ਡਾ: ਪਾਤਰ ਨੇ ਪੰਜਾਬੀ ਭਾਸ਼ਾ ਵਿੱਚ ਪਾਏ ਯੋਗਦਾਨ ਲਈ ਪਦਮ ਸ਼੍ਰੀ, ਸਾਹਿਤ ਅਕੈਡਮੀ ਅਤੇ ਹੋਰ ਕਈ ਪੁਰਸਕਾਰ ਜਿੱਤੇ ਹਨ।
ਐਸ ਬੀ ਐਸ ਪੰਜਾਬੀ ਨਾਲ ਇਸ ਗੱਲਬਾਤ* ਦੌਰਾਨ ਉਨ੍ਹਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ਼ ਵੱਧ ਤੋਂ ਵੱਧ ਸਾਂਝ ਪਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
"ਸਭ ਭਾਸ਼ਾਵਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਮੰਨਿਆ ਕਿ ਕਈ ਜਗਾਹ ਅੰਗਰੇਜ਼ੀ ਲੋੜ ਦੀ ਭਾਸ਼ਾ ਹੈ ਪਰ ਪੰਜਾਬੀ ਦੀ ਮਾਨਤਾ ਕਿਸੇ ਵੀ ਪੱਖੋਂ ਘੱਟ ਨਹੀਂ ਹੋਣੀ ਚਾਹੀਦੀ," ਉਨ੍ਹਾਂ ਕਿਹਾ।
"ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਨਾਲ਼ ਜੋੜਣ ਦੀ ਲੋੜ ਹੈ। ਇਸ ਕੰਮ ਲਈ ਪੰਜਾਬੀ ਨੂੰ ਡਿਜਿਟਲ ਮਾਧਿਅਮ ਜਾਂ ਕੰਪਿਊਟਰ ਦੀ ਭਾਸ਼ਾ ਵਜੋਂ ਵਰਤਣਾ ਵੀ ਕਾਫੀ ਜ਼ਰੂਰੀ ਹੈ ਤਾਂ ਜੋ ਪ੍ਰਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਇਸਨੂੰ ਵਰਤਣ ਵਿੱਚ ਆਸਾਨੀ ਹੋਵੇ।"
*ਇਹ ਇੰਟਰਵਿਊ 2016 ਵਿੱਚ ਰਿਕਾਰਡ ਕੀਤੀ ਗਈ ਸੀ।



