Watch FIFA World Cup 2026™

LIVE, FREE and EXCLUSIVE

ਊਧਮ ਸਿੰਘ ਨੂੰ ਜਨਮ ਦਿਨ ਤੇ ਯਾਦ ਕਰਦਿਆਂ ਸ਼ਰਧਾਂਜਲੀ

Shaheed Udham Singh

Udham Singh adopted a new name as Ram Muhammad Singh Azad. Source: Google free to use

ਜਦੋਂ 1919 ਦੀ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ ਜਿਸ ਵਿਚ ਹਜਾਰ ਤੋਂ ਵੀ ਜਿਆਦਾ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ, ਊਧਮ ਸਿੰਘ ਉਥੇ ਮੋਜੂਦ ਸਨ ।


Published

By MP Singh

Source: SBS




Share this with family and friends


ਜਦੋਂ 1919 ਦੀ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ ਜਿਸ ਵਿਚ ਹਜਾਰ ਤੋਂ ਵੀ ਜਿਆਦਾ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ, ਊਧਮ ਸਿੰਘ ਉਥੇ ਮੋਜੂਦ ਸਨ ।


ਸ਼ਹੀਦ ਊਧਮ ਸਿੰਘ ਦਾ ਜਨਮ, ਸੁਨਾਮ ਜਿਲਾ ਪਟਿਆਲਾ, ਪੰਜਾਬ ਵਿਚ ਮਿਤੀ 26 ਦਸੰਬਰ 1899 ਨੂੰ ਹੋਇਆ ਸੀ। ਸਿਰਫ 8 ਸਾਲਾਂ ਦੀ ਉਮਰ ਵਿਚ ਹੀ ਇਹਨਾਂ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਊਧਮ ਸਿੰਘ ਨੂੰ ਇਹਨਾਂ ਦੇ ਵੱਡੇ ਭਰਾ ਦੇ ਨਾਲ ਅੰਮ੍ਰਿਤਸਰ ਦੇ ਇਕ ਅਨਾਥ ਆਸ਼ਰਮ ਵਿਚ ਦਾਖਲ ਕਰਵਾ ਦਿਤਾ ਗਿਆ ਜਿਥੇ ਦੱਸ ਸਾਲ ਬਾਦ ਇਹਨਾਂ ਦੇ ਇਸ ਇਕਲੋਤੇ ਭਰਾ ਦੀ ਵੀ ਮੋਤ ਹੋ ਗਈ।

ਜਦੋਂ 1919 ਦੀ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ ਜਿਸ ਵਿਚ ਹਜਾਰ ਤੋਂ ਵੀ ਜਿਆਦਾ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ, ਊਧਮ ਸਿੰਘ ਉਥੇ ਮੋਜੂਦ ਸਨ । ਇਸ ਘਟਨਾ ਨੇ ਊਧਮ ਸਿੰਘ ਦੇ ਮਨ ਉਤੇ ਬਹੁਤ ਅਸਰ ਕੀਤਾ ਅਤੇ ਇਹਨਾਂ ਨੇ ਇਸ ਦਾ ਬਦਲਾ ਲੈਣ ਦੀ ਮਨ ਵਿਚ ਠਾਣ ਲਈ। ਕਾਫੀ ਸਮਾਂ ਵਿਦੇਸ਼ਾਂ ਅਤੇ ਫੇਰ ਵਾਪਸ ਵਤਨ ਪਰਤ ਕੇ ਅਜਾਦ ਮੁਹੰਮਦ ਸਿੰਘ ਦੇ ਨਾਮ ਨਾਲ ਵਿਚਰਦੇ ਰਹੇ ਪਰ ਮਨ ਵਿਚ ਲਿਆ ਹੋਇਆ ਜਲਿਆਂਵਾਲੇ ਬਾਗ ਦੇ ਬਦਲੇ ਵਾਲਾ ਪ੍ਰਣ ਨਹੀਂ ਭੁਲਿਆ। ਤੇ ਆਖਿਰਕਾਰ 13 ਮਾਰਚ 1940 ਨੂੰ ਊਧਮ ਸਿੰਘ ਲੰਡਨ ਦੇ ਕੋਕਸਟਨ ਹਾਲ ਵਿਚ ਦਾਖਲ ਹੋਣ ਵਿਚ ਸਫਲ ਹੋ ਹੀ ਗਏ ਜਿਥੇ ਉਹਨਾਂ ਨੇ ਸਰ ਮਾਈਕਲ ੳ’ਡਵਾਇਰ, ਜੋ ਕਿ ਜਲਿਆਂਵਾਲਾ ਬਾਗ ਦੇ ਸਾਕੇ ਸਮੇਂ ਪੰਜਾਬ ਦੇ ਗਵਰਨਰ ਸਨ, ਨੂੰ ਗੋਲੀਆਂ ਨਾਲ ਭੁੰਨ ਦਿਤਾ।

ਇਸ ਤੋਂ ਬਾਦ ਊਧਮ ਸਿੰਘ ਨੇ ਉਥੋਂ ਭਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਬਲਕਿ ਆਪ ਹੀ ਇਹ ਕਹਿੰਦੇ ਹੋਏ ਆਤਮ ਸਮਰਪਣ ਕਰ ਦਿਤਾ ਕਿ ਉਹਨਾਂ ਦਾ ਮੰਤਵ ਪੂਰਾ ਹੋ ਗਿਆ ਹੈ। ਇਸ ਦੋਸ਼ ਦੇ ਤਹਿਤ, ਊਧਮ ਸਿੰਘ ਨੂੰ ਲੰਡਨ ਦੀ ਪੈਨਟੋਵਿਲ ਜੇਲ ਵਿਚ 31 ਜੂਲਾਈ 1940 ਨੂੰ ਫਾਂਸੀ ਤੇ ਲਟਕਾ ਦਿਤਾ ਗਿਆ।

ਊਧਮ ਸਿੰਘ ਨੇ ਅਦਾਲਤੀ ਕਾਰਵਾਈ ਦੋਰਾਨ ਇਹ ਇਛਾ ਕੀਤੀ ਸੀ ਕਿ ਉਸ ਦੀਆਂ ਅਸਥੀਆਂ ਨੂੰ ਭਾਰਤ ਭੇਜਿਆ ਜਾਵੇ ਜੋ ਕਿ ਮੰਜੂਰ ਨਹੀਂ ਸੀ ਕੀਤੀ ਗਈ। ਪਰ ਸਾਲ 1975 ਵਿਚ ਭਾਰਤ ਸਰਕਾਰ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਮੰਗਵਾਉਣ ਵਿਚ ਕਾਮਯਾਬ ਹੋ ਹੀ ਗਈ ਸੀ।


Latest podcast episodes

Follow SBS Punjabi

Download our apps

Watch on SBS

Punjabi News

Stream now