ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸੋਮਵਾਰ ਨੂੰ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਆਪਣੇ ਯੂਟਿਊਬ ਚੈਨਲ 'ਤੇ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਪੀਟੀਸੀ ਚੈਨਲ ਨੇ ਵੀ ਸਿਖਰ ਗੁਰਦੁਆਰਾ ਬਾਡੀ ਨਾਲ ਹੋਏ ਸਮਝੌਤੇ ਦੀ ਮਿਆਦ ਐਤਵਾਰ ਨੂੰ ਖਤਮ ਹੋਣ ਦੇ ਬਾਵਜੂਦ ਵੀ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਿਆ।
ਟੈਲੀਕਾਸਟ ਸਵੇਰੇ 3:30 ਵਜੇ ਸ਼ੁਰੂ ਹੋਇਆ ਅਤੇ ਸਵੇਰੇ 8.30 ਵਜੇ ਤੱਕ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਵੱਲੋਂ ਐਲਾਨੇ ਗਏ ਸਮੇਂ ਅਨੁਸਾਰ ਲਾਈਵ ਟੈਲੀਕਾਸਟ ਦਾ ਦੂਜਾ ਸੈਸ਼ਨ ਦੁਪਹਿਰ 12.30 ਵਜੇ ਸ਼ੁਰੂ ਹੋਇਆ, ਜੋ ਦੁਪਹਿਰ 2.30 ਵਜੇ ਤੱਕ ਚੱਲਿਆ ਅਤੇ ਸ਼ਾਮ ਦਾ ਸੈਸ਼ਨ 6.30 ਤੋਂ 8.30 ਚੱਲਿਆ|
ਇਸ ਖ਼ਬਰ ਅਤੇ ਪੰਜਾਬ ਨਾਲ ਸਬੰਧਤ ਹੋਰ ਖ਼ਬਰਾਂ ਦੇ ਵੇਰਵੇ ਜਾਣਨ ਲਈ ਸੁਣੋ ਪੰਜਾਬੀ ਡਾਇਰੀ ਦੀ ਰਿਪੋਰਟ।




