ਆਸਟ੍ਰੇਲੀਅਨ ਪਾਸਪੋਰਟ ਦਫਤਰਾਂ ਵਿੱਚ ਲੰਬੀਆਂ ਕਤਾਰਾਂ, ਅਰਜ਼ੀਆਂ ਦੀ 'ਬੈਕਲੋਗ' ਕਾਰਨ ਲੋਕ ਬੇਹਾਲ

Sreenith Kulangarath outside the Sydney passport office where hundreds of people queued up on Tuesday to collect their new passports.

Sreenith Kulangarath outside the Sydney passport office where hundreds of people are waiting.


Published 15 June 2022 at 1:38pm
Presented by Jasdeep Kaur
Source: SBS

ਪਾਸਪੋਰਟ ਦਫ਼ਤਰਾਂ ‘ਚ ਅਰਜ਼ੀਆਂ ਦੀਆਂ ਲੰਬੀ ਬੈਕਲਾਗ ਕਾਰਨ ਲੋਕਾਂ ਵਿੱਚ ਕਾਫੀ ਨਿਰਾਸ਼ਾ ਹੈ। ਸਬੰਧਿਤ ਦਫਤਰ ਮੁਤਾਬਿਕ ਮਹਾਂਮਾਰੀ ਤੋਂ ਪਹਿਲਾਂ ਹਰ ਰੋਜ਼ ਦੀਆਂ ਕਰੀਬ 7 ਤੋਂ 9000 ਅਰਜ਼ੀਆਂ ਜਮਾਂ ਹੁੰਦੀਆਂ ਸਨ ਜਦਕਿ ਇਸ ਹਫ਼ਤੇ ਇੱਕ ਦਿਨ ਵਿੱਚ ਲਗਭਗ 16,500 ਅਰਜ਼ੀਆਂ ਦਾ ਰਿਕਾਰਡ ਦੇਖਣ ਨੂੰ ਮਿਲਿਆ ਹੈ।


Published 15 June 2022 at 1:38pm
Presented by Jasdeep Kaur
Source: SBS


ਭਾਵੇਂ ਅੰਤਰਰਾਸ਼ਟਰੀ ਸਰਹੱਦਾਂ ਖੁੱਲ ਚੁੱਕੀਆ ਹਨ ਪਰ ਬਾਵਜੂਦ ਇਸਦੇ ਹਜ਼ਾਰਾਂ ਲੋਕ ਇਸ ਲਈ ਆਸਟ੍ਰੇਲੀਆ ਤੋਂ ਬਾਹਰ ਨਹੀਂ ਜਾ ਪਾ ਰਹੇ ਕਿਉਂਕਿ ਉਹ ਆਪਣੇ ਪਾਸਪੋਰਟ ਨਵਿਆਉਣ ਜਾਂ ਜਾਰੀ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।

ਦੇਸ਼ ਭਰ ਵਿੱਚ ਬਹੁਤ ਸਾਰੇ ਲੋਕ ਘੰਟਿਆਂ-ਬੱਧੀ ਪਾਸਪੋਰਟ ਦਫ਼ਤਰਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਉਡੀਕ ਕਰਦੇ ਨਜ਼ਰ ਆਏ ਹਨ।

ਐਸ ਬੀ ਐਸ ਨੇ ਕੁੱਝ ਅਜਿਹੇ ਲੋਕਾਂ ਨਾਲ ਗੱਲਬਾਤ ਕੀਤੀ ਜੋ ਕਿ ਕਈ ਮਹੀਨਿਆਂ ਤੋਂ ਆਪਣੇ ਪਾਸਪੋਰਟ ਦੀ ਉਡੀਕ ਕਰ ਰਹੇ ਹਨ।

Advertisement
ਸ਼੍ਰੀਨਿਥ ਕੁਲੰਗਰਥ ਨੇ ਸਾਲ ਦੇ ਅੰਤ ਵਿੱਚ ਪਰਿਵਾਰਕ ਛੁੱਟੀਆਂ ਨੂੰ ਧਿਆਨ ‘ਚ ਰੱਖਦਿਆਂ ਮਈ ਦੇ ਸ਼ੁਰੂ ਵਿੱਚ ਹੀ ਆਪਣੇ 6 ਸਾਲ ਦੇ ਬੇਟੇ ਦੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ।

ਪਰ ਪਹਿਲੀ ਜੂਨ ਨੂੰ ਭਾਰਤ ਵਿੱਚ ਉਨ੍ਹਾਂ ਦੇ ਸਹੁਰੇ ਦਾ ਅਚਾਨਕ ਦੇਹਾਂਤ ਹੋ ਗਿਆ।

ਇਸ ਦੁੱਖ ਦੀ ਘੜੀ ‘ਚ ਸ਼੍ਰੀਨਿਥ ਅਤੇ ਉਨ੍ਹਾਂ ਦੀ ਪਤਨੀ ਨੂੰ, ਉਨ੍ਹਾਂ ਨੂੰ ਆਖ਼ਰੀ ਵਾਰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ।

ਵਿਦੇਸ਼ੀ ਮਾਮਲਿਆਂ ਦੇ ਸਹਾਇਕ ਮੰਤਰੀ ਟਿਮ ਵਾਟਸ ਨੇ ਪਾਸਪੋਰਟ ਅਰਜ਼ੀਆਂ ਵਿੱਚ ਮੌਜ਼ੂਦਾ ਦੇਰੀ ਅਤੇ ਪਾਸਪੋਰਟ ਦਫ਼ਤਰ ਨਾਲ ਸੰਪਰਕ ਕਰਨ ਲਈ ਲੰਬੀ ਉਡੀਕ ਦੀ ਗੱਲ ਨੂੰ ਖ਼ਾਰਜ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨਾਲ ਮਿਲ ਕੇ 'ਪ੍ਰੋਸੈਸਿੰਗ ਅਤੇ ਕਾਲ ਸੈਂਟਰ' ਸਟਾਫ ਦੀ ਗਿਣਤੀ ਵਧਾਕੇ ਸਥਿਤੀ ਨੂੰ ਤੁਰੰਤ ਠੀਕ ਕਰਨ ਲਈ ਕੰਮ ਕਰ ਰਹੀ ਹੈ।

ਸ੍ਰੀ ਵਾਟਸ ਦਾ ਮੰਨਣਾ ਹੈ ਕਿ ਅਜਿਹੀ ਸਥਿਤੀ ਪੈਦਾ ਹੋਣ ਦੀਆਂ ਪਹਿਲਾ ਹੀ ਕਿਆਸਰਾਈਆਂ ਲਾਈਆਂ ਗਈਆਂ ਸਨ। ਉਨ੍ਹਾਂ ਇਸ ਲਈ ਪਿਛਲੀ ਸਰਕਾਰ ਨੂੰ ਸਰਹੱਦਾਂ ਖੁੱਲਣ ‘ਤੇ ਅਰਜ਼ੀਆਂ ਵਿੱਚ ਵਾਧੇ ਲਈ ਸਹੀ ਤਰੀਕੇ ਨਾਲ ਯੋਜਨਾ ਨਾ ਬਣਾਉਣ ਲਈ ਜ਼ਿੰਮੇਵਾਰ ਦੱਸਿਆ।

ਪੂਰੀ ਜਾਣਕਾਰੀ ਪੰਜਾਬੀ 'ਚ ਸੁਣਨ ਲਈ ਫੋਟੋ 'ਤੇ ਬਣੇ ਸਪੀਕਰ 'ਤੇ ਕਲਿੱਕ ਕਰੋ :

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 
Share