Watch FIFA World Cup 2026™

LIVE, FREE and EXCLUSIVE

ਵਿਦੇਸ਼ੀ ਕਾਲ-ਸੈਂਟਰਾਂ ਦੇ ਬੰਦ ਹੋਣ ਨਾਲ ਆਸਟ੍ਰੇਲੀਆ ਵਿੱਚ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ

A typical call centre

A typical call centre Source: Getty

ਕੋਵਿਡ-19 ਕਾਰਨ ਵਿਦੇਸ਼ੀ ਕਾਲ ਸੈਂਟਰਾਂ ਦੇ ਬੰਦ ਹੋਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਵਿੱਚ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਇੱਕ ਵੱਡੀ ਆਰਟੀਫੀਸ਼ਲ ਇੰਟੈਲੀਜੈਂਸ ਮਾਹਰ ਕੰਪਨੀ ਲਾਈਵ-ਪਰਸਨ ਅਨੁਸਾਰ ਆਸਟ੍ਰੇਲੀਆ ਵਿੱਚ 30 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।


Published

Updated

By John Baldock

Presented by MP Singh

Source: SBS




Share this with family and friends


ਕੋਵਿਡ-19 ਕਾਰਨ ਵਿਦੇਸ਼ੀ ਕਾਲ ਸੈਂਟਰਾਂ ਦੇ ਬੰਦ ਹੋਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਵਿੱਚ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਇੱਕ ਵੱਡੀ ਆਰਟੀਫੀਸ਼ਲ ਇੰਟੈਲੀਜੈਂਸ ਮਾਹਰ ਕੰਪਨੀ ਲਾਈਵ-ਪਰਸਨ ਅਨੁਸਾਰ ਆਸਟ੍ਰੇਲੀਆ ਵਿੱਚ 30 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।


ਆਫ-ਸ਼ੋਰ ਕਾਲ ਸੈਂਟਰਾਂ ਦੇ ਬੰਦ ਹੋਣ ਦਾ ਕੁੱਝ ਨਾ ਕੁੱਝ ਲਾਭ ਇੱਥੇ ਆਸਟ੍ਰੇਲੀਆ ਨੂੰ ਵੀ ਹੋ ਸਕਦਾ ਹੈ। ਆਸਟ੍ਰੇਲੀਆ ਦੇ ਬੈਂਕਾਂ ਨੇ ਪਿਛਲੇ ਮਹੀਨੇ 1500 ਲੋਕਾਂ ਨੂੰ ਨਵੀਆਂ ਨੌਕਰੀਆਂ ਤੇ ਰੱਖਿਆ ਸੀ, ਅਤੇ 2200 ਤੋਂ ਵੱਧ ਕਰਮਚਾਰੀਆਂ ਨੂੰ ਬਦਲਵੀਆਂ ਨੌਰੀਆਂ ਪੇਸ਼ ਕੀਤੀਆਂ ਸਨ ਤਾਂ ਕਿ ਇਸ ਇਤਿਹਾਸਕ ਮਹਾਂਮਾਰੀ ਕਾਰਨ ਪੈਦਾ ਹੋਈ ਮੰਗ ਨਾਲ ਕਾਰਗਰ ਹੋ ਕਿ ਨਜਿੱਠਿਆ ਜਾ ਸਕੇ।

ਲਾਈਵ-ਪਰਸਨ ਅਦਾਰੇ ਦੇ ਏਸ਼ੀਆ ਪੈਸਿਫਿਕ ਖੇਤਰ ਦੇ ਜਨਰਲ ਮੈਨੇਜਰ ਐਂਡਰਿਊ ਕੈਨਿੰਗਟਨ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਕੰਮ ਕਰ ਰਹੇ ਕਰਮਚਾਰੀਆਂ ਨੂੰ ਨਵੀਆਂ ਥਾਵਾਂ ਉੱਤੇ ਲਗਾਉਣਾ ਕੰਪਨੀਆਂ ਲਈ ਲਾਭਦਾਇਕ ਸਿੱਧ ਹੋ ਰਿਹਾ ਹੈ।

ਆਸ਼ਾਵਾਦੀ ਪੱਖ ਤੋਂ ਦੇਖਣ ਨਾਲ 30 ਹਜ਼ਾਰ ਨਵੀਆਂ ਨੌਕਰੀਆਂ ਦੇ ਅਨੁਮਾਨ ਬਹੁਤ ਜਿਆਦਾ ਖੁਸ਼ਗਵਾਰ ਵੀ ਨਹੀਂ ਲੱਗਦੇ ਹਨ। ਐਨ ਆਈ ਟੀ ਵੀ ਦੇ ਰੇਅ ਜੋਹਨਸਟਨ ਕਹਿੰਦੇ ਹਨ ਕਿ ਆਰਟੀਫੀਸ਼ਲ ਇੰਟੈਲੀਜੈਂਸ ਦੀ ਜਿਆਦਾ ਵਰਤੋਂ ਨਾਲ ਨੌਕਰੀਆਂ ਅਸਲ ਵਿੱਚ ਜਾ ਵੀ ਸਕਦੀਆਂ ਹਨ।

ਪਰ ਐਂਡਰਿਊ ਕੈਨਿੰਗਸਟਨ ਦਾ ਕਹਿਣਾ ਹੈ ਕਿ ਏ ਆਈ ਵਿੱਚ ਹੋਣ ਵਾਲੇ ਵਾਧੇ ਨਾਲ ਆਈ ਟੀ ਖੇਤਰ ਦੀਆਂ ਸੁਪੋਰਟ ਅਤੇ ਡਿਜ਼ਾਈਨ ਵਾਲੀਆਂ ਨੌਕਰੀਆਂ ਦੀ ਮੰਗ ਹੋਰ ਜਿਆਦਾ ਵਧੇਗੀ।

ਮੋਬਾਈਲ ਫੋਨ ਕੰਪਨੀਆਂ ਨੇ ਤਾਂ ਪਹਿਲਾਂ ਹੀ ਆਰਟੀਫੀਸ਼ਲ ਇੰਟੈਲੀਜੈਂਸੀ ਦੀ ਵਰਤੋਂ ਕਰਨੀਂ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਗਾਹਕਾਂ ਦੇ ਤਜਰਬਿਆਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਔਪਟਸ ਕੰਪਨੀ ਦੇ ਵਾਈਸ ਪ੍ਰੈਸੀਡੈਂਟ ਮਾਰਕ ਬੇਅਲੀਜ਼ ਦਾ ਕਹਿਣਾ ਹੈ ਕਿ ਪੁਰਾਣੇ ਤਰੀਕਿਆਂ ਨਾਲ ਫੋਨ ਦੁਆਰਾ ਕੰਮ ਕਰਨ ਦੇ ਤਰੀਕਿਆਂ ਵਿੱਚ ਲਗਣ ਵਾਲੀ ਦੇਰੀ ਅਸਲ ਵਿੱਚ ਗਾਹਕਾਂ ਲਈ ਚੰਗੀ ਨਹੀਂ ਸੀ।

ਨਾਲ ਹੀ ਸ਼੍ਰੀ ਬੇਅਲੀ ਨੇ ਇਹ ਵੀ ਕਹਾ ਹੈ ਕਿ ਹੁਣ ਆਸਟ੍ਰੇਲੀਆ ਦੇ ਗਾਹਕ ਆਪਣੀ ਭਾਸ਼ਾ ਵਿੱਚ ਵੀ ਲੌੜੀਂਦੀ ਜਾਣਕਾਰੀ ਹਾਸਲ ਕਰ ਸਕਿਆ ਕਰਨਗੇ।

ਲਾਈਵ-ਪਰਸਨ ਨੇ ਵਿਅਕਤੀ ਤੋਂ ਵਿਅਕਤੀ ਸੁਨੇਹਾ ਭੇਜੇ ਜਾਣ ਵਿੱਚ ਪੰਜ ਗੁਣਾ ਤੋਂ ਵੱਧ ਦਾ ਵਾਧਾ ਦੇਖਿਆ ਹੈ। ਬੇਸ਼ਕ ਆਰਟੀਫੀਸ਼ਲ ਇੰਟੈਲੀਜੈਂਸ ਹਰ ਕਿਸੇ ਨੂੰ ਚੰਗੀ ਵੀ ਨਹੀਂ ਲਗ ਸਕਦੀ ਪਰ ਫੇਰ ਵੀ ਟਰੈਫਿਕ ਤੋਂ ਪਤਾ ਚੱਲਿਆ ਹੈ ਕਿ, ਉਪਭੋਗਤਾ ਆਪਣੇ ਮੋਬਾਈਲ ਫੋਨਾਂ ਅਤੇ ਕੰਪਿਊਟਰ ਦੁਆਰਾ ਹੀ ਵੋਟਾਂ ਪਾ ਰਹੇ ਹਨ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now