ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
'ਲੋਰੀਆਂ'- ਅਜੋਕੇ ਜ਼ਮਾਨੇ ਵਿੱਚ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੇ ਨਵੇਂ ਤਰੀਕੇ

ਲੋਰੀ ਨੂੰ ਦੁਨੀਆਂ ਦਾ ਪਹਿਲਾ ਲੋਕ ਗੀਤ ਕਿਹਾ ਜਾਂਦਾ ਹੈ ਜਾਂ ਇੰਝ ਕਹਿ ਲਈਏ ਇਹ ਕਿ ਇੱਕ ਮਾਂ ਵਲੋਂ ਆਪਣੇ ਨਵਜੰਮੇ ਬੱਚੇ ਲਈ ਗੁਣਗੁਣਾਏ ਜਾਣ ਵਾਲੇ ਅਜਿਹੇ ਸ਼ਬਦ ਹਨ, ਜਿਨ੍ਹਾਂ ਰਾਹੀਂ ਉਹ ਆਪਣੀ ਮੁਹੱਬਤ, ਮਮਤਾ ਅਤੇ ਲਾਡ-ਪਿਆਰ ਨੂੰ ਬਿਆਨ ਕਰਦੀ ਹੈ। ਮੈਲਬਰਨ ਵਾਸੀ ਨੈਨਾ ਭੰਡਾਰੀ ਵਲੋਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਵਿੱਚ ਲੋਰੀਆਂ ਦੀ ਇੱਕ ਖਾਸ ਕਿਤਾਬ ਤਿਆਰ ਕੀਤੀ ਗਈ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਿਤਾਬ ਆਡੀਓ ਰੂਪ ਵਿੱਚ ਵੀ ਉਪਲਬਧ ਹੈ ਤੇ ਇਸ ਨੂੰ ਤਿਆਰ ਕਰਨ ਦਾ ਮਕਸਦ ਅੱਜ ਦੀ ਪੀੜੀ ਦੀਆਂ ਮਾਵਾਂ ਅਤੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਤੇ ਵਿਰਸੇ ਨਾਲ ਜੋੜ ਕੇ ਰੱਖਣਾ ਹੈ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....
Share