15 ਪ੍ਰਤੀਸ਼ਤ ਤੋਂ ਵੀ ਵੱਧ ਬਜ਼ੁਰਗਾਂ ਨੂੰ ਆਸਟ੍ਰੇਲੀਆ ਵਿੱਚ ਬਦਸਲੂਕੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਰ ਸਾਲ ਬਦਸਲੂਕੀ ਦੇ ਤਕਰੀਬਨ 630,000 ਦਰਜ ਕੀਤੇ ਜਾਂਦੇ ਹਨ ਪਰ 'ਉਮਰ-ਵਿਤਕਰਾ' ਕਮਿਸ਼ਨਰ ਡਾ ਕੇ ਪੈਟਰਸਨ ਦਾ ਮੰਨਣਾ ਹੈ ਕਿ ਬਜ਼ੁਰਗਾਂ ਨਾਲ਼ ਹੋ ਰਹੀ ਬਦਸਲੂਕੀ ਦੇ ਕੁਲ ਮਾਮਲਿਆਂ ਵਿੱਚੋਂ ਸਿਰਫ਼ 30 ਪ੍ਰਤੀਸ਼ਤ ਹੀ ਰਿਪੋਰਟ ਹੁੰਦੇ ਹਨ।
ਲੂਕ ਲਿੰਡਸੇ ਜੋ ਬ੍ਰਿਸਬੇਨ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਸੰਸਥਾ ਯੂਨਾਈਟਿੰਗ ਕੇਅਰ ਦੇ ਜਨਰਲ ਮੈਨੇਜਰ ਹਨ, ਦਾ ਵੀ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਬਦਸਲੂਕੀ ਅਤੇ ਦੁਰਵਿਵਹਾਰ ਨਾਲ਼ ਬਜ਼ੁਰਗਾਂ ਦਾ ਇੱਕ ਵੱਡਾ ਹਿੱਸਾ ਪ੍ਰਭਾਵਿਤ ਹੋ ਰਿਹਾ ਹੈ।
ਪ੍ਰਵਾਸੀਆਂ ਵਿੱਚ ਅਤੇ ਖ਼ਾਸ ਕਰਕੇ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਨੂੰ ਸਮਝਣ ਅਤੇ ਸਮਝਾਉਣ ਵਿੱਚ ਮੁਸ਼ਕਿਲ ਆਉਂਦੀ ਹੈ, ਵਿੱਚ ਵੀ ਵੱਡੇ ਪਧਰ 'ਤੇ ਬਦਸਲੂਕੀ ਦੇ ਮਾਮਲੇ ਦਰਜ ਕੀਤੇ ਗਏ ਹਨ।
ਡਾ ਪੈਟਰਸਨ ਨੇ ਕਿਹਾ ਕਿ ਪ੍ਰਵਾਸੀ ਬਜ਼ੁਰਗਾਂ ਨੂੰ ਵਧੇਰੇ ਜਾਗਰੂਕ ਅਤੇ ਸੁਚੇਤ ਰੱਖਣ ਲਈ ਇਸ ਵਿਸ਼ੇ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੀ 'ਐਲਡਰ ਹੈਲਪਲਾਈਨ' ਵਲੋਂ ਪ੍ਰਦਾਨ ਕੀਤੀ ਜਾ ਰਹੀ ਅਹਿਮ ਜਾਣਕਾਰੀ ਨੂੰ 19 ਭਾਸ਼ਾਵਾਂ ਵਿੱਚ ਉਪਲਬਧ ਕੀਤਾ ਗਿਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।