ਮਾਨਸਾ ਦੇ ਪਿੰਡ ਸਮਾਉਂ ਨਾਲ ਸਬੰਧ ਰੱਖਣ ਵਾਲੇ ਪਾਲ ਸਿੰਘ ਸਮਾਉਂ ਨੂੰ ਬਚਪਨ ਤੋਂ ਹੀ ਲੋਕ ਨਾਚਾਂ, ਲੋਕ ਗੀਤਾਂ ਅਤੇ ਰਵਾਇਤੀ ਤਿਉਹਾਰਾਂ ਵਿੱਚ ਰੁਚੀ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੇ ਪਰਿਵਾਰ ਅਤੇ ਪਿੰਡ ਦਾ ਹਮੇਸ਼ਾਂ ਸਹਿਯੋਗ ਮਿਲਿਆ ਹੈ ਜਿਸ ਕਾਰਨ ਉਹਨਾਂ ਦਾ ਇਹ ਸ਼ੌਂਕ ਹੀ ਉਹਨਾਂ ਦਾ ਰੁਜ਼ਗਾਰ ਬਣ ਗਿਆ।
ਪਾਲ ਸਿੰਘ ਸਮਾਉਂ ਪਿੰਡਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਬੀਬੀਆਂ ਨੂੰ ਗਿੱਧੇ ਦੀਆਂ ਤਾੜੀਆਂ ਦੀਆਂ ਕਿਸਮਾਂ, ਲੋਕ ਗੀਤਾਂ ਅਤੇ ਲੋਕ ਨਾਚਾਂ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਗੀਤ ਜਾਂ ਨਾਚ ਨਹੀਂ ਬਲਕਿ ਵਿਰਾਸਤ ਹਨ ਜਿੰਨ੍ਹਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ।
ਆਸਟ੍ਰੇਲੀਆ ਵਿੱਚ ਮਿਲ ਰਹੇ ਪਿਆਰ ਬਾਰੇ ਗੱਲ ਕਰਦਿਆਂ ਪਾਲ ਸਿੰਘ ਸਮਾਉਂ ਨੇ ਕੁੱਝ ਲੋਕ ਗੀਤ ਵੀ ਸੁਣਾਏ ਅਤੇ ਉਹਨਾਂ ਦੀ ਅਹਿਮੀਅਤ ਦਾ ਵੀ ਜ਼ਿਕਰ ਕੀਤਾ।
ਉਹਨਾਂ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਹੇਠਾਂ ਦਿੱਤੀ ਆਡੀਓ ‘ਤੇ ਕਲਿੱਕ ਕਰੋ…