MUMBAI, INDIA - DECEMBER 18: Hamida Banu, a 75 year old resident of Kurla reunited with her family after 23 years on December 18, 2024 in Mumbai, India. In 2002, Hamida Banu left India after a recruitment agent promised her a cooking job in Dubai. Instead, she was trafficked to Pakistan.(Photo by Raju Shinde/Hindustan Times/Sipa USA) Source: AAP / Michael Nigro / Hindustan Times/Hindustan Times/Sipa USA
ਨੌਕਰੀ ਦੇ ਝਾਂਸੇ ਵਿੱਚ ਆ ਕੇ ਏਜੰਟ ਦੀ ਧੋਖਾਧੜੀ ਕਾਰਨ ਪਾਕਿਸਤਾਨ ਪੁੱਜੀ ਭਾਰਤੀ ਮੂੁਲ ਦੀ ਹਮੀਦਾ ਬਾਨੋ ਨੂੰ 22 ਸਾਲਾਂ ਦੇ ਲੰਮੇ ਅਰਸੇ ਬਾਅਦ ਹੁਣ ਉਸ ਦੇ ਆਪਣਿਆਂ ਕੋਲ ਭਾਰਤ ਭੇਜ ਦਿੱਤਾ ਗਿਆ ਹੈ। 75 ਵਰ੍ਹਿਆਂ ਦੀ ਹਮੀਦਾ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ 16 ਦਸੰਬਰ ਵਾਲੇ ਦਿਨ ਵਾਹਗਾ ਬਾਰਡਰ ਰਾਹੀਂ ਭਾਰਤ ਦੇ ਹਵਾਲੇ ਕੀਤਾ। ਹਮੀਦਾ ਬਾਨੋ ਦਾ ਸਬੰਧ ਭਾਰਤ ਦੇ ਕਰਨਾਟਕ ਨਾਲ ਹੈ ਅਤੇ ਉਹ ਦੋ ਧੀਆਂ ਦੀ ਮਾਂ ਹੈ। ਉਸ ਨੂੰ ਸਾਲ 2002 ਵਿੱਚ ਇੱਕ ਏਜੰਟ ਨੇ ਯੂਏਈ ਵਿੱਚ ਸ਼ੈੱਫ ਦੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਪਾਕਿਸਤਾਨ ਦੇ ਸ਼ਹਿਰ ਹੈਦਰਾਬਾਦ ਪਹੁੰਚਾ ਦਿੱਤਾ ਸੀ। ਇੱਥੇ ਪਹਿਲਾਂ ਉਸ ਨੂੰ 3 ਸਾਲਾਂ ਤੱਕ ਅਗਵਾ ਰੱਖਿਆ ਗਿਆ ਤੇ ਬਾਅਦ ਵਿੱਚ ਉਸ ਨੇ ਕਰਾਚੀ ਵਿੱਚ ਵਿਆਹ ਕਰਵਾ ਲਿਆ ਸੀ ਪਰ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਬੇਸਹਾਰਾ ਹੋ ਗਈ ਸੀ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ.... Published 26 December 2024 10:48am
By Patras Masih
Presented by Masood Malhi
Source: SBS
Skip to podcast episode content Share this with family and friends
ਨੌਕਰੀ ਦੇ ਝਾਂਸੇ ਵਿੱਚ ਆ ਕੇ ਏਜੰਟ ਦੀ ਧੋਖਾਧੜੀ ਕਾਰਨ ਪਾਕਿਸਤਾਨ ਪੁੱਜੀ ਭਾਰਤੀ ਮੂੁਲ ਦੀ ਹਮੀਦਾ ਬਾਨੋ ਨੂੰ 22 ਸਾਲਾਂ ਦੇ ਲੰਮੇ ਅਰਸੇ ਬਾਅਦ ਹੁਣ ਉਸ ਦੇ ਆਪਣਿਆਂ ਕੋਲ ਭਾਰਤ ਭੇਜ ਦਿੱਤਾ ਗਿਆ ਹੈ। 75 ਵਰ੍ਹਿਆਂ ਦੀ ਹਮੀਦਾ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ 16 ਦਸੰਬਰ ਵਾਲੇ ਦਿਨ ਵਾਹਗਾ ਬਾਰਡਰ ਰਾਹੀਂ ਭਾਰਤ ਦੇ ਹਵਾਲੇ ਕੀਤਾ। ਹਮੀਦਾ ਬਾਨੋ ਦਾ ਸਬੰਧ ਭਾਰਤ ਦੇ ਕਰਨਾਟਕ ਨਾਲ ਹੈ ਅਤੇ ਉਹ ਦੋ ਧੀਆਂ ਦੀ ਮਾਂ ਹੈ। ਉਸ ਨੂੰ ਸਾਲ 2002 ਵਿੱਚ ਇੱਕ ਏਜੰਟ ਨੇ ਯੂਏਈ ਵਿੱਚ ਸ਼ੈੱਫ ਦੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਪਾਕਿਸਤਾਨ ਦੇ ਸ਼ਹਿਰ ਹੈਦਰਾਬਾਦ ਪਹੁੰਚਾ ਦਿੱਤਾ ਸੀ। ਇੱਥੇ ਪਹਿਲਾਂ ਉਸ ਨੂੰ 3 ਸਾਲਾਂ ਤੱਕ ਅਗਵਾ ਰੱਖਿਆ ਗਿਆ ਤੇ ਬਾਅਦ ਵਿੱਚ ਉਸ ਨੇ ਕਰਾਚੀ ਵਿੱਚ ਵਿਆਹ ਕਰਵਾ ਲਿਆ ਸੀ ਪਰ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਬੇਸਹਾਰਾ ਹੋ ਗਈ ਸੀ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ.... ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ