SKIP TO MAIN CONTENT

ਪਾਕਿਸਤਾਨ ਡਾਇਰੀ: ਅਣਪਛਾਤੇ ਬੰਦੂਕਧਾਰੀਆਂ ਵੱਲੋਂ ਈਰਾਨ ਵਿੱਚ ਨੌਂ ਪੰਜਾਬੀ ਮਜਦੂਰਾਂ ਦੀ ਹੱਤਿਆ

iran pakistan flag.JPG
Illustration of flags of Iran (R) and Pakistan. Credit: Supplied

ਈਰਾਨ ਦੇ ਦੱਖਣ-ਪੂਰਬੀ ਸਰਹੱਦੀ ਖੇਤਰ ਵਿੱਚ ਨੌਂ ਪਾਕਿਸਤਾਨੀ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਜਦਕਿ ਚਾਰ ਹੋਰ ਜ਼ਖਮੀ ਦੱਸੇ ਗਏ ਹਨ। ਹੋਰ ਵੇਰਵੇ ਲਈ ਇਹ ਰਿਪੋਰਟ ਸੁਣੋ...


Published

By Preetinder Grewal

Presented by Masood Mallhi

Source: SBS


Skip to podcast episode content

ਈਰਾਨ ਦੇ ਦੱਖਣ-ਪੂਰਬੀ ਸਰਹੱਦੀ ਖੇਤਰ ਵਿੱਚ ਨੌਂ ਪਾਕਿਸਤਾਨੀ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਜਦਕਿ ਚਾਰ ਹੋਰ ਜ਼ਖਮੀ ਦੱਸੇ ਗਏ ਹਨ। ਹੋਰ ਵੇਰਵੇ ਲਈ ਇਹ ਰਿਪੋਰਟ ਸੁਣੋ...


ਇਸ ਦੌਰਾਨ ਪਾਕਿਸਤਾਨ ਦੇ ਈਰਾਨ ਵਿੱਚ ਰਾਜਦੂਤ ਨੇ ਆਖਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਹਾਲੀਆ ਤਣਾਅ ਪਿੱਛੋਂ ਆਪਸੀ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਤਹਿਰਾਨ ਵਿੱਚ ਪਾਕਿਸਤਾਨੀ ਰਾਜਦੂਤ ਮੁਹੰਮਦ ਮੁਦੱਸਿਰ ਟੀਪੂ ਨੇ ਐਕਸ ਪਲੇਟਫਾਰਮ 'ਤੇ ਕਿਹਾ, "ਸਰਵਨ ਵਿੱਚ 9 ਪਾਕਿਸਤਾਨੀਆਂ ਦੀ ਭਿਆਨਕ ਹੱਤਿਆ ਤੋਂ ਬਾਅਦ ਡੂੰਘਾ ਸਦਮਾ ਲੱਗਿਆ ਹੈ। ਦੂਤਾਵਾਸ ਦੁਖੀ ਪਰਿਵਾਰਾਂ ਨੂੰ ਪੂਰਾ ਸਮਰਥਨ ਦੇਵੇਗਾ। ਅਸੀਂ ਈਰਾਨ ਨੂੰ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਦੇਣ ਲਈ ਕਿਹਾ ਹੈ।"

ਈਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਪੁਲਿਸ ਤਿੰਨ ਬੰਦੂਕਧਾਰੀਆਂ ਦੀ ਭਾਲ ਕਰ ਰਹੀ ਹੈ ਜੋ ਗੋਲੀਬਾਰੀ ਤੋਂ ਬਾਅਦ ਫਰਾਰ ਹੋ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਾਕਿਸਤਾਨੀ ਮਜ਼ਦੂਰ ਸਨ ਜੋ ਇੱਕ ਆਟੋ ਰਿਪੇਅਰ ਦੀ ਦੁਕਾਨ 'ਤੇ ਰਹਿੰਦੇ ਤੇ ਕੰਮ ਕਰਦੇ ਸਨ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ....


Latest podcast episodes

Follow SBS Punjabi

Download our apps

Watch on SBS

Punjabi News

Stream now