ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸਮਾਗਮ ਵਿੱਚ 400 ਤੋਂ ਵੱਧ ਚੈਰਿਟੀ ਅਦਾਰੇ ਸ਼ਾਮਲ ਸਨ ਜਿਨ੍ਹਾਂ ਵੱਲੋਂ ਹੁਣ ਤੱਕ $2.9 ਮਿਲੀਅਨ ਇਕੱਠੇ ਕੀਤੇ ਗਏ ਸਨ।
ਲੋੜਵੰਦਾਂ ਦੀ ਮਦਦ ਲਈ ਦੌੜਨਾ ਇਸ ਈਵੈਂਟ ਦਾ ਇੱਕ ਮੁਖ ਉਦੇਸ਼ ਵੀ ਹੋ ਨਿਬੜਿਆ ਹੈ, ਇਸਦੇ ਭਾਗੀਦਾਰਾਂ ਨੇ 2008 ਤੋਂ ਹੁਣ ਤੱਕ ਲੋੜਵੰਦ ਚੈਰਿਟੀਆਂ ਲਈ $52 ਮਿਲੀਅਨ ਤੋਂ ਵੀ ਵੱਧ ਇਕੱਠੇ ਕੀਤੇ ਹਨ।
1971 ਤੋਂ ਸ਼ੁਰੂ ਹੋਈ ਇਹ ਰੇਸ ਹੁਣ ਪੰਜਾਬੀ ਭਾਈਚਾਰੇ ਵਿੱਚ ਵੀ ਕਾਫੀ ਮਕਬੂਲ ਹੋ ਰਹੀ ਹੈ।
ਇਸ ਰੇਸ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਰੂਹ ਪੰਜਾਬ ਦੀ ਗਰੁੱਪ ਦੇ ਸਭ ਤੋਂ ਵੱਧ ਮੈਂਬਰ ਵੇਖਣ ਨੂੰ ਮਿਲਦੇ ਹਨ।
ਇਸ ਗਰੁੱਪ ਦਾ ਅਨਿੱਖੜਵਾਂ ਹਿੱਸਾ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਕਲਚਰਲ ਕੋਓਰਡੀਨੇਟਰ ਕੁਲਵਿੰਦਰ ਸਿੰਘ ਬਾਜਵਾ ਪਿਛਲੇ 20 ਸਾਲਾਂ ਤੋਂ ਇਸ ਰੇਸ ਦਾ ਹਿੱਸਾ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਤੰਦੁਰਸਤ ਰੱਖਣ ਲਈ ਇਹੋ ਜਿਹੀਆਂ ਈਵੈਂਟਸ ਦਾ ਆਯੋਜਨ ਕਰਨਾ ਸਮੇਂ ਦੀ ਮੁੱਖ ਲੋੜ ਹੈ।
"ਸਾਡੀ ਕੋਸ਼ਿਸ਼ ਹੈ ਕਿ ਸਿਰਫ ਇੱਕਲੇ ਮਰਦ ਹੀ ਨਹੀਂ ਬਲਕਿ ਸਾਰੇ ਪਰਿਵਾਰਕ ਮੈਂਬਰ ਇਹੋ ਜਿਹੇ ਖੇਡ ਸਮਾਗਮਾਂ ਦਾ ਹਿੱਸਾ ਬਣਨ," ਉਨ੍ਹਾਂ ਕਿਹਾ।
ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ.....




