ਗ੍ਰੈਟਨ ਇੰਸਟੀਟਿਊਚ ਦੀ ਨਵੀਂ ਖੋਜ ਮੁਤਾਬਕ ਲਗਭਗ ਅੱਧੇ ਪ੍ਰਵਾਸੀ ਜਦੋਂ ਆਸਟ੍ਰੇਲੀਆ ਆਉਂਦੇ ਹਨ ਤਾਂ ਉਹਨਾਂ ਕੋਲ ਤੀਜੇ ਦਰਜੇ ਦੀ ਪੜਾਈ ਹੁੰਦੀ ਹੈ।
ਰਿਪੋਰਟ ਲੇਖਕ ਵਿੱਲ ਮੈਕੀ ਦਾ ਕਹਿਣਾ ਹੈ ਕਿ ਸਿੱਖਿਆ ਅਤੇ ਤਜ਼ਰਬੇ ਦੇ ਉੱਚ ਪੱਧਰਾਂ ਦੇ ਬਾਵਜੂਦ ਘੱਟੋ-ਘੱਟ ਤਨਖ਼ਾਹ ਜਾਂ ਅਸਥਾਈ ਹੁਨਰਮੰਦ ਆਮਦਨੀ ਥ੍ਰੈਸ਼ਹੋਲਡ ਪਿਛਲੇ ਲਗਭਗ ਇੱਕ ਦਹਾਕੇ ਤੋਂ ਨਹੀਂ ਵਧੇ ਹਨ।
ਆਸਟ੍ਰੇਲੀਅਨ ਕਾਮਿਆਂ ਵਿੱਚ ਤਕਰੀਬਨ ਪੰਜ ਵਿੱਚੋਂ ਇੱਕ ਪ੍ਰਵਾਸੀ ਸਥਾਈ ਜਾਂ ਅਸਥਾਈ ਵੀਜ਼ਾ ਧਾਰਕ ਹਨ।
ਪ੍ਰਵਾਸੀ ਖੇਤਰ ਦੇ ਕਾਮਿਆਂ ਦਾ 40 ਫੀਸਦ ਹਿੱਸਾ ਹਾਸਪਿਟੈਲਿਟੀ ਉਦਯੋਗ ਵਿੱਚ ਕੰਮ ਕਰਕੇ ਗੁਜ਼ਾਰਾ ਕਰਦਾ ਹੈ।
ਮਾਈਗ੍ਰੈਂਟ ਜਸਟਿਸ ਇੰਸਟੀਚਿਊਟ ਤੋਂ ਬਾਸਿਨਾ ਬਾਰਬੇਨਬਲਮ ਦਾ ਕਹਿਣਾ ਹੈ ਕਿ ਘੱਟ ਭੁਗਤਾਨ ਇੱਕ ਗੰਭੀਰ ਸਮੱਸਿਆ ਵਜੋਂ ਉਭਰਕੇ ਸਾਮਣੇ ਆਇਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
Read the full story in English

Recent migrants paid less than they were a decade ago