ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹਰ ਸਾਲ ਹੋਣ ਵਾਲੀ ਬੈਠਕ ਬੀਤੇ ਸੋਮਵਾਰ ਨੂੰ ਕੂਈਨਜ਼ਟਾਊਨ ਦੇ ਐਰੋਟਾਊਨ ਵਾਰ ਮੈਮੋਰੀਅਲ ਵਿੱਚ ਇਹਨਾਂ ਨੇਤਾਵਾਂ ਵਲੋਂ 'ਐਨਜ਼ੈਕਸ' ਨੂੰ ਸ਼ਰਧਾਂਜਲੀ ਦੇਣ ਦੇ ਨਾਲ ਸ਼ੁਰੂ ਹੋਈ।
ਦੋਹਾਂ ਨੇਤਾਵਾਂ ਨੇ ਸਾਂਝੇ ਤੌਰ ਤੇ ਮੰਨਿਆ ਹੈ ਕਿ ਇਸ ਵਿਆਪਕ ਮਹਾਂਮਾਰੀ ਵਾਲੇ ਦੌਰ ਦੌਰਾਨ ਦੋਹਾਂ ਦੇਸ਼ਾਂ ਵਿਚਲੀ ਸਾਂਝ ਹੋਰ ਵੀ ਪੀਢੀ ਹੋਈ ਹੈ।
ਦੋਹਾਂ ਦੇਸ਼ਾਂ ਦੇ ਨੇਤਾਵਾਂ ਦੀ ਇਹ ਬੈਠਕ, ਇਹਨਾਂ ਦੇਸ਼ਾਂ ਵਿੱਚ ਸ਼ੁਰੂ ਕੀਤੀਆਂ ਯਾਤਰਾਵਾਂ ਦੇ ਛੇ ਹਫਤਿਆਂ ਤੋਂ ਬਾਅਦ ਹੋਈ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਲੜੀ ਵਿੱਚ ਹੁਣ ਫੀਜੀ, ਵਾਨੂਆਟੂ, ਟੋਂਗਾ ਅਤੇ ਸੋਲੋਮਨ ਆਈਲੈਂਡ ਆਦਿ ਨੂੰ ਵੀ ਜੋੜਿਆ ਜਾ ਸਕਦਾ ਹੈ।
ਪਰ ਪ੍ਰਧਾਨ ਮੰਤਰੀ ਆਰਡਨ ਨੇ ਕਿਹਾ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਨਾਲ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ।
ਇੱਕ ਸਾਂਝੀ ਪ੍ਰੈਸ ਮਿਲਣੀ ਦੌਰਾਨ ਮਿਸ ਆਰਡਨ ਨੇ ਉਸ ਵੇਲੇ ਨਿਰਾਸ਼ਾ ਜਤਾਈ ਜਦੋਂ ਉਹਨਾਂ ਨੂੰ ਨਿਊਜ਼ੀਲੈਂਡ ਅਤੇ ਚੀਨ ਵਿੱਚ ਪੈਦਾ ਹੋ ਰਹੇ ਨਿੱਘੇ ਸਬੰਧਾਂ ਬਾਰੇ ਪੁੱਛਿਆ ਗਿਆ।
ਇਸ ਸਮੇਂ ਜਦੋਂ ਖਿੱਤੇ ਵਿੱਚ ਸੁੱਪਰ ਪਾਵਰ ਵਲੋਂ ਵਧੇਰੇ ਦ੍ਰਿੜਤਾ ਦਿਖਾਈ ਜਾ ਰਹੀ ਹੈ, ਨਿਊਜ਼ੀਲੈਂਡ ਦੀ ਨੇਤਾ ਵਲੋਂ ਆਪਣਾ ਪੱਖ ਸਪਸ਼ਟ ਕੀਤਾ ਗਿਆ।
ਪਰ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ‘ਫਾਈਵ ਆਈਜ਼’ ਨਾਮੀ ਖੁਫੀਆ ਗੱਠਜੋੜ ਨੂੰ ਚੀਨ ਨਾਲ ਖੜੇ ਹੋਣ ਵਾਲਾ ਵੀ ਕਿਹਾ ਸੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਹਮਰੁੱਤਬਾ ਨਾਲ਼ ਸਹਿਮਤੀ ਰੱਖਦੇ ਹਨ ਪਰ ਨਾਲ਼ ਹੀ ਆਖਿਆ ਕਿ ਬੀਜਿੰਗ ਇੱਕ 'ਵੱਖਰੀ ਤਸਵੀਰ' ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸ਼੍ਰੀ ਮੌਰੀਸਨ ਨੇ ਨਿਊਜ਼ੀਲੈਂਡ ਦੀ ਇਸ ਗੱਲ ਕਰਕੇ ਵੀ ਪ੍ਰਸ਼ੰਸਾ ਕੀਤੀ ਕਿ ਉਸ ਨੇ ਚੀਨ ਵਲੋਂ ਆਸਟ੍ਰੇਲੀਆ ਖਿਲਾਫ ਜੌਂ ਦੀਆਂ ਕੀਮਤਾਂ ਨੂੰ ਲੈ ਕਿ ਚੁੱਕੇ ਕਦਮਾਂ ਦਾ ਵਿਰੋਧ ਕੀਤਾ ਹੈ।
ਪਰ ਆਸਟ੍ਰੇਲੀਆ ਵਲੋਂ ਨਿਊਜ਼ੀਲੈਂਡ ਦੇ ਦੋਸ਼ੀ ਨਾਗਰਿਕਾਂ ਨੂੰ ਵਾਪਸ ਨਿਊਜ਼ੀਲੈਂਡ ਭੇਜਣ ਵਾਲ਼ਾ ਮੁੱਦਾ ਅਜੇ ਵੀ ਵਿਵਾਦਤ ਚੱਲ ਰਿਹਾ ਹੈ।
ਮਿਸ ਆਰਡਨ ਨੇ ਕਿਹਾ ਕਿ ਆਸਟ੍ਰੇਲੀਆ ਦਾ ਇਸ ਮਸਲੇ ਉੱਤੇ ਰੁੱਖ 'ਅਨਿਆਪੂਰਨ ਅਤੇ ਸਬੰਧਾਂ ਨੂੰ ਨਿੱਘ ਦੇਣ ਵਾਲਾ ਨਹੀਂ' ਹੈ। ਪਰ ਸ਼੍ਰੀ ਮੌਰੀਸਨ ਨੇ ਦ੍ਰਿੜਤਾ ਨਾਲ ਕਿਹਾ ਕਿ ਉਹਨਾਂ ਦਾ ਇਹ ਫੈਸਲਾ ਨਹੀਂ ਬਦਲੇਗਾ।
ਇਸ ਦੌਰਾਨ ਪ੍ਰਧਾਨ ਮੰਤਰੀ ਆਰਡਨ ਨੇ ਆਪਣੇ ਆਸਟ੍ਰੇਲੀਆਈ ਹਮਰੁੱਤਬਾ ਨੂੰ ਨਿਊਜ਼ੀਲੈਂਡ ਵਿੱਚ ਜੂਨ ਵਿੱਚ ਹੋਣ ਵਾਲੀ ਐਪੇਕ ਮੀਟਿੰਗ ਲਈ ਵੀ ਸੱਦਾ ਦਿੱਤਾ।
ਉਮੀਦ ਜਤਾਈ ਜਾ ਰਹੀ ਹੈ ਕਿ ਮਿਸ ਆਰਡਨ ਵੀ ਜੂਲਾਈ ਵਿੱਚ ਆਸਟ੍ਰੇਲੀਆ ਦੀ ਯਾਤਰਾ 'ਤੇ ਆਉਣਗੇ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।






