SKIP TO MAIN CONTENT

ਪਾਕਿਸਤਾਨ ਡਾਇਰੀ: ਅਨਵਰੁੱਲ ਹੱਕ ਨੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

A Haq.JPG
Anwarul Haq Kakar sworn in as Pakistan's caretaker Prime Minister. Credit: Supplied

ਪਸ਼ਤੂਨ ਆਗੂ ਅਨਵਰੁੱਲ ਹੱਕ ਕੱਕੜ ਨੇ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਅਹੁਦੇ ਉਤੇ ਰਹਿੰਦਿਆਂ ਉਹ ਵਿੱਤੀ ਸੰਕਟ ਵਿਚ ਘਿਰੇ ਮੁਲਕ ਨੂੰ ਸੰਭਾਲਣਗੇ ਅਤੇ ਚੋਣਾਂ ਵੀ ਕਰਾਉਣਗੇ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ......


Published

By Preetinder Grewal

Presented by Masood Mallhi

Source: SBS


Skip to podcast episode content

ਪਸ਼ਤੂਨ ਆਗੂ ਅਨਵਰੁੱਲ ਹੱਕ ਕੱਕੜ ਨੇ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਅਹੁਦੇ ਉਤੇ ਰਹਿੰਦਿਆਂ ਉਹ ਵਿੱਤੀ ਸੰਕਟ ਵਿਚ ਘਿਰੇ ਮੁਲਕ ਨੂੰ ਸੰਭਾਲਣਗੇ ਅਤੇ ਚੋਣਾਂ ਵੀ ਕਰਾਉਣਗੇ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ......


ਰਾਸ਼ਟਰਪਤੀ ਆਰਿਫ ਅਲਵੀ ਨੇ 52-ਸਾਲਾ ਅਨਵਰੁੱਲ ਹੱਕ ਨੂੰ ਸਹੁੰ ਚੁਕਾਈ। ਇਸ ਮੌਕੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਕਈ ਹੋਰ ਆਗੂ ਹਾਜ਼ਰ ਸਨ।

ਅਨਵਰੁੱਲ ਹੱਕ ਬਲੋਚਿਸਤਾਨ ਸੂਬੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੂੰ ਸਰਬਸੰਮਤੀ ਨਾਲ ਅੰਤ੍ਰਿਮ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।

ਸੂਤਰਾਂ ਮੁਤਾਬਕ ਸਾਬਕਾ ਕੂਟਨੀਤਕ ਜਲੀਲ ਅੱਬਾਸ ਜਿਲਾਨੀ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ।

ਹੱਕ ਨੂੰ ਫ਼ੌਜ ਦੇ ਨੇੜੇ ਮੰਨਿਆ ਜਾਂਦਾ ਹੈ। ਉਨ੍ਹਾਂ ਉਤੇ ਪਾਕਿਸਤਾਨ ਵਿਚ ਆਜ਼ਾਦ ਤੇ ਨਿਰਪੱਖ ਆਮ ਚੋਣਾਂ ਸਿਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਹੋਵੇਗੀ।

ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ਼ ਨੇ ਅੱਜ ਪ੍ਰਧਾਨ ਮੰਤਰੀ ਆਵਾਸ ਛੱਡ ਦਿੱਤਾ ਤੇ ਉਨ੍ਹਾਂ ਨੂੰ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now