ਪਿਛਲੇ ਸਾਲ ਫਰਵਰੀ ਵਿੱਚ ਸਿਹਤ ਮਾਹਰਾਂ ਨੇ ਸੋਚਿਆ ਸੀ ਕਿ ਕੋਵਿਡ-19 ਦਾ ਅਸਰ ਜਿਆਦਾ ਤੋਂ ਜਿਆਦਾ ਦੋ ਹਫਤਿਆਂ ਤੱਕ ਹੀ ਹੁੰਦਾ ਹੈ। ਪਰ ਇੱਕ ਸਾਲ ਬਾਅਦ ਮਾਹਰਾਂ ਨੇ ਪਾਇਆ ਕਿ ਦੱਸਾਂ ਵਿੱਚੋਂ ਇੱਕ ਪੀੜਤ ਕਈ ਮਹੀਨਿਆਂ ਤੱਕ ਇਸ ਮਹਾਂਮਾਰੀ ਦੇ ਅਸਰ ਨਾਲ ਜੂਝਦਾ ਰਹਿੰਦਾ ਹੈ, ਜਿਸ ਨੂੰ ਹੁਣ ‘ਲੋਂਗ ਕੋਵਿਡ’ ਦਾ ਨਾਮ ਦਿੱਤਾ ਗਿਆ ਹੈ।
ਇਸ ਸਮੇਂ ਯੂਨਾਇਟੇਡ ਕਿੰਗਡਮ ਦੇ ਕਈ ਖੋਜਕਰਤਾਵਾਂ ਨੇ ਸ਼ਰੀਰ ਦੇ ਕਈ ਅੰਗਾਂ ਉੱਤੇ ਬਾਕਾਇਦਾ ਵਿਸਥਾਰ ਨਾਲ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕੋਵਿਡ ਮਹਾਂਮਾਰੀ ਕਾਰਨ ਲੰਬੇ ਸਮੇਂ ਤੱਕ ਚੱਲਣ ਵਾਲੇ ਨੁਕਸਾਨਾਂ ਬਾਰੇ ਪਤਾ ਲਗਾਇਆ ਜਾ ਸਕੇ।
ਆਕਸਫੋਰਡ ਦੀ ‘ਪਰਸਪਕੈਟ੍ਰਮ’ ਨਾਮੀ ਸੰਸਥਾ ਦੇ ਮੁਖੀ ਰਾਜਸ਼ਰੀ ਬੈਨਰਜੀ ਜੋ ਕਿ ਦਵਾਈਆਂ ਦੀ ਖੋਜ ਕਰਨ ਵਾਲੇ ਮਾਹਰ ਹਨ, ਕਹਿੰਦੇ ਹਨ ਕਿ ਕਈ ਮਰੀਜ਼ਾਂ ਉੱਤੇ ਤਾਂ ਇਸ ਮਹਾਂਮਾਰੀ ਦਾ ਬਹੁਤਾ ਅਸਰ ਵੀ ਨਹੀਂ ਹੋਇਆ ਸੀ।
ਜੇਰਡਾ ਬੇਅਲਿਸ ਨੂੰ ਮਾਰਚ 2020 ਦੇ ਪਹਿਲੇ ਹਫਤੇ ਵਿੱਚ ਹੀ ਕੋਵਿਡ-19 ਹੋ ਗਿਆ ਸੀ, ਜਿਸ ਦੇ ਅਸਰ ਉਸ ਉੱਤੇ ਅੱਜ ਵੀ ਪਿਆ ਹੋਇਆ ਹੈ।
ਮਿਸ ਬੇਅਲਿਸ ਇਸ ਸਮੇ ‘ਪਰਸਪੈਕਟ੍ਰਮ’ ਸੰਸਥਾ ਵਲੋਂ ਕੀਤੀ ਜਾ ਰਹੀ ਖੋਜ ਦਾ ਹਿੱਸਾ ਹੈ ਜਿਸ ਦੁਆਰਾ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨਾ ਸਿਰਫ ਅੰਤੜੀਆਂ ਬਲਕਿ, ਦਿੱਲ ਅਤੇ ਸ਼ਰੀਰ ਦੇ ਹੋਰਨਾਂ ਹਿੱਸਿਆਂ ਉੱਤੇ ਵੀ ਇਸ ਮਹਾਂਮਾਰੀ ਦਾ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ।
ਇਸ ਖੋਜ ਮੁਹਿੰਮ ਨਾਲ ਜੁੜੀ ਐਂਡਰੀਆ ਡੈਨਿਸ ਇਸ ਬਾਰੇ ਵਿਸਥਾਰ ਨਾਲ ਦਸਦੀ ਹੈ।
ਬੇਸ਼ਕ ਇਸ ਸਮੇਂ ਬਹੁਤ ਸਾਰੇ ਲੋਕ ਇਸ ‘ਲੌਂਗ ਕੋਵਿਡ’ ਤੋਂ ਪ੍ਰਭਾਵਤ ਹੋ ਰਹੇ ਹਨ, ਪਰ ਅਜੇ ਵੀ ਸੰਸਾਰ ਭਰ ਵਿੱਚ ਇਸ ਦੇ ਇਲਾਜ ਲਈ ਕੋਈ ਖਾਸ ਕਲੀਨਿਕ ਸਥਾਪਤ ਨਹੀਂ ਕੀਤੇ ਜਾ ਰਹੇ।
ਮਹਾਂਮਾਰੀ ਦੇ ਲੰਬੇ ਪ੍ਰਭਾਵਾਂ ਬਾਰੇ ਹਾਲ ਵਿੱਚ ਹੀ ਪਤਾ ਲੱਗਿਆ ਹੈ, ਅਤੇ ਹੁਣ ਇਹ ਜਾਨਣਾ ਜਰੂਰੀ ਹੈ ਕਿ ਇਸ ਨਾਲ ਕਿੰਨੇ ਕੂ ਲੋਕ ਪ੍ਰਭਾਵਤ ਹੋ ਚੁੱਕੇ ਹਨ। ਕਈ ਜਾਣਕਾਰੀਆਂ ਤੋਂ ਪਤਾ ਚਲਿਆ ਹੈ ਕਿ ਮਹਾਂਮਾਰੀ ਨਾਲ ਪ੍ਰਭਾਵਤ ਹੋਏ ਕੁੱਲ ਲੋਕਾਂ ਵਿੱਚੋਂ, 30% ਬਾਲਗ ਇਸ ‘ਲੌਂਗ ਕੋਵਿਡ’ ਨਾਲ ਪ੍ਰਭਾਵਤ ਹੋਏ ਹੋਣਗੇ।
ਸ਼੍ਰੀ ਬੈਨਰਜੀ ਦਾ ਮੰਨਣਾ ਹੈ ਕਿ ਬਹੁਤ ਸਾਰੇ ਦੇਸ਼ ਇਸ ‘ਲੌਂਡ ਕੋਵਿਡ’ ਬਾਰੇ ਹੋਲੀ-ਹੋਲੀ ਚੇਤੰਨ ਹੋ ਰਹੇ ਹਨ ਅਤੇ ਯੂਨਾਇਟੇਡ ਸਟੇਟਸ ਦੇ ‘ਨੈਸ਼ਨਲ ਇੰਸਟੀਚਿਊਟ ਆਫ ਹੈਲਥ’ ਨੇ ਇਸ ਦੀ ਖੋਜ ਵਾਸਤੇ ਅੱਧਾ ਮਿਲੀਅਨ ਡਾਲਰ ਰਾਖਵੇਂ ਰੱਖੇ ਹਨ।
ਹਾਲਾਂਕਿ ਬਹੁਤ ਸਾਰੇ ਪ੍ਰਗਤੀਸ਼ੀਲ ਦੇਸ਼ ਇਸ ਸਮੇਂ ਵੀ ਇਸ ਮਹਾਂਮਾਰੀ ਦੀ ਮੁੱਢਲੀ ਰੋਕਥਾਮ ਅਤੇ ਟੀਕਾਕਰਣ ਉੱਤੇ ਹੀ ਆਪਣਾ ਧਿਆਨ ਕੇਂਦਰਤ ਕਰ ਰਹੇ ਹਨ।
ਦਵਾਈਆਂ ਜਿਵੇਂ ਕੋਵੈਕਸ ਦੀ ਵੰਡ ਵਿੱਚ ਹੋਣ ਵਾਲੀ ਅਸਮਾਨਤਾ ਇਸ ਸਮੇਂ ਯੂਨਾਇਟੇਡ ਨੇਸ਼ਨਸ ਦੀ ਪੜਤਾਲ ਅਧੀਨ ਚੱਲ ਰਹੀ ਹੈ।
ਕਈ ਹੋਰਨਾਂ ਵੈਕਸੀਨੇਟਿਡ ਦੇਸ਼ਾਂ ਵਾਂਗ ਸਿੰਗਾਪੁਰ ਨੇ ਵੀ ਦਵਾਈਆਂ ਨੂੰ ਦੂਜਿਆਂ ਨਾਲ ਸਾਂਝੀਆਂ ਕਰਨ ਵਾਲੇ ਆਪਣੇ ਪ੍ਰਣ ਨੂੰ ਮੁੜ ਤੋਂ ਦੁਹਰਾਇਆ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਅਨ ਬਾਲਾਕਰਿਸ਼ਨਨ ਕਹਿੰਦੇ ਹਨ ਕਿ ਇਸ ਸਮੇਂ ਸਮੁੱਚੇ ਸੰਸਾਰ ਦੀ ਭਲਾਈ ਬਾਰੇ ਸੋਚਣ ਦੀ ਲੋੜ ਹੈ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਪਰਾਯੁਤ ਚੈਨ-ਓ-ਚਾ ਨੇ ਵੀ ਸਿੰਗਾਪੁਰ ਦਾ ਸਮਰਥਨ ਕੀਤਾ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਵੀ ਗਰੀਬ ਦੇਸ਼ਾਂ ਵੱਲ ਦਵਾਈਆਂ ਭੇਜਣ ਵਾਲਾ ਆਪਣਾ ਪ੍ਰਣ ਦੁੱਗਣਾ ਕਰਦੇ ਹੋਏ ਇਸ ਨੂੰ 120 ਮਿਲੀਅਨ ਖੁਰਾਕਾਂ ਤੱਕ ਕਰ ਦਿੱਤਾ ਹੈ।
ਇਸ ਦੇ ਚਲਦਿਆਂ ਨਾਰਵੇ ਵਿੱਚ ਕਰੋਨਾਵਾਇਰਸ ਮਹਾਂਮਾਰੀ ਲਈ ਰੋਕਥਾਮ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ ਜਾ ਰਿਹਾ ਹੈ।
ਪਿਛਲੇ ਹਫਤੇ ਦੇ ਅੰਤ ਵਿੱਚ ਉੱਥੋਂ ਦੀ ਸਰਕਾਰ ਨੇ ਸਮਾਜਕ ਦੂਰੀਆਂ ਵਾਲੀਆਂ ਬੰਦਸ਼ਾਂ ਨੂੰ ਖਤਮ ਕਰ ਦਿੱਤਾ ਸੀ।
ਇਸ ਸਮੇਂ ਨਾਰਵੇ ਦੇ 76% ਲੋਕਾਂ ਨੇ ਇੱਕ ਟੀਕਾ, ਜਦਕਿ 67% ਲੋਕਾਂ ਨੇ ਦੋਵੇਂ ਟੀਕੇ ਲਗਵਾ ਲਏ ਹੋਏ ਹਨ। ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਮਹਾਂਮਾਰੀ ਤੋਂ ਬਚਾਅ ਕਰਨ ਲਈ ਨਾਗਰਿਕ ਹੁਣ ਖੁੱਦ ਜਿੰਮੇਵਾਰ ਹੋਣਗੇ।
ਬੇਸ਼ਕ ਸਕਾਰਤਾਮਕ ਮਾਮਲਿਆਂ ਨੂੰ ਇਕਾਂਤਵਾਸ ਕਰਨ ਦੀ ਜ਼ਰੂਰਤ ਹੋਵੇਗੀ, ਪਰ ਸਾਰਾ ਧਿਆਨ ਹੁਣ ਇਸ ਪਾਸੇ ਲਾਇਆ ਜਾ ਰਿਹਾ ਹੈ ਕਿ ਲੋਕ ਆਪ ਇਹ ਫੈਸਲਾ ਕਰਨ ਕਿ ਉਹ ਕਿਸ ਪ੍ਰਕਾਰ ਦਾ ਜੋਖਮ ਚੁੱਕਣ ਲਈ ਤਿਆਰ ਹਨ।
ਨਾਰਵੇ ਦੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਜਾਣ ਲਈ ਹੁਣ ਵੈਕਸੀਨੇਸ਼ਨ ਦੇ ਸਰਟਿਫਿਕੇਟ ਜਾਂ ਨਕਾਰਾਤਮਕ ਟੈਸਟਾਂ ਦੇ ਨਤੀਜੇ ਨਾਲ ਨਹੀਂ ਚੁੱਕਣੇ ਪੈਣਗੇ।
ਇਸੇ ਤਰ੍ਹਾਂ ਡੈਨਮਾਰਕ ਅਤੇ ਬਰਿਟੇਨ ਵਾਂਗ ਕਈ ਹੋਰ ਦੇਸ਼ਾਂ ਨੇ ਵੀ ਅੰਦਰੂਨੀ ਬੰਦਸ਼ਾਂ ਨੂੰ ਖਤਮ ਕਰ ਦਿੱਤਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
Other related podcasts

A Sydney suburb has a record vaccination rate




