ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਪਾਕਿਸਤਾਨ ਡਾਇਰੀ : ਰਾਖਵੀਆਂ ਸੀਟਾਂ ਦੀ ਲੜਾਈ ’ਚ ਇਮਰਾਨ ਖਾਨ ਦੀ ਪਾਰਟੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਜਿੱਤ

Pakistan's Ex Prime Minister Imran Khan. Source: Getty
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਚੋਣਾਂ ਬਾਰੇ ਆਪਣੀਆਂ ਖਾਸ ਸੀਟਾਂ ਦਾ ਕੇਸ ਸੁਪਰੀਮ ਕੋਰਟ ਵਿੱਚੋਂ ਜਿੱਤ ਲਿਆ ਹੈ। 13 ਜੱਜਾਂ ਦੇ ਬੈਂਚ ਵਾਲੇ ਫੁੱਲ ਕੋਰਟ ਰੈਫਰੈਂਸ ਵਿੱਚ 8 ਜੱਜਾਂ ਵਲੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਹੱਕ ਨੂੰ ਮੰਨਦਿਆਂ ਹੋਇਆਂ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਜਦਕਿ ਚੀਫ ਜਸਟਿਸ ਆਫ ਪਾਕਿਸਤਾਨ ਫਾਈਜ਼ ਈਸਾ ਸਮੇਤ 5 ਜੱਜਾਂ ਨੇ ਵਿਰੋਧ ਵਿੱਚ ਫੈਸਲਾ ਦਿੱਤਾ।ਇਮਰਾਨ ਖਾਨ ਦੀ ਪਾਰਟੀ ਵਲੋਂ ਇਸ ਕੇਸ ਦਾ ਜਿੱਤਣਾ ਉਨ੍ਹਾਂ ਦੇ ਵਿਰੋਧੀਆਂ ਲਈ ਵੱਡਾ ਸਿਆਸੀ ਝਟਕਾ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਫੈਸਲੇ ਤੋਂ ਬਾਅਦ ਦੂਜੀਆਂ ਪਾਰਟੀਆਂ ਤੋਂ ਉਹ ਖਾਸ ਸੀਟਾਂ ਵਾਪਸ ਲੈ ਲਈਆਂ ਜਾਣਗੀਆਂ ਜਿਨ੍ਹਾਂ ’ਤੇ ਇਮਰਾਨ ਖਾਨ ਦੀ ਪਾਰਟੀ ਦਾ ਹੱਕ ਬਣਦਾ ਸੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....
Share





