ਹਮਜ਼ਾ ਸ਼ਾਹਬਾਜ਼ ਸ਼ਰੀਫ਼ ਨੂੰ ਪੰਜਾਬ ਸੂਬੇ ਦਾ ਨਵਾਂ ਮੁੱਖ ਮੰਤਰੀ ਚੁਣਿਆ ਗਿਆ ਹੈ। ਸ਼ਾਸਨ ਵਿੱਚ ਤਬਦੀਲੀ ਤੋਂ ਬਾਅਦ ਪਹਿਲੀਆਂ ਕੁਝ ਨਿਯੁਕਤੀਆਂ ਵਿੱਚੋਂ ਇਹ ਇੱਕ ਅਹਿਮ ਔਹਦਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਪੁੱਤਰ ਹਮਜ਼ਾ ਦੀ ਇਹ ਚੋਣ ਵਿਧਾਨ ਸਭਾ ਸੈਸ਼ਨ ਦੇ ਹੰਗਾਮੇ ਦੌਰਾਨ ਹੋਈ।
ਇਮਰਾਨ ਖਾਨ ਦੀ ਪਾਰਟੀ ਪੀ ਟੀ ਆਈ ਅਤੇ ਸ਼ਾਹਬਾਜ਼ ਸ਼ਰੀਫ਼ ਦੀ ਪਾਰਟੀ ਪੀ ਐਮ ਐਲ-ਐਨ ਦੇ ਵਿਧਾਇਕ ਪੰਜਾਬ ਵਿਧਾਨ ਸਭਾ ਵਿੱਚ ਆਪਸ ਵਿੱਚ ਭਿੜ ਗਏ। ਸਿਆਸੀ ਉਥਲ ਪੁਥਲ ਕਾਰਨ ਗਵਰਨਰ ਪੰਜਾਬ ਨੇ ਹਮਜ਼ਾ ਸ਼ਾਹਬਾਜ਼ ਤੋਂ ਔਹਦੇ ਦੀ ਸੌਂਹ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮੁਸਲਿਮ ਲੀਗ ਵਲੋਂ ਲਾਹੌਰ ਕੋਰਟ ਨੂੰ ਅਪੀਲ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਹਮਜ਼ਾ ਦੇ ਪਿਤਾ ਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤਿੰਨ ਵਾਰ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।