ਜਗਜੀਤ ਸਿੰਘ ਜੋ ਕਿ ਪ੍ਰੇਮਜੋਤ ਦੇ ਕਰੀਬੀ ਮਿੱਤਰ ਅਤੇ ਦੇਖਰੇਖ ਕਰਨ ਵਾਲਿਆਂ ਵਿੱਚੋਂ ਇੱਕ ਹਨ, ਦਾ ਕਹਿਣਾ ਹੈ ਕਿ ਇੱਕ ਮਾਮੂਲੀ ਜਿਹੇ ਬੁਖਾਰ ਕਾਰਨ ਪ੍ਰੇਮਜੋਤ ਡਾਕਟਰ ਕੋਲ ਦਵਾਈ ਆਦਿ ਲਈ ਗਏ ਸਨ, ਜਿਸ ਨੇ ਉਸ ਨੂੰ ਅੱਗੇ ਹਸਪਤਾਲ ਵਿੱਚ ਜਾਣ ਦੀ ਸਲਾਹ ਦਿੱਤੀ। ਉੱਥੇ ਕੀਤੇ ਗਏ ਕੁੱਝ ਟੈਸਟਾਂ ਤੋਂ ਬਾਅਦ ਕੈਂਸਰ ਹੋਣ ਦੀ ਖਬਰ ਪ੍ਰੇਮਜੋਤ ਨੂੰ ਡਾਕਟਰਾਂ ਨੇ ਯੱਕਦੰਮ ਉਸ ਦੇ ਸਾਹਮਣੇ ਹੀ ਦੇ ਦਿੱਤੀ, ਜਿਸ ਨਾਲ ਪ੍ਰੇਮਜੋਤ ਧੁਰ ਅੰਦਰ ਤੱਕ ਬਹੁਤ ਹੀ ਟੁੱਟ ਗਿਆ।
ਉਸ ਸਮੇਂ ਪ੍ਰੇਮਜੋਤ ਦੇ ਨਜ਼ਦੀਕੀ ਮਿੱਤਰਾਂ ਨੇ ਸਾਰੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਇਸ ਦੀ ਰਹਿੰਦੀ ਹੋਈ ਪੜਾਈ ਨੂੰ ਅੱਗੇ ਪਾਣ ਲਈ ਅਰਜੀ ਪਾ ਦਿੱਤੀੳ, ਵੀਜ਼ੇ ਨੂੰ ਵੀ ਉਸੀ ਅਨੁਸਾਰ ਵਧਾ ਦਿੱਤਾ ਤਾਂ ਕੇ ਇਲਾਜ ਦੋਰਾਨ ਕਿਸੇ ਕਿਸਮ ਦੀ ਕੋਈ ਵੀ ਔਕੜ ਨਾ ਆਵੇ। ਇਸ ਤੋਂ ਅਲਾਵਾ ਦਿਨੇ ਰਾਤ ਉਹ ਵਾਰੀਆਂ ਬੰਨ ਬੰਨ ਕੇ ਹਸਪਤਾਲ ਵਿੱਚ ਪ੍ਰੇਮਜੋਤ ਦੀ ਤਿਮਾਰਦਾਰੀ ਵੀ ਕਰਦੇ ਰਹੇ। ਨਾਲ ਹੀ ਇਹਨਾਂ ਨੇ ਪ੍ਰੇਮਜੋਤ ਦੇ ਭਾਰਤ ਰਹਿੰਦੇ ਪਰਿਵਾਰ ਨੂੰ ਹੌਂਸਲਾ ਰੱਖਣ ਦੀ ਬੇਨਤੀ ਕੀਤੀ, ਪਰ ਇਸ ਦੇ ਮਾਮਾ ਜੀ ਅਤੇ ਇੱਕ ਹੋਰ ਰਿਸ਼ਤੇਦਾਰੀ ਵਿੱਚੋਂ ਭਰਾ ਪ੍ਰੇਮਜੋਤ ਦੀ ਮਦਦ ਲਈ ਇੱਥੇ ਆ ਗਏ।
ਇਸ ਸਮੇਂ ਡਾਕਟਰਾਂ ਦਾ ਪੂਰਾ ਜੋਤ ਪ੍ਰੇਮਜੋਤ ਦੇ ਸ਼ਰੀਰ ਵਿੱਚ ਪੈਦਾ ਹੋ ਚੁੱਕੀ ਇੰਫੈਕਸ਼ਨ ਨੂੰ ਖਤਮ ਕਰਨ ਤੇ ਹੀ ਲੱਗਿਆ ਹੋਇਆ ਹੈ। ਇਸ ਤੋਂ ਬਾਦ ਹੀ ‘ਬੋਨ ਮੈਰੋ’ ਕਰਨ ਦਾ ਕੋਈ ਫੈਸਲਾ ਲਿਆ ਜਾ ਸਕੇਗਾ।
ਜਗਜੀਤ ਮੁਤਾਬਕ, ਪ੍ਰੇਮਜੋਤ ਦੇ ਮਿੱਤਰਾਂ ਨੇ ਰਾਏ ਕੀਤੀ, ਕਿ ਇਹਦੇ ਵਾਸਤੇ ਕੁੱਝ ਨਾਂ ਕੁੱਝ ਮਾਇਕ ਸਹਾਇਤਾ ਇਕੱਠੀ ਕਰ ਕੇ ਦੇਣੀ ਚਾਹੀਦੀ ਹੈ। ਬੇਸ਼ਕ, ਪ੍ਰੇਮਜੋਤ ਕੋਲ ਸਟੂਡੈਂਟ ਵੀਜ਼ੇ ਵਾਲੀ ਪਰਾਈਵੇਟ ਇੰਸ਼ੋਰੈਂਸ ਹੈ, ਪਰ ਫੇਰ ਵੀ ਹਸਪਤਾਲਾਂ ਦੇ ਬਿਲਾਂ ਨੂੰ ਪੂਰਨ ਲਈ ਇੱਕ ਘਾਪਾ ਪਿਆ ਹੋਇਆ ਹੈ। ਇਸੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੇਮਜੋਤ ਲਈ ਭਾਈਚਾਰੇ ਵਲੋਂ ਮੰਗੀ ਗਈ ਮਦਦ ਨੂੰ ਇੰਨਾ ਜਿਆਦਾ ਹੁੰਗਾਰਾ ਮਿਲਿਆ ਕਿ ਚੋਵੀ ਘੰਟਿਆਂ ਦੇ ਅੰਦਰ ਅੰਦਰ ਹੀ ਲੋੜੀਂਦੇ ਤੇ ਮਿੱਥੇ ਗਏ 150,000 ਡਾਲਰਾਂ ਦੀ ਰਾਸ਼ੀ ਇਕੱਠੀ ਹੋ ਗਈ।

fighting with cancer in Perth hospital Source: Jagjeet
ਜਗਜੀਤ ਨੇ ਦੱਸਿਆ ਹੈ ਕਿ ਫੇਸਬੁੱਕ ਦੀਆਂ ਨੀਤੀਆਂ ਅਨੁਸਾਰ ਇਹ ਮਾਇਆ ਉਦੋਂ ਤੱਕ ਟਰਾਂਸਫਰ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਇਲਾਜ ਸਿੱਧ ਕਰਨ ਵਾਲੇ ਕਾਗਜ਼ ਪੱਤਰ ਫੇਸਬੁੱਕ ਜਾਂਚ ਨਹੀਂ ਲੈਂਦਾ। ਜੇਕਰ, ਫੇਸਬੁੱਕ ਨੂੰ ਕੋਈ ਵੀ ਸ਼ੱਕ-ਸ਼ੁਭਾ ਹੋਇਆਂ ਤਾਂ ਦਾਨੀਆਂ ਵਲੋਂ ਦਾਨ ਕੀਤੀ ਹੋਈ ਰਾਸ਼ੀ ਉਸੇ ਤਰਾਂ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ।

was standing at 6 feet, weighing 84KGs before Cancer hit him few weeks back. Source: Jagjeet