ਪੰਜਾਬੀ ਸੱਥ, ਪਰਥ ਦੇ ਨੁਮਾਇੰਦੇ ਹਰਲਾਲ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੰਜਾਬੀ ਬੋਲੀ, ਸੱਭਿਆਚਾਰ ਅਤੇ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦਾ ਹੀ ਇੱਕ ਹਿੱਸਾ ਸੀ।
ਉਨ੍ਹਾਂ ਦੱਸਿਆ ਕਿ "ਪੰਜਾਬੀ ਇਮਤਿਹਾਨ 2022” ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਸੀ - ਅੱਖਰਬੋਧ, ਸ਼ਬਦ ਬੋਧ, ਵਾਕਬੋਧ, ਜਮਾਤ ਪਹਿਲੀ ਅਤੇ ਜਮਾਤ ਦੂਜੀ।
ਇਸ ਦੌਰਾਨ ਬੱਚਿਆਂ ਨੇ ਸਟੇਜ 'ਤੇ ਸ਼ਬਦ ਗਾਇਨ, ਬਾਲ ਗੀਤ , ਕਵਿਤਾ, ਲੋਕ ਗੀਤ, ਬੋਲੀਆਂ, ਕਵੀਸ਼ਰੀ , ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਕੀਤੀਆਂ।

ਸੱਥ ਵੱਲੋਂ ਬੱਚਿਆਂ ਨੂੰ ਲੋਕ ਗੀਤ, ਬੋਲੀਆਂ, ਕਵੀਸ਼ਰੀ ਆਦਿ ਲੋਕ- ਕਲਾਵਾਂ ਨਾਲ ਜੋੜਨ ਲਈ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਔਨਲਾਈਨ ਪੰਜਾਬੀ ਦੀਆਂ ਕਲਾਸਾਂ ਵੀ ਲਗਾਤਾਰ ਚੱਲ ਰਹੀਆਂ ਹਨ।
ਹਰਲਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਉਪਰਾਲਿਆਂ ਤਹਿਤ ਸੱਥ ਵੱਲੋਂ ਪੰਜਾਬੀ ਪਾਠਕਾਂ ਲਈ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ ਜਿਸ ਵਿੱਚ ਪੰਜਾਬੀ ਸਾਹਿਤਕ, ਧਾਰਮਿਕ ਪੁਸਤਕਾਂ ਅਤੇ ਬੱਚਿਆਂ ਲਈ ਪੰਜਾਬੀ ਕੈਦੇ ਵੀ ਮੁਹੱਈਆਂ ਕਰਵਾਏ ਜਾਂਦੇ ਹਨ।
ਹੋਰ ਜਾਣਕਾਰੀ ਲਈ ਉਪਰ ਦਿੱਤੀ ਆਡੀਓ ਇੰਟਰਵਿਊ ਸੁਣੋ….




