SKIP TO MAIN CONTENT

ਰਹਿਣ-ਸਹਿਣ ਦੀ ਵੱਧ ਰਹੀ ਲਾਗਤ ਘੱਟੋ-ਘੱਟ ਉਜਰਤ ਵਾਲੇ ਕਾਮਿਆਂ ਲਈ ਜ਼ਰੂਰੀ ਵਸਤਾਂ ਤੱਕ ਪਹੁੰਚ ਨੂੰ ਅਸਮਰੱਥ ਬਣਾ ਰਹੀ ਹੈ

Composite image of OzHarvest Alana Roberts, Anglicare Australia's Kasy Chambers and Father Bob Maguire Foundation's Graham Collier.
Left to right: OzHarvest’s Alana Roberts, Anglicare Australia's Kasy Chambers and Father Bob Maguire Foundation's Graham Collier say cost-of-living pressures being felt acutely by those on the lowest incomes. Source: SBS

ਨਵੀਂ ਖੋਜ ਨੇ ਪਾਇਆ ਹੈ ਕਿ ਘੱਟੋ-ਘੱਟ ਉਜਰਤ 'ਤੇ ਫੁੱਲ-ਟਾਈਮ ਕੰਮ ਕਰਨ ਵਾਲੇ ਆਸਟ੍ਰੇਲੀਅਨ ਕਾਮਿਆਂ ਕੋਲ ਜ਼ਰੂਰੀ ਹਫ਼ਤਾਵਾਰੀ ਖਰਚਿਆਂ ਤੋਂ ਬਾਅਦ ਸਿਰਫ਼ $57 ਹੀ ਬੱਚਦੇ ਹਨ। ਇਸ ਖੋਜ ਨੂੰ ਚੈਰਿਟੀ ਐਂਗਲੀਕੇਅਰ ਆਸਟ੍ਰੇਲੀਆ ਦੁਆਰਾ ਇਕੱਤਰ ਕੀਤੇ ਗਏ ਪਹਿਲੇ ਰਹਿਣ-ਸਹਿਣ ਦੀ ਲਾਗਤ ਵਾਲੇ ਸੂਚਕਾਂਕ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿੱਥੋਂ ਪਤਾ ਚੱਲਦਾ ਹੈ ਕਿ ਸਭ ਤੋਂ ਘੱਟ ਆਮਦਨੀ ਵਾਲੇ ਆਸਟ੍ਰੇਲੀਆ ਵਾਸੀਆਂ ਨੂੰ ਘਰ ਦੀ ਸਭ ਤੋਂ ਵੱਡੀ ਲਾਗਤ ਦਾ ਸਾਹਮਣਾ ਕਰਨਾ ਪੈਂਦਾ ਹੈ।

Published

Updated

By Tys Occhiuzzi, Biwa Kwan

Presented by Paras Nagpal

Source: SBS

Skip to podcast episode content

ਨਵੀਂ ਖੋਜ ਨੇ ਪਾਇਆ ਹੈ ਕਿ ਘੱਟੋ-ਘੱਟ ਉਜਰਤ 'ਤੇ ਫੁੱਲ-ਟਾਈਮ ਕੰਮ ਕਰਨ ਵਾਲੇ ਆਸਟ੍ਰੇਲੀਅਨ ਕਾਮਿਆਂ ਕੋਲ ਜ਼ਰੂਰੀ ਹਫ਼ਤਾਵਾਰੀ ਖਰਚਿਆਂ ਤੋਂ ਬਾਅਦ ਸਿਰਫ਼ $57 ਹੀ ਬੱਚਦੇ ਹਨ। ਇਸ ਖੋਜ ਨੂੰ ਚੈਰਿਟੀ ਐਂਗਲੀਕੇਅਰ ਆਸਟ੍ਰੇਲੀਆ ਦੁਆਰਾ ਇਕੱਤਰ ਕੀਤੇ ਗਏ ਪਹਿਲੇ ਰਹਿਣ-ਸਹਿਣ ਦੀ ਲਾਗਤ ਵਾਲੇ ਸੂਚਕਾਂਕ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿੱਥੋਂ ਪਤਾ ਚੱਲਦਾ ਹੈ ਕਿ ਸਭ ਤੋਂ ਘੱਟ ਆਮਦਨੀ ਵਾਲੇ ਆਸਟ੍ਰੇਲੀਆ ਵਾਸੀਆਂ ਨੂੰ ਘਰ ਦੀ ਸਭ ਤੋਂ ਵੱਡੀ ਲਾਗਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਰਹਿਣ-ਸਹਿਣ ਦੀ ਵੱਧਦੀ ਲਾਗਤ ਘੱਟੋ-ਘੱਟ ਉਜਰਤ 'ਤੇ ਫੁੱਲ-ਟਾਈਮ ਕਾਮਿਆਂ ਨੂੰ ਜ਼ਰੂਰੀ ਚੀਜ਼ਾਂ ਦਾ ਭੁਗਤਾਨ ਕਰਨ ਤੋਂ ਅਸਮਰੱਥ ਬਣਾ ਰਹੀ ਹੈ।

ਇਹ ਐਂਗਲੀਕੇਅਰ ਆਸਟ੍ਰੇਲੀਆ ਦੁਆਰਾ ਇੱਕ ਨਵੇਂ ਰਹਿਣ-ਸਹਿਣ ਦੇ ਖਰਚੇ ਸੂਚਕਾਂਕ ਦੀ ਖੋਜ ਹੈ, ਜੋ ਇਹ ਮਾਪਦਾ ਹੈ ਕਿ ਘੱਟੋ-ਘੱਟ ਉਜਰਤ ਬੁਨਿਆਦੀ ਚੀਜ਼ਾਂ ਨੂੰ ਕਵਰ ਕਰਨ ਵਿੱਚ ਕਿੰਨੀ ਸਫਲ ਹੁੰਦੀ ਹੈ - ਜਿਸ ਵਿੱਚ ਉਪਯੋਗਤਾਵਾਂ, ਬੀਮਾ ਜਾਂ ਫ਼ੋਨ ਬਿੱਲਾਂ ਦੇ ਮਾਸਿਕ ਜਾਂ ਤਿਮਾਹੀ ਖਰਚਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਇੱਕ ਫੁੱਲ-ਟਾਈਮ ਘੱਟੋ-ਘੱਟ ਉਜਰਤ ਕਰਮਚਾਰੀ ਕੋਲ ਉਹਨਾਂ ਦੇ ਬੁਨਿਆਦੀ ਹਫ਼ਤਾਵਾਰ ਖਰਚਿਆਂ ਤੋਂ ਬਾਅਦ ਸਿਰਫ਼ 57 ਡਾਲਰ ਬੱਚਦੇ ਹਨ ਅਤੇ ਚਾਰ ਲੋਕਾਂ ਦੇ ਪਰਿਵਾਰ ਲਈ ਇਹ ਸਿਰਫ਼ 73 ਡਾਲਰ ਹੈ, ਜਿਸ ਵਿੱਚ ਦੋ ਫੁੱਲ-ਟਾਈਮ ਘੱਟੋ-ਘੱਟ ਉਜਰਤ ਵਾਲੇ ਕਾਮੇ ਹਨ।

ਕਿਰਾਏ, ਟ੍ਰਾਂਸਪੋਰਟ, ਭੋਜਨ, ਸਿੱਖਿਆ ਅਤੇ ਬਾਲ ਦੇਖਭਾਲ ਲਈ ਭੁਗਤਾਨ ਕਰਨ ਤੋਂ ਬਾਅਦ 180 ਡਾਲਰ ਘੱਟ ਜਾਂਦੇ ਹਨ।

ਐਂਗਲੀਕੇਅਰ ਆਸਟ੍ਰੇਲੀਆ ਦੇ ਕਾਰਜਕਾਰੀ ਨਿਰਦੇਸ਼ਕ, ਕੈਸੀ ਚੈਂਬਰਜ਼ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਸਮੂਹ ਨੇ 'ਲਿਵਿੰਗ ਕਾਸਟਸ ਇੰਡੈਕਸ' ਤਿਆਰ ਕੀਤਾ ਹੈ।

Latest podcast episodes

Follow SBS Punjabi

Download our apps

Watch on SBS

Punjabi News

Stream now