SKIP TO MAIN CONTENT

ਪਾਕਿਸਤਾਨ ਡਾਇਰੀ: ਕਰਤਾਰਪੁਰ ਸਾਹਿਬ ਨਾਲ਼ ਸਬੰਧਿਤ ਵੀਡੀਓ ਬਾਰੇ ਅਧਿਕਾਰੀਆਂ ਦਾ ਸਪਸ਼ਟੀਕਰਣ

Kartarpur Sahib, Pakistan
ਗੁਰਦਵਾਰਾ ਕਰਤਾਰਪੁਰ ਸਾਹਿਬ, ਪਾਕਿਸਤਾਨ Source: Twitter

ਲਹਿੰਦੇ ਪੰਜਾਬ ਦੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਕੀਤੀ ਇੱਕ ਪਾਰਟੀ ਦੀ ਕਥਿਤ ਵੀਡੀਓ ਵਿਵਾਦਾਂ ਦੇ ਘੇਰੇ ਵਿੱਚ ਹੈ। ਪੇਸ਼ ਹਨ ਇਸ ਸਬੰਧੀ ਹੋਰ ਵੇਰਵੇ....


Published

Updated

By Preetinder Grewal

Presented by Masood Mallhi

Source: SBS


Skip to podcast episode content

ਲਹਿੰਦੇ ਪੰਜਾਬ ਦੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਕੀਤੀ ਇੱਕ ਪਾਰਟੀ ਦੀ ਕਥਿਤ ਵੀਡੀਓ ਵਿਵਾਦਾਂ ਦੇ ਘੇਰੇ ਵਿੱਚ ਹੈ। ਪੇਸ਼ ਹਨ ਇਸ ਸਬੰਧੀ ਹੋਰ ਵੇਰਵੇ....


ਕਰਤਾਰਪੁਰ ਦੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਕੀਤੀ ਇੱਕ ਪਾਰਟੀ ਦੀ ਕਥਿਤ ਵੀਡੀਓ ਸਾਮਣੇ ਆਉਣ ਪਿੱਛੋਂ ਸਬੰਧਿਤ ਅਧਿਕਾਰੀਆਂ ਨੇ ਇਸ ਰਿਪੋਰਟ ਨੂੰ ਖਾਰਜ ਕੀਤਾ ਹੈ ਕਿ ਉਥੇ ਸ਼ਰਾਬ ਅਤੇ ਮਾਸਾਹਾਰੀ ਭੋਜਨ ਦਾ ਸੇਵਨ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਡਿਨਰ ਰਿਸੈਪਸ਼ਨ ਗੁਰਦੁਆਰਾ ਦਰਬਾਰ ਸਾਹਿਬ ਤੋਂ ਲਗਭਗ ਦੋ ਕਿਲੋਮੀਟਰ ਦੂਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਕਰਤਾਰਪੁਰ ਕਾਰੀਡੋਰ ਇੱਕ ਵੀਜ਼ਾ-ਮੁਕਤ ਸਰਹੱਦੀ ਲਾਂਘਾ ਹੈ ਜੋ ਕਰਤਾਰਪੁਰ, ਪਾਕਿਸਤਾਨ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਤਕਰੀਬਨ 4.7 ਕਿਲੋਮੀਟਰ ਦਾ ਇਹ ਕੋਰੀਡੋਰ ਨਵੰਬਰ 2019 ਵਿੱਚ ਖੋਲ੍ਹਿਆ ਗਿਆ ਸੀ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ.....


Latest podcast episodes

Follow SBS Punjabi

Download our apps

Watch on SBS

Punjabi News

Stream now