ ਖਰਚਣੇ ਪੈਣਗੇ।
ਦਾ ਆਸਟ੍ਰੇਲੀਅਨ ਕਾਊਂਸਲ ਆਫ ਸੋਸ਼ਲ ਸਰਵਿਸਿਸ ਦੀ ਕਸਾਂਡਰਾ ਗੋਲਡੀ ਨੂੰ ਫਿਕਰ ਹੈ ਕਿ ਸਰਕਾਰ ਭਲਾਈ ਕਰਨ ਦਾ ਇੱਕ ਮੌਕਾ ਗਵਾਉਣ ਜਾ ਰਹੀ ਹੈ।
ਜੌਬਕੀਪਰ ਭੱਤੇ ਨੂੰ ਵਪਾਰਾਂ ਅਤੇ ‘ਨਾਟ ਫੋਰ ਪਰੋਫਿਟ ਅਦਾਰਿਆਂ’ ਦੀ ਮੱਦਦ ਹਿੱਤ ਮਾਰਚ ਅਖੀਰ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ।
ਵਿਰੋਧੀ ਧਿਰ ਦੇ ਡਿਪਟੀ ਲੀਡਰ ਰਿਚਰਡ ਮਾਰਲੇਸ ਨੇ ਪ੍ਰਧਾਨ ਮੰਤਰੀ ਕੋਲੋਂ ਹੋਣ ਇਹਨਾਂ ਭੱਤਿਆਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਕਈ ਸਵਾਲ ਕੀਤੇ ਹਨ।
ਸਿਹਤ ਅਤੇ ਸਹਾਇਤਾ ਦੇ ਉਪਾਵਾਂ ਲਈ ਮੱਦਦ ਬਾਰੇ ਆਪਣੀ ਭਾਸ਼ਾ ਵਿੱਚ ਜਾਣੋ, ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ਤੋਂ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।