SKIP TO MAIN CONTENT

ਪਾਕਿਸਤਾਨ ਡਾਇਰੀ: ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਦਾ ਗੋਲੀਆਂ ਮਾਰਕੇ ਕਤਲ, ਜਾਂਚ ਜਾਰੀ

Sarabjit Singh.JPG
ਸਰਬਜੀਤ ਸਿੰਘ ਦੀ 2013 ਵਿੱਚ ਲਾਹੌਰ ਜੇਲ੍ਹ ਵਿੱਚ ਕੈਦੀਆਂ ਦੇ ਹਮਲੇ ਤੋਂ ਬਾਅਦ ਮੌਤ ਹੋ ਗਈ ਸੀ। Credit: Supplied

ਪਾਕਿਸਤਾਨੀ ਅਧਿਕਾਰੀ 2013 ਵਿੱਚ ਲਾਹੌਰ ਦੀ ਜੇਲ੍ਹ ਵਿੱਚ ਬੰਦ ਭਾਰਤੀ ਜਾਸੂਸ ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਦੀ ਕਥਿਤ ਤੌਰ ਉੱਤੇ ਗੋਲੀ ਮਾਰ ਕੇ ਹੋਈ ਮੌਤ ਦੀ ਜਾਂਚ ਕਰ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੀਡਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਾਕਿਸਤਾਨੀ ਨਾਗਰਿਕ ਦੀ ਮੌਤ ਪਿੱਛੇ ਭਾਰਤ ਦਾ ਹੱਥ ਹੋਣ ਦਾ ਸ਼ੱਕ ਹੈ।

Published

Updated

By Preetinder Grewal

Presented by Masood Mallhi

Source: SBS / Supplied

Skip to podcast episode content

ਪਾਕਿਸਤਾਨੀ ਅਧਿਕਾਰੀ 2013 ਵਿੱਚ ਲਾਹੌਰ ਦੀ ਜੇਲ੍ਹ ਵਿੱਚ ਬੰਦ ਭਾਰਤੀ ਜਾਸੂਸ ਸਰਬਜੀਤ ਸਿੰਘ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਦੀ ਕਥਿਤ ਤੌਰ ਉੱਤੇ ਗੋਲੀ ਮਾਰ ਕੇ ਹੋਈ ਮੌਤ ਦੀ ਜਾਂਚ ਕਰ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੀਡਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਾਕਿਸਤਾਨੀ ਨਾਗਰਿਕ ਦੀ ਮੌਤ ਪਿੱਛੇ ਭਾਰਤ ਦਾ ਹੱਥ ਹੋਣ ਦਾ ਸ਼ੱਕ ਹੈ।

ਲਾਹੌਰ ਵਿੱਚ ਐਤਵਾਰ ਨੂੰ ਜਿਸ ਵਿਅਕਤੀ ਦਾ ਕਥਿਤ ਤੌਰ ਉੱਤੇ ਗੋਲੀਆਂ ਮਾਰਕੇ ਕਤਲ ਹੋਇਆ ਉਸਦਾ ਨਾਂ ਆਮਿਰ ਤਾਂਬਾ ਸੀ।

ਉਹ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਮੌਤ ਲਈ ਦੋਸ਼ੀ ਸੀ ਜਿਸ ਨੂੰ ਪਾਕਿਸਤਾਨ ਵਿੱਚ ਜਾਸੂਸੀ ਦੇ ਦੋਸ਼ਾਂ ਹੇਠ ਨਜ਼ਰਬੰਦ ਕੀਤਾ ਗਿਆ ਸੀ ਅਤੇ 1991 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਪਰ ਸਰਬਜੀਤ ਦੀ 2013 ਵਿੱਚ ਲਾਹੌਰ ਜੇਲ੍ਹ ਵਿੱਚ ਕੈਦੀਆਂ ਦੇ ਹਮਲੇ ਤੋਂ ਬਾਅਦ ਮੌਤ ਹੋ ਗਈ ਸੀ।

ਆਮਿਰ ਤਾਂਬਾ ਅਤੇ ਇੱਕ ਦੂਜੇ ਵਿਅਕਤੀ 'ਤੇ ਸਰਬਜੀਤ ਦੀ ਮੌਤ ਲਈ ਮੁਕੱਦਮਾ ਚੱਲਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਹ 2018 ਵਿੱਚ ਬਰੀ ਹੋ ਗਏ ਸਨ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ ਇਹ ਆਡੀਓ ਰਿਪੋਰਟ ਸੁਣੋ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ  ਫੇਸਬੁੱਕ ਤੇ ਟਵਿੱਟਰ 'ਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now