SKIP TO MAIN CONTENT

ਭਾਰਤੀ ਸਟੋਰ ਮਾਲਿਕਾਂ ਵੱਲੋਂ ਲੋਕਾਂ ਨੂੰ ਖਰੀਦਾਰੀ ਵੇਲ਼ੇ ਸੰਜਮ ਰੱਖਣ ਦੀ ਅਪੀਲ, ਕੀਮਤਾਂ ਵਿੱਚ 'ਨਾਜ਼ਇਜ' ਵਾਧੇ ਉੱਤੇ ਗ੍ਰਾਹਕਾਂ ਵਿੱਚ ਰੋਸ

Indian grocery store
Source: Getty Images

ਕੋਵਿਡ-19 ਕਾਰਣ ਪੈਦਾ ਹੋਈ ਸਥਿਤੀ ਪਿੱਛੋਂ ਮੈਲਬੌਰਨ ਦੇ ਇੱਕ ਭਾਰਤੀ ਕਰਿਆਨੇ ਦੇ ਸਟੋਰ ਮਾਲਿਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿੱਚ ਨਾ ਆਉਣ ਕਿਉਂਕਿ ਮਾਲ-ਗੁਦਾਮਾਂ ਵਿੱਚ ਸਮਾਨ ਦੀ ਥੋੜ੍ਹ ਨਹੀਂ ਹੈ। ਉਧਰ ਸੋਸ਼ਲ ਮੀਡਿਆ 'ਤੇ ਕੁਝ ਭਾਰਤੀ ਸਟੋਰਾਂ ਉੱਤੇ ਕੀਮਤਾਂ ਵਿੱਚ 'ਨਾਜ਼ਇਜ' ਵਾਧੇ ਸਬੰਧੀ ਦੋਸ਼ ਲਾਏ ਗਏ ਹਨ। ਗ੍ਰਾਹਕਾਂ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਇਹਨਾਂ ਸਟੋਰਾਂ ਦੇ ਨਾਂ ਜਨਤਕ ਕਰਦਿਆਂ ਆਪਣੀਆਂ 'ਖਰੀਦ-ਰਸੀਦਾਂ' ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Published

Updated

By Avneet Arora

Source: SBS

Skip to podcast episode content

ਕੋਵਿਡ-19 ਕਾਰਣ ਪੈਦਾ ਹੋਈ ਸਥਿਤੀ ਪਿੱਛੋਂ ਮੈਲਬੌਰਨ ਦੇ ਇੱਕ ਭਾਰਤੀ ਕਰਿਆਨੇ ਦੇ ਸਟੋਰ ਮਾਲਿਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿੱਚ ਨਾ ਆਉਣ ਕਿਉਂਕਿ ਮਾਲ-ਗੁਦਾਮਾਂ ਵਿੱਚ ਸਮਾਨ ਦੀ ਥੋੜ੍ਹ ਨਹੀਂ ਹੈ। ਉਧਰ ਸੋਸ਼ਲ ਮੀਡਿਆ 'ਤੇ ਕੁਝ ਭਾਰਤੀ ਸਟੋਰਾਂ ਉੱਤੇ ਕੀਮਤਾਂ ਵਿੱਚ 'ਨਾਜ਼ਇਜ' ਵਾਧੇ ਸਬੰਧੀ ਦੋਸ਼ ਲਾਏ ਗਏ ਹਨ। ਗ੍ਰਾਹਕਾਂ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਇਹਨਾਂ ਸਟੋਰਾਂ ਦੇ ਨਾਂ ਜਨਤਕ ਕਰਦਿਆਂ ਆਪਣੀਆਂ 'ਖਰੀਦ-ਰਸੀਦਾਂ' ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜਰੂਰੀ ਜਾਣਕਾਰੀ:

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ।ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

Listen to SBS Punjabi Monday to Friday at 9 pm. Follow us on Facebook and Twitter

Latest podcast episodes

Follow SBS Punjabi

Download our apps

Watch on SBS

Punjabi News

Stream now