ਮਰੀਜ਼ਾਂ ਅਤੇ ਡਾਕਟਰਾਂ ਵਿੱਚਕਾਰ ਭਾਸ਼ਾ ਦੀਆਂ ਰੁਕਾਵਟਾਂ ਦੀ ਸਮੱਸਿਆ

Doctor In Consultation With Depressed Female Patient

Source: Getty Images

ਆਸਟ੍ਰੇਲੀਆ ਇੱਕ ਬਹੁ-ਸੱਭਿਆਚਾਰਕ ਰਾਸ਼ਟਰ ਵਜੋਂ ਤਰੱਕੀ ਦੇ ਰਾਹ ਉੱਤੇ ਹੈ ਪਰ ਇਸਦੇ ਨਾਲ ਕੁੱਝ ਖੇਤਰਾਂ ਵਿੱਚ ਸੇਵਾਵਾਂ ਦੀ ਮੰਗ ਵੀ ਵਧੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੌਜੂਦਾ ਮੈਡੀਕੇਅਰ ਫੰਡਿੰਗ ਵਿੱਚ ਉਹ ਸਮਾਂ ਸ਼ਾਮਿਲ ਨਹੀਂ ਹੈ ਜੋ ਉਹ ਉਨ੍ਹਾਂ ਮਰੀਜ਼ਾਂ ਨਾਲ ਬਿਤਾਉਣਾ ਚਾਹੁੰਦੇ ਹਨ ਜਿਨ੍ਹਾਂ ਲਈ ਅੰਗਰੇਜ਼ੀ ਉਹਨਾਂ ਦੀ ਪਹਿਲੀ ਭਾਸ਼ਾ ਨਹੀਂ ਹੈ। ਇਸ ਨੇ ਸਿਹਤ ਸੰਭਾਲ ਵਰਗੇ ਕੁੱਝ ਖੇਤਰਾਂ ਵਿੱਚ ਸਹਾਇਤਾ ਦੀ ਲੋੜ ਨੂੰ ਵੀ ਉਜਾਗਰ ਕੀਤਾ ਹੈ।


ਜਿਵੇਂ-ਜਿਵੇਂ ਆਸਟਰੇਲੀਆ ਵਿੱਚ ਬਹੁ-ਸੱਭਿਆਚਾਰਕ ਭਾਈਚਾਰਾ ਵਧਿਆ ਹੈ, ਇਸਦੇ ਨਾਲ ਸੇਵਾਵਾਂ ਦੀ ਮੰਗ ਵੀ ਵਧੀ ਹੈ। ਇਸ ਨੇ ਸਿਹਤ ਸੰਭਾਲ ਵਰਗੇ ਕੁੱਝ ਖੇਤਰਾਂ ਵਿੱਚ ਸਹਾਇਤਾ ਦੀ ਲੋੜ ਨੂੰ ਵੀ ਉਜਾਗਰ ਕੀਤਾ ਹੈ।

ਰਾਇਲ ਆਸਟ੍ਰੇਲੀਅਨ ਕਾਲਜ ਆਫ਼ ਜਨਰਲ ਪ੍ਰੈਕਟੀਸ਼ਨਰ ਤੋਂ ਬਰੂਸ ਵਿਲੈਟ ਦਾ ਕਹਿਣਾ ਹੈ ਕਿ ਡਾਕਟਰਾਂ ਨਾਲ ਸਲਾਹ-ਮਸ਼ਵਰੇ ਦੌਰਾਨ ਟੈਲੀਫੋਨ ਦੁਭਾਸ਼ੀਏ ਸੇਵਾਵਾਂ ਦੀ ਜ਼ੋਰਦਾਰ ਮੰਗ ਹੈ।

ਸੱਭਿਆਚਾਰਕ ਅਤੇ ਸਵਦੇਸ਼ੀ ਖੋਜ ਕੇਂਦਰ ਆਸਟ੍ਰੇਲੀਆ ਜਿਸਨੂੰ ਸੀ.ਆਈ.ਆਰ.ਸੀ.ਏ. ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ 2017 ਵਿੱਚ ਸਿਹਤ ਸੰਭਾਲ ਦੀ ਸੁਰੱਖਿਆ ਅਤੇ ਗੁਣਵੱਤਾ ਬਾਰੇ ਆਸਟ੍ਰੇਲੀਅਨ ਕਮਿਸ਼ਨ ਨੂੰ ਰਿਪੋਰਟ ਸੌਂਪੀ ਸੀ।

ਇਸ ਅਧਿਐਨ ਵਿੱਚ ਸ਼ਾਮਿਲ ਕੀਤਾ ਗਿਆ ਸੀ ਕਿ ਵਿਭਿੰਨ ਪਿਛੋਕੜ ਵਾਲੇ ਲੋਕ ਵਿਸ਼ੇਸ਼ ਹਾਲਾਤਾਂ ਲਈ ਇਲਾਜ ਲਈ ਕਿਵੇਂ ਅਤੇ ਕਦੋਂ ਹਾਜ਼ਰ ਹੁੰਦੇ ਹਨ, ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਂਵਾਂ ਵਿੱਚ ਮੁੱਖ ਅੰਤਰ ਕੀ ਹਨ।

ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਤੋਂ ਡਾ ਐਸਟ੍ਰਿਡ ਪੈਰੀ ਦਾ ਕਹਿਣਾ ਹੈ ਕਿ ਇੱਕ ਭਾਈਚਾਰਕ ਸੰਸਥਾ ਵਜੋਂ ਉਹ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਨਵੇਂ ਆਏ ਲੋਕਾਂ ਦਾ ਸਮਰਥਨ ਕਰਦੇ ਹਨ ਜਿਸ ਕਾਰਨ ਉਹ ਇਸ ਮਸਲੇ ਨੂੰ ਵਧੇਰੇ ਨੇੜਿਓਂ ਜਾਣਦੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਇੰਨ੍ਹਾਂ ਹਾਲਾਤਾਂ ਵਿੱਚ ਅਕਸਰ ਲੋਕਾਂ ਨੂੰ ਗਲਤ ਡਾਈਗਨੋਜ਼ ਜਾਂ ਗਲਤ ਫਹਿਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਡਾਕਟਰ ਪੈਰੀ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਮਰੀਜ਼ ਸ਼ਰਨਾਰਥੀ ਹਨ ਜਾਂ ਅਸਥਾਈ ਵੀਜ਼ਿਆਂ ਉੱਤੇ ਆਸਟ੍ਰੇਲੀਆ ਹਨ ਉਹਨਾਂ ਲਈ ਇੱਕ ਚਿੰਤਾ ਦਾ ਵਿਸ਼ਾ ਹੋਰ ਇਹ ਵੀ ਹੈ ਕਿ ਜੇਕਰ ਉਹ ਅਜਿਹਾ ਡਾਕਟਰ ਲੱਭਣ ਵਿੱਚ ਕਾਮਯਾਬ ਹੋ ਜਾਂਦੇ ਹਨ ਜੋ ਉਨ੍ਹਾਂ ਦੀ ਹੀ ਭਾਸ਼ਾ ਬੋਲਦਾ ਹੋਵੇ ਅਤੇ ਜਾਂ ਫਿਰ ਉਹ ਦੁਭਾਸ਼ੀਏ ਤੱਕ ਪਹੁੰਚ ਕਰ ਸਕਣ ਤਾਂ ਵੀ ਅਕਸਰ ਉਹ ਡਾਕਟਰ ਕੋਲ ਜਾਣ ਦੇ ਖ਼ਰਚ ਦਾ ਭਾਰ ਨਹੀਂ ਚੁੱਕ ਸਕਦੇ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ: 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now