ਓਸਟੀਓ-ਆਰਥਰਾਈਟਿਸ (Osteoarthritis) ਗਠੀਆ ਦੀ ਸਭ ਤੋਂ ਆਮ ਕਿਸਮ ਹੈ, ਜੋ ਜੋੜਾਂ ਦੀ ਘਸਾਈ ਅਤੇ ਨੁਕਸਾਨ ਕਾਰਨ ਹੁੰਦੀ ਹੈ। ਇਹ ਬਿਮਾਰੀ ਦਰਦ, ਅਕੜਨ ਅਤੇ ਰੋਜ਼ਾਨਾ ਕੰਮਾਂ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਕਿਸੇ ਨਾ ਕਿਸੇ ਕਿਸਮ ਦੇ ਗਠੀਆ ਨਾਲ ਪ੍ਰਭਾਵਿਤ ਹੈ। ਸਹੀ ਇਲਾਜ, ਨਿਯਮਿਤ ਕਸਰਤ ਅਤੇ ਸਿਹਤਮੰਦ ਵਜ਼ਨ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਓਸਟੀਓ-ਆਰਥਰਾਈਟਿਸ ਬਾਰੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਿਰ ਸਿਹਤ ਜਾਂਚ ਇਸਨੂੰ ਕਾਬੂ ਵਿੱਚ ਰੱਖਣ ਅਤੇ ਦਰਦ ਘਟਾਉਣ ਲਈ ਕਿਉਂ ਜ਼ਰੂਰੀ ਹਨ।
ਓਸਟੀਓ-ਆਰਥਰਾਈਟਿਸ ਜੋੜਾਂ ਦੀ ਇੱਕ ਆਮ ਬਿਮਾਰੀ ਹੈ ਜੋ ਸਮੇਂ ਦੇ ਨਾਲ ਜੋੜਾਂ ਵਿੱਚ ਹੋਣ ਵਾਲੀ ਘਸਾਈ ਅਤੇ ਨੁਕਸਾਨ ਕਾਰਨ ਵਿਕਸਿਤ ਹੁੰਦੀ ਹੈ। ਇਹ ਸਰੀਰ ਦੇ ਕਿਸੇ ਵੀ ਜੋੜ ਨੂੰ ਪ੍ਰਭਾਵਿਤ ਕਰ ਸਕਦੀ ਹੈ, ਪਰ ਆਮ ਤੌਰ ‘ਤੇ ਗੋਡਿਆਂ, ਚੂਲਿਆਂ, ਮੋਢਿਆਂ, ਪਿੱਠ ਅਤੇ ਹੱਥਾਂ-ਪੈਰਾਂ ਦੇ ਛੋਟੇ ਜੋੜਾਂ ਵਿੱਚ ਵੱਧ ਪਾਈ ਜਾਂਦੀ ਹੈ।
ਐਸਬੀਐਸ ਪੰਜਾਬੀ ਦੀ ਵਿਸ਼ੇਸ਼ ਸਿਹਤ ਸੰਭਾਲ ਪੌਡਕਾਸਟ ਲੜੀਵਾਰ ਲਈ ਅਲੱਗ ਅਲੱਗ ਬਿਮਾਰੀਆਂ ਬਾਰੇ ਸਹਿਜ ਤੇ ਸਰਲ ਜਾਣਕਾਰੀ ਸਾਂਝੀ ਕਰਨ ਲਈ ਜੁੜੇ ਪੰਜਾਬੀ ਡਾਕਟਰ ਮਨਦੀਪ ਕੌਰ ਨੇ ਕਿਹਾ, "ਗਠੀਏ ਦਾ ਇਹ ਰੂਪ ਪੰਜਾਬੀ ਭਾਈਚਾਰੇ ਵਿੱਚ ਆਮ ਪਾਇਆ ਜਾਂਦਾ ਹੈ ਕਿਉਂਕਿ ਲੋਕ ਛੋਟੇ ਮੋਟੇ ਦਰਦ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਅਕਸਰ ਅਣਗੌਲਿਆਂ ਕਰ ਦਿੰਦੇ ਹਨ। ਜਿਸ ਦੇ ਨਤੀਜੇ ਵਜੋਂ ਓਸਟੀਓ-ਆਰਥਰਾਈਟਿਸ ਹੋ ਜਾਂਦਾ ਹੈ।"
ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਜੋੜਾਂ ਦਾ ਦਰਦ, ਅਕੜਨ ਅਤੇ ਸੋਜ ਸ਼ਾਮਲ ਹਨ। ਦਰਦ ਕਾਰਨ ਤੁਰਨਾ, ਪੌੜ੍ਹੀਆਂ ਚੜ੍ਹਨਾ ਜਾਂ ਹੋਰ ਰੋਜ਼ ਦੇ ਕੰਮ ਕਰਨਾ ਔਖਾ ਹੋ ਸਕਦਾ ਹੈ। ਕਈ ਲੋਕਾਂ ਵਿੱਚ ਸਵੇਰੇ ਉੱਠਣ ਵੇਲੇ ਜਾਂ ਲੰਬੇ ਸਮੇਂ ਤੱਕ ਬੈਠੇ ਰਹਿਣ ਤੋਂ ਬਾਅਦ ਜੋੜਾਂ ਵਿੱਚ ਵੱਧ ਅਕੜਨ ਮਹਿਸੂਸ ਹੁੰਦੀ ਹੈ।
ਉਮਰ ਵਧਣਾ, ਵੱਧ ਭਾਰ, ਪਰਿਵਾਰਕ ਇਤਿਹਾਸ, ਪੁਰਾਣੀ ਸੱਟ ਅਤੇ ਅਜਿਹੇ ਕੰਮ ਜਿਨ੍ਹਾਂ ਵਿੱਚ ਵਾਰ-ਵਾਰ ਭਾਰੀ ਭਾਰ ਚੁੱਕਣਾ, ਗੋਡਿਆਂ ਭਾਰ ਬੈਠਣਾ ਜਾਂ ਝੁਕ ਕੇ ਕੰਮ ਕਰਨਾ ਪੈਂਦਾ ਹੋਵੇ, ਇਸ ਬਿਮਾਰੀ ਦੇ ਖਤਰੇ ਨੂੰ ਵਧਾ ਸਕਦੇ ਹਨ।Dr Mandeep Kaur
ਓਸਟੀਓ-ਆਰਥਰਾਈਟਿਸ ਦਾ ਕੋਈ ਪੱਕਾ ਇਲਾਜ ਨਹੀਂ ਹੈ, ਪਰ ਇਸ ਦੇ ਲੱਛਣਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ। ਸਿਹਤਮੰਦ ਵਜ਼ਨ ਕਾਇਮ ਰੱਖਣਾ, ਫਿਜ਼ਿਓਥੈਰਾਪਿਸਟ ਦੀ ਸਲਾਹ ਨਾਲ ਕਸਰਤ ਕਰਨਾ, ਹਾਈਡ੍ਰੋਥੈਰਾਪੀ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਰਦ ਨਿਵਾਰਕ ਦਵਾਈਆਂ ਲੈਣਾ ਮਦਦਗਾਰ ਹੋ ਸਕਦਾ ਹੈ। ਗੰਭੀਰ ਮਾਮਲਿਆਂ ਵਿੱਚ ਜੋੜ ਬਦਲਣ ਦੀ ਸਰਜਰੀ ਵੀ ਲੋੜੀਂਦੀ ਹੋ ਸਕਦੀ ਹੈ।
ਹੋਰ ਜਾਣਕਾਰੀ ਲਈ ਇੱਥੇ ਜਾਓ...
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





