ਡਾਕਟਰ ਗੁਰਪ੍ਰੀਤ ਸਿੰਘ ਲਹਿਲ ਇੱਕ ਉੱਘੇ ਕੰਪਿਊਟਰ ਮਾਹਿਰ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਪ੍ਰੋਫ਼ੈਸਰ, ਅਤੇ ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ ਦੇ ਡਾਇਰੈਕਟਰ ਹਨ।
ਪ੍ਰੋ: ਲਹਿਲ, ਪਿਛਲੇ ਲੰਬੇ ਸਮੇ ਤੋਂ ਪੰਜਾਬੀ-ਸਾਫਟਵੇਅਰ-ਵਿਕਾਸ ਲਈ ਕੀਤੇ ਜਾਂਦੇ ਕਾਰਜਾਂ ਵਿੱਚ ਮੋਢੀ ਭੂਮਿਕਾ ਨਿਭਾਉਂਦੇ ਆ ਰਹੇ ਹਨ।
ਉਹਨਾਂ ਨੂੰ ਗੁਰਮੁਖੀ ਦੇ ਪਹਿਲੇ ਓਸੀਆਰ ਸਾਫਟਵੇਅਰ, ਪੰਜਾਬੀ ਦੇ ਪਹਿਲੇ ਵਰਡ ਪ੍ਰੋਸੈਸਰ, ਪਹਿਲੇ ਪੰਜਾਬੀ ਸਪੈੱਲ-ਚੈੱਕਰ ਅਤੇ ਪਹਿਲੇ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਆਦਿ ਸਾਫ਼ਟਵੇਅਰਾਂ ਦੇ ਵਿਕਾਸ ਵਿੱਚ ਪਾਏ ਯੋਗਦਾਨ ਲਈ ਵੀ ਜਾਣਿਆ ਜਾਂਦਾ ਹੈ।
ਪ੍ਰੋ: ਲਹਿਲ ਨੇ ਐਸ ਬੀ ਐਸ ਪੰਜਾਬੀ ਦੇ ਮੈਲਬੌਰਨ ਸਟੂਡੀਓ ਵਿਚ ਇੰਟਰਵਿਊ ਦੌਰਾਨ ਪੰਜਾਬੀ ਨੂੰ ਦੁਨੀਆਂ ਦੀਆਂ ਦੂਜੀਆਂ ਮੁਖ ਭਾਸ਼ਾਵਾਂ ਸਾਹਮਣੇ ਆਓਂਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ।
ਉਨ੍ਹਾਂ ਇਸ ਤਕਨੀਕ ਦੇ ਯੁੱਗ 'ਚ ਪੰਜਾਬੀ ਭਾਸ਼ਾ ਨਾਲ ਜੁੜਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਵੀ ਸਾਂਝੇ ਕੀਤੇ।
ਹੋਰ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ:




