SKIP TO MAIN CONTENT

ਪਾਕਿਸਤਾਨ ਡਾਇਰੀ: ਜਹਾਂਗੀਰ ਖਾਨ ਤਰੀਨ ਵੱਲੋਂ ਪੀ ਟੀ ਆਈ ਛੱਡਕੇ ਆਇਆਂ ਨਾਲ਼ ਨਵੀਂ ਪਾਰਟੀ ਦਾ ਐਲਾਨ

JKTarin.jpg
Jahangir Khan Tareen launches Istehkam-e-Pakistan Party with PTI defectors by his side. Credit: Supplied/Facebook

ਸੀਨੀਅਰ ਸਿਆਸਤਦਾਨ ਜਹਾਂਗੀਰ ਖਾਨ ਤਰੀਨ ਨੇ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਸੁਧਾਰਾਂ ਲਈ ਕੰਮ ਕਰਨ ਦੇ ਵਾਅਦੇ ਦੇ ਨਾਲ ਇੱਕ ਨਵੀਂ ਸਿਆਸੀ ਪਾਰਟੀ, ਇਸਤੇਹਕਾਮ-ਏ-ਪਾਕਿਸਤਾਨ ਪਾਰਟੀ ਦੇ ਗਠਨ ਦਾ ਰਸਮੀ ਐਲਾਨ ਕੀਤਾ ਹੈ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ......


Published

By Preetinder Grewal

Source: SBS


Skip to podcast episode content

ਸੀਨੀਅਰ ਸਿਆਸਤਦਾਨ ਜਹਾਂਗੀਰ ਖਾਨ ਤਰੀਨ ਨੇ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਸੁਧਾਰਾਂ ਲਈ ਕੰਮ ਕਰਨ ਦੇ ਵਾਅਦੇ ਦੇ ਨਾਲ ਇੱਕ ਨਵੀਂ ਸਿਆਸੀ ਪਾਰਟੀ, ਇਸਤੇਹਕਾਮ-ਏ-ਪਾਕਿਸਤਾਨ ਪਾਰਟੀ ਦੇ ਗਠਨ ਦਾ ਰਸਮੀ ਐਲਾਨ ਕੀਤਾ ਹੈ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ......


ਤਰੀਨ - ਜੋ ਇੱਕ ਸਮੇਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖਾਨ ਦੇ ਨਜ਼ਦੀਕੀ ਵਿਸ਼ਵਾਸਪਾਤਰ ਸਨ ਪਰ ਬਾਅਦ ਵਿੱਚ ਇਸ ਤੋਂ ਬਾਹਰ ਹੋ ਗਏ ਸਨ - ਨੇ ਲਾਹੌਰ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ 100 ਤੋਂ ਵੱਧ ਪੀ ਟੀ ਆਈ ਦਲ ਛੱਡਣ ਵਾਲੇ ਸਿਆਸਤਦਾਨਾਂ ਦੇ ਨਾਲ ਇਸ ਨਵੀਂ ਪਾਰਟੀ ਦਾ ਐਲਾਨ ਕੀਤਾ।

ਪੀ ਟੀ ਆਈ ਦੇ ਸਾਬਕਾ ਦਿੱਗਜਾਂ, ਅਲੀਮ ਖਾਨ, ਅਲੀ ਜ਼ੈਦੀ, ਇਮਰਾਨ ਇਸਮਾਈਲ, ਤਨਵੀਰ ਇਲਿਆਸ ਅਤੇ ਹੋਰਾਂ ਦੇ ਨਾਲ ਬੋਲਦਿਆਂ, ਤਰੀਨ ਨੇ ਕਿਹਾ ਕਿ ਉਹ "ਕਾਇਦੇ-ਆਜ਼ਮ ਦੀਆਂ ਸਿੱਖਿਆਵਾਂ ਅਤੇ ਅੱਲਾਮਾ ਇਕਬਾਲ ਦੇ ਸੁਪਨਿਆਂ" ਨੂੰ ਪੂਰਾ ਕਰਨ ਲਈ ਪਾਰਟੀ ਦੀ ਸ਼ੁਰੂਆਤ ਕਰ ਰਹੇ ਹਨ।

ਨਿਊਜ਼ ਕਾਨਫਰੰਸ ਵਿਚ, ਤਰੀਨ ਅਤੇ ਹੋਰ ਨੇਤਾਵਾਂ ਨੇ ਪੀਟੀਆਈ ਦੀ ਆਲੋਚਨਾ ਕੀਤੀ, ਅਤੇ 9 ਮਈ ਦੀ ਹਿੰਸਾ ਦੀ ਨਿੰਦਾ ਕੀਤੀ ਜਿਸ ਵਿਚ ਸਰਕਾਰੀ ਇਮਾਰਤਾਂ, ਸੰਵੇਦਨਸ਼ੀਲ ਫੌਜੀ ਥਾਵਾਂ ਅਤੇ ਸ਼ਹੀਦਾਂ ਦੇ ਸਮਾਰਕਾਂ 'ਤੇ ਅੱਗਜ਼ਨੀ ਅਤੇ ਭੰਨ-ਤੋੜ ਦੇ ਮਾਮਲੇ ਦਰਜ ਹੋਏ ਸਨ।

ਹੋਰ ਵੇਰਵੇ ਸੁਣਨ ਲਈ ਆਡੀਓ ਪਲੇਅਰ 'ਤੇ ਕਲਿੱਕ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now