ਸਿਡਨੀ ਵਿੱਚ 10 ਅਤੇ 14 ਨਵੰਬਰ ਨੂੰ ਕਥਿਤ ਤੌਰ ਤੇ ਭਾਰਤੀਆਂ ਉੱਤੇ 2 ਨਸਲੀ ਹਮਲਿਆਂ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ।
10 ਨਵੰਬਰ ਨੂੰ ਇੱਕ ਬਜ਼ੁਰਗ 'ਤੇ ਹਮਲਾ ਹੋਣ ਦੀ ਘਟਨਾ ਵਾਪਰੀ। ਪੈਰਾਮੈਟਾ ਦੇ ਸੰਸਦ ਮੈਂਬਰ ਐਂਡਰੂ ਚਾਰਲਟਨ ਨੇ ਇਸਦੀ ਨਿੰਦਿਆ ਕਰਦਿਆਂ ਕਿਹਾ, "ਇਹ ਸੁਰੱਖਿਅਤ ਤੇ ਸਭਿਆਚਾਰਕ ਆਸਟ੍ਰੇਲੀਆ ਦੇ ਮੁੱਲਾਂ 'ਤੇ ਚੋਟ ਹੈ ਅਤੇ ਅਸੀਂ ਪੀੜਤ ਦੀ ਪੂਰੀ ਸਹਾਇਤਾ ਕਰ ਰਹੇ ਹਾਂ।"
14 ਨਵੰਬਰ ਦੇ ਹਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਨਸਲੀ ਗਾਲਾਂ, ਧੱਕੇਸ਼ਾਹੀ ਅਤੇ ਥੁੱਕੇ ਜਾਣ ਵਰਗਾ ਵਿਹਾਰ ਸਹਿਣਾ ਪਿਆ। ਦੋ ਪੀੜਤ ਅਸਥਾਈ ਵੀਜ਼ਿਆਂ 'ਤੇ ਹੋਣ ਕਰਕੇ ਮੀਡੀਆ ਨਾਲ ਗੱਲ ਕਰਨ ਤੋਂ ਡਰਦੇ ਹਨ, ਜਿਸ ਨਾਲ ਭਾਈਚਾਰੇ ਦੀ ਸੁਰੱਖਿਆ ਅਤੇ ਭਰੋਸੇ ਬਾਰੇ ਵੱਡੀ ਚਿੰਤਾ ਉੱਠਦੀ ਹੈ।
NSW ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਨੇ ਕਿਹਾ, "ਰਾਜ ਵਿੱਚ ਨਸਲਵਾਦ ਦੀ ਕੋਈ ਥਾਂ ਨਹੀਂ। ਸਰਕਾਰ ਭਾਈਚਾਰੇ ਦੇ ਆਗੂਆਂ, ਸੰਸਥਾਵਾਂ ਅਤੇ ਪੁਲਿਸ ਨਾਲ ਮਿਲ ਕੇ ਯਕੀਨੀ ਬਣਾ ਰਹੀ ਹੈ ਕਿ ਹਰ ਨਸਲ ਅਤੇ ਧਰਮ ਦਾ ਵਿਅਕਤੀ ਖੁਦ ਨੂੰ ਸੁਰੱਖਿਅਤ ਅਤੇ ਆਦਰਯੋਗ ਮਹਿਸੂਸ ਕਰੇ।"

statement of NSW Premier Credit: NSW Premier's office

Press release by Federation of Indian Associations of NSW. Credit: FIAN
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।















