ਪ੍ਰਧਾਨ ਮੰਤਰੀ ਸਕੌਟ ਮੌਰੀਸਨ ਉਹਨਾਂ 3.3% ਆਸਟ੍ਰੇਲੀਅਨ ਲੋਕਾਂ ਵਿੱਚ ਸ਼ਾਮਲ ਹੋ ਗਏ ਹਨ ਜਿਹਨਾਂ ਨੇ ਕਰੋਨਾਵਾਇਰਸ ਦੇ ਦੋਵੇਂ ਟੀਕੇ ਲਗਵਾ ਲਏ ਹਨ। ਇਸ ਸਮੇਂ ਪ੍ਰਧਾਨ ਮੰਤਰੀ ਵਿਦੇਸ਼ ਦੀ ਯਾਤਰਾ ਤੋਂ ਪਰਤਣ ਉਪਰੰਤ ‘ਦਾ ਲੋਜ’ ਵਿੱਚ ਇਕੱਲਤਾ ਧਾਰਨ ਕਰ ਰਹੇ ਹਨ।
ਨਿਊਜ਼ੀਲੈਂਡ ਅਤੇ ਕੁੱਝ ਮੁੱਠੀ ਭਰ ਦੇਸ਼ਾਂ ਵਿਚਾਲੇ ਖੁੱਲਣ ਵਾਲੀ ਯਾਤਰਾ ਨੂੰ ਛੱਡ ਕੇ ਬਾਕੀ ਦੇ ਦੇਸ਼ਾਂ ਨਾਲ ਆਸਟ੍ਰੇਲੀਆ ਦੀਆਂ ਸਰਹੱਦਾਂ ਅਗਲੇ ਸਾਲ ਦੇ ਮੱਧ ਤੱਕ ਖੁਲਣ ਦੀ ਕੋਈ ਉਮੀਦ ਨਹੀਂ ਹੈ।
2ਜੀਬੀ ਰੇਡਿਓ ਨਾਲ ਗੱਲ ਕਰਦੇ ਹੋਏ ਸਕੌਟ ਮੌਰੀਸਨ ਨੇ ਕਿਹਾ ਕਿ ਉਹ ਉਮੀਦ ਹੀ ਕਰ ਸਕਦੇ ਹਨ ਕਿ ਇਹ ਸਰਹੱਦੀ ਬੰਦਸ਼ਾਂ ਇਸ ਮਿੱਥੀ ਹੋਈ ਹੱਦ ਤੋਂ ਵੀ ਜਿਆਦਾ ਸਮੇਂ ਤੱਕ ਲਾਗੂ ਨਹੀਂ ਰਹਣਗੀਆਂ।
ਪਿਛਲੇ ਸਮੇਂ ਦੇ ਆਂਕੜਿਆਂ ਅਨੁਸਾਰ ਯੂ ਕੇ ਵਿੱਚ ਬੇਸ਼ਕ ਰੋਜ਼ਾਨਾ ਦਰਜ ਹੋਣ ਵਾਲੇ ਕੇਸਾਂ ਦੀ ਗਿਣਤੀ ਬਹੁਤ ਜਿਆਦਾ ਰਹੀ ਸੀ, ਪਰ ਨਾਲ ਹੀ ਇਸ ਵਿੱਚ ਟੀਕਾਕਰਣ ਵੀ ਕਾਫੀ ਤੇਜ਼ੀ (47% ਦੀ ਦਰ) ਨਾਲ ਕੀਤਾ ਜਾ ਚੁੱਕਿਆ ਹੈ।
ਯੂਨਾਇਟੇਡ ਸਟੇਟਸ ਵਿੱਚ 45% ਲੋਕਾਂ ਨੂੰ ਟੀਕੇ ਲਗਾ ਦਿੱਤੇ ਗਏ ਹਨ ਅਤੇ ਇਸ ਸਮੇਂ ਕਈ ਅਮਰੀਕੀ ਲੋਕ ਯੂ ਕੇ ਵਿੱਚ ਜਾ ਕੇ ਗਰਮੀਆਂ ਦੀਆਂ ਛੁੱਟੀਆਂ ਮਾਨਣ ਦੀ ਤਿਆਰੀ ਕਰ ਰਹੇ ਹਨ।
ਬਾਕੀ ਦੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਟੀਕਾਕਰਣ ਦੀ ਗਤੀ ਕਾਫੀ ਹੋਲੀ ਚੱਲ ਰਹੀ ਅਤੇ ਪਿਛਲੇ ਹਫਤੇ ਕੀਤੇ ਐਲਾਨਾਂ ਨਾਲ ਟੀਕਾਕਰਣ ਨੂੰ ਰੋਕ ਜਿਹੀ ਲੱਗ ਗਈ ਜਾਪਦੀ ਹੈ।
ਪਿਛਲੇ ਹਫਤੇ ਕੀਤੇ ਐਲਾਨ ਅਨੁਸਾਰ ਹੁਣ ਆਸਟ੍ਰੇਲੀਆ ਦੇ 60 ਸਾਲ ਤੱਕ ਦੇ ਲੋਕਾਂ ਨੂੰ ਫਾਈਜ਼ਰ ਦਾ ਟੀਕਾ ਲਗਾਇਆ ਜਾਵੇਗਾ। ਪਰ ਨਾਲ ਹੀ ਕਈ ਰਾਜਾਂ ਅਤੇ ਪ੍ਰਦੇਸ਼ਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਕੋਲ ਮੰਗ ਅਨੁਸਾਰ ਟੀਕੇ ਉਪਲਬਧ ਹੀ ਨਹੀਂ ਹਨ।
ਐਸਟਰਾਜ਼ੈਨਿਕਾ ਦਾ ਟੀਕਾ ਹੁਣ 60 ਸਾਲ ਦੀ ਉਮਰ ਤੋਂ ਜਿਆਦਾ ਦੇ ਲੋਕਾਂ ਨੂੰ ਲਗਾਇਆ ਜਾਣਾ ਹੈ, ਅਤੇ ਇਸ ਕਾਰਨ ਹੁਣ ਫਾਈਜ਼ਰ ਵਾਲੇ ਟੀਕੇ ਦੀ ਮੰਗ ਬਹੁਤ ਜਿਆਦਾ ਹੋ ਗਈ ਹੈ।
ਫੈਡਰਲ ਸਰਕਾਰ ਨੇ ਫੌਜ ਨੂੰ ਟੀਕਾਕਰਣ ਦੀ ਮੱਦਦ ਲਈ ਮੂਹਰੇ ਆਉਣ ਲਈ ਕਿਹਾ ਹੈ ਅਤੇ ਲੈਫਟੀਨੈਂਟ ਜਨਰਲ ਜੋਹਨ ਫਰੀਵਨ ਇਸ ਮੁਹਿੰਮ ਦੇ ਮੁਖੀ ਥਾਪੇ ਗਏ ਹਨ।
ਕੋਮੋਡਰ ਯੰਗ ਦਾ ਕਹਿਣਾ ਹੈ ਕਿ ਇਸ ਸਮੇਂ ਫਾਈਜ਼ਰ ਦਾ ਟੀਕਾ 22 ਥਾਵਾਂ ਤੇ ਲਗਾਇਆ ਜਾ ਰਿਹਾ ਹੈ ਅਤੇ ਹੋਰ ਕਈ ਥਾਵਾਂ ਨੂੰ ਜਲਦ ਹੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਨੇ ਨੈਸ਼ਨਲ ਕੈਬਿਨੇਟ ਦੀ ਬੈਠਕ ਦੌਰਾਨ ਇਹਨਾਂ ਫੌਜੀਆਂ ਦਾ ਧੰਨਵਾਦ ਕਰਦੇ ਹੋਏ 60 ਸਾਲਾਂ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਛੇਤੀ ਨਾਲ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ।
ਬੇਸ਼ਕ ਇਸ ਸਮੇਂ ਆਸਟ੍ਰੇਲੀਆ ਵਿੱਚ ਟੀਕਾਕਰਣ ਦੀ ਰਫਤਾਰ ਕਾਫੀ ਹੌਲੀ ਚੱਲ ਰਹੀ ਹੈ, ਪਰ ਸਿਹਤ ਮੰਤਰੀ ਗ੍ਰੇਗ ਹੰਟ ਨੇ ਕੁੱਝ ਅਜਿਹੇ ਆਂਕੜੇ ਪੇਸ਼ ਕੀਤੇ ਹਨ ਜਿਹਨਾਂ ਦਾ ਆਸਟ੍ਰੇਲੀਅਨ ਲੋਕਾਂ ਵਲੋਂ ਸਵਾਗਤ ਕੀਤਾ ਜਾ ਸਕਦਾ ਹੈ।
ਇਸ ਸਮੇਂ ਸਿਡਨੀ ਵਿੱਚ ਮੁੜ ਤੋਂ ਫੈਲ ਰਹੇ ਸਥਾਨਕ ਕੋਵਿਡ-19 ਦੇ ਕੇਸ 11 ਤੱਕ ਪਹੁੰਚ ਗਏ ਹਨ। ਦੋ ਨਵੇਂ ਕੇਸ ਵੀ ਦਰਜ ਕੀਤੇ ਗਏ ਹਨ ਜੋ ਕਿ ਪਹਿਲਾਂ ਜਾਣੇ-ਪਹਿਚਾਣੇ ਕੇਸਾਂ ਨਾਲ ਹੀ ਜੁੜੇ ਹੋਏ ਹਨ।
ਪ੍ਰੀਮੀਅਰ ਗਲੇਡੀਜ਼ ਬਰਜੈਕਲਿਅਨ ਨੇ ਕਿਹਾ ਹੈ ਗ੍ਰੇਟਰ ਸਿਡਨੀ ਦੇ ਕੁੱਝ ਇਲਾਕਿਆਂ ਵਿੱਚ ਮਾਸਕ ਪਾਉਣੇ ਲਾਜ਼ਮੀ ਹਨ, ਜਦਕਿ ਬਲੂ ਮਾਊਂਟੇਨਜ਼, ਸ਼ੋਅਲਹੈਵਨਜ਼ ਅਤੇ ਵੂਲੋਂਗੋਂਗ ਦੇ ਕੁੱਝ ਇਲਾਕੇ ਵੀ ਇਸ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।
ਮਿਸ ਬਰਜੈਕਲਿਅਨ ਨੇ ਲੋਕਾਂ ਨੂੰ ਆਪਣੀਆਂ ਆਦਤਾਂ ਬਦਲਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਹਰ ਮਿਲਣ ਵਾਲੇ ਵਿਅਕਤੀ ਬਾਰੇ ਇਹੀ ਸੋਚਣ ਕਿ ਇਸ ਨੂੰ ਲਾਗ ਲੱਗੀ ਹੋਈ ਹੋ ਸਕਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।






