ਮਹਿੰਗਾਈ ਵਿੱਚ ਗਿਰਾਵਟ ਅਤੇ ਜੀਡੀਪੀ ਵਾਧੇ ਵਿੱਚ ਨਰਮੀ ਤੋਂ ਬਾਅਦ ਆਰਬੀਏ ਵੱਲੋਂ ਦਰਾਂ ਵਿੱਚ ਦੁਬਾਰਾ ਕਟੌਤੀ ਕਰਨ ਦੀ ਵਿਆਪਕ ਤੌਰ 'ਤੇ ਉਮੀਦ ਕੀਤੀ ਜਾ ਰਹੀ ਸੀ, ਪਰ ਬੋਰਡ ਵੰਡਿਆ ਹੋਇਆ ਸੀ, ਜਿਸ ਵਿੱਚ 6 ਲੋਕ ਦਰ ਨੂੰ ਸਥਿਰ ਰੱਖਣ ਦੇ ਹੱਕ ਵਿੱਚ ਸਨ ਜਦਕਿ ਤਿੰਨ ਇਸਦੇ ਵਿਰੁੱਧ ਵੋਟਿੰਗ ਕਰ ਰਹੇ ਸਨ।

Source: SBS
ਆਰਬੀਏ ਦੀ ਅਗਲੀ ਬੈਠਕ ਹੁਣ ਅਗਸਤ ਵਿੱਚ ਹੋਵੇਗੀ।
ਯਾਦ ਰਹੇ ਕਿ ਲੰਘੇ ਫਰਵਰੀ ਵਿੱਚ ਨਕਦੀ ਦਰ ਨੂੰ 4.10 ਪ੍ਰਤੀਸ਼ਤ ਤੱਕ ਘਟਾਉਣ ਬਾਰੇ ਆਰਬੀਏ ਦੇ ਫੈਸਲੇ ਨੇ 13 ਸਾਲਾਂ ਦੇ ਉੱਚ ਪੱਧਰ 4.35 ਪ੍ਰਤੀਸ਼ਤ ਤੋਂ ਇਸਦੀ ਪਹਿਲੀ ਕਟੌਤੀ ਨੂੰ ਬਿਆਨ ਕੀਤਾ ਸੀ।
ਇਹ ਵੀ ਦੱਸ ਦਈਏ ਕਿ ਆਰਬੀਏ ਨੇ ਸਾਲ 2024 ਦੇ 12 ਮਹੀਨਿਆਂ ਸਮੇਤ ਫਰਵਰੀ 2025 ਤੱਕ ਲਗਭਗ 15 ਮਹੀਨਿਆਂ ਤੱਕ 4.35 ਪ੍ਰਤੀਸ਼ਤ ਦੀ ਦਰ ਬਰਕਰਾਰ ਰੱਖੀ ਸੀ।
ਹਾਲਾਂਕਿ ਅਰਥਸ਼ਾਸਤਰੀਆਂ ਦਾ ਇਹ ਕਹਿਣਾ ਸੀ ਕਿ ਮਹਿੰਗਾਈ ਦੀ ਦਰ ਅਤੇ ਜੀਡੀਪੀ ਦੀ ਦਰ ਵਿੱਚਲਾ ਘਟ ਵਾਧਾ ਦਰਾਂ ਵਿੱਚ ਇੱਕ ਹੋਰ ਕਟੌਤੀ ਦਾ ਸੰਕੇਤ ਰਿਹਾ ਹੈ ਪਰ ਆਰਬੀਏ ਵਲੋਂ ਬਿਨਾਂ ਕੋਈ ਕਟੌਤੀ ਕੀਤੇ ਦਰਾਂ ਨੂੰ 3.85 ਪ੍ਰਤੀਸ਼ਤ 'ਤੇ ਹੀ ਨਿਯਮਿਤ ਰੱਖਿਆ ਗਿਆ ਹੈ।
ਇਹ ਜਾਣਕਾਰੀ ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈਸ ਵਲੋਂ ਹੋਰ ਵੇਰਵਿਆਂ ਦੇ ਨਾਲ ਪੇਸ਼ ਕੀਤੀ ਗਈ ਹੈ। ਇਸ ਨੂੰ ਹੋਰ ਜਾਣਕਾਰੀਆਂ ਨਾਲ ਅਪਡੇਟ ਕੀਤਾ ਜਾਵੇਗਾ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।