ਵਿਜ਼ਿਟਰ ਵੀਜ਼ੇ ਤੇ ਦੂਸਰੇ ਦੇਸ਼ਾਂ ਦੀ ਯਾਤਰਾ ਕਰਨ ਤੋਂ ਪਹਿਲਾਂ ਪਾਕਿਸਤਾਨੀ ਨਾਗਰਿਕਾਂ ਨੂੰ ਮੋੜਵੀਂ ਟਿਕਟ ਬੁੱਕ ਕਰਾਉਣੀ ਜ਼ਰੂਰੀ

Source: Reuters / Image: Reuters
ਪਾਕਿਸਤਾਨ ਤੋਂ ਦੂਸਰੇ ਮੁਲਕਾਂ ਲਈ ਵਿਜ਼ਿਟਰ ਵੀਜ਼ੇ ਤੇ ਸਫਰ ਕਰਨ ਤੋਂ ਪਹਿਲਾਂ ਨਾਗਰਿਕਾਂ ਨੂੰ ਹੁਣ ਮੋੜਵੀਂ ਟਿਕਟ ਬੁੱਕ ਕਰਨੀ ਜ਼ਰੂਰੀ ਹੋਏਗੀ। ਸਰਕਾਰੀ ਹੁਕਮ ਅਨੁਸਾਰ ਹੁਣ ਵਿਜ਼ਿਟਰ ਵੀਜ਼ੇ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਬਿਨਾ ਮੋੜਵੀਂ ਟਿਕਟ ਏਅਰਲਾਈਨਸ ਵੱਲੋਂ ਬੋਰਡਿੰਗ ਪਾਸ ਨਹੀਂ ਦਿੱਤਾ ਜਾਏਗਾ। ਇਸ ਨਾਲ ਜੁੜੇ ਆਦੇਸ਼ ਵੱਖ ਵੱਖ ਏਅਰਲਾਈਨਸ ਸਮੇਤ ਫ਼ੇਡਰਲ ਇੱਮੀਗਰੇਸ਼ਨ ਮਹਿਕਮੇ ਅਤੇ ਸਿਵਲ ਏਵੀਏਸ਼ਨ ਅਥੌਰਟੀਜ਼ ਨੂੰ ਦੇ ਦਿੱਤੇ ਗਏ ਹਨ। ਜੇਕਰ ਕਿਸੇ ਯਾਤਰੀ ਦੀ ਮੋੜਵੀਂ ਟਿਕਟ ਵੱਖ ਵੱਖ ਏਅਰਲਾਈਨਸ ਦੀ ਹੈ ਤਾਂ ਉਹਨਾਂ ਟਿਕਟਾਂ ਤੇ ਪੀਐਨਆਰ ਨੰਬਰ ਸਮਾਨ ਹੋਣਾ ਲਾਜ਼ਮੀ ਹੈ।
Share