SKIP TO MAIN CONTENT

ਪਾਕਿਸਤਾਨ ਡਾਇਰੀ: ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਇਮਰਾਨ ਖ਼ਾਨ ਦੀ ਜਗਾਹ ਨਵੇਂ ਚੇਅਰਮੈਨ ਦਾ ਐਲਾਨ

News
Former Pakistan PM Imran Khan. Source: Getty

ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਵਕੀਲ ਨੂੰ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦਾ ਚੇਅਰਮੈਨ ਚੁਣਿਆ ਗਿਆ ਹੈ ਜਿਸ ਪਿੱਛੋਂ ਉਨ੍ਹਾਂ ਦੀ ਪਾਰਟੀ ਨੂੰ ਫਰਵਰੀ ਵਿੱਚ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਵਿੱਚ ਹਿੱਸਾ ਲੈਣ ਦੀ ਆਗਿਆ ਮਿਲ ਜਾਵੇਗੀ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....

Published

By Preetinder Grewal

Source: SBS

Skip to podcast episode content

ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਵਕੀਲ ਨੂੰ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦਾ ਚੇਅਰਮੈਨ ਚੁਣਿਆ ਗਿਆ ਹੈ ਜਿਸ ਪਿੱਛੋਂ ਉਨ੍ਹਾਂ ਦੀ ਪਾਰਟੀ ਨੂੰ ਫਰਵਰੀ ਵਿੱਚ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਵਿੱਚ ਹਿੱਸਾ ਲੈਣ ਦੀ ਆਗਿਆ ਮਿਲ ਜਾਵੇਗੀ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....

ਬੈਰਿਸਟਰ ਗੋਹਰ ਅਲੀ ਖਾਨ ਨੂੰ ਖੁਦ ਇਮਰਾਨ ਖਾਨ ਨੇ ਪੀਟੀਆਈ ਦਾ ਨਵਾਂ ਚੇਅਰਮੈਨ ਨਾਮਜ਼ਦ ਕੀਤਾ ਹੈ।

ਇਸ ਪਾਰਟੀ ਦੀ ਸਥਾਪਨਾ 71-ਸਾਲਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨੇ 1996 ਵਿੱਚ ਕੀਤੀ ਸੀ।

ਪਾਰਟੀ ਦੇ ਮੁੱਖ ਚੋਣ ਕਮਿਸ਼ਨਰ ਨਿਆਜ਼ੁੱਲਾ ਨਿਆਜ਼ੀ ਨੇ ਕਿਹਾ ਕਿ ਗੋਹਰ ਨੂੰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ।

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪੀਟੀਆਈ ਨੂੰ ਨਿਰਦੇਸ਼ ਦਿੱਤਾ ਸੀ ਕਿ ਜੇ ਉਹ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣਾ ਚਾਹੁੰਦੀ ਹੈ ਅਤੇ ਆਪਣਾ ਬੱਲਾ ਚੋਣ ਨਿਸ਼ਾਨ ਬਰਕਰਾਰ ਰੱਖਣਾ ਚਾਹੁੰਦੀ ਹੈ ਤਾਂ ਉਹ ਨਵੇਂ ਚੇਅਰਮੈਨ ਲਈ ਚੋਣ ਕਰਵਾਓਣ।

ਜ਼ਿਆਦਾ ਜਾਣਕਾਰੀ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ....

Latest podcast episodes

Follow SBS Punjabi

Download our apps

Watch on SBS

Punjabi News

Stream now