- ਨਿਊ ਸਾਊਥ ਵੇਲਜ਼ ਵਿੱਚ ਪੈਰਾਮੈਡਿਕਸ ਅਤੇ ਟ੍ਰਾਂਸਪੋਰਟ ਸੇਵਾ ਕਰਮਚਾਰੀਆਂ ਨੇ ਯੋਜਨਾਬੱਧ ਉਦਯੋਗਿਕ ਕਾਰਵਾਈ ਕਰਦੇ ਹੋਏ 24 ਘੰਟਿਆਂ ਲਈ ਨੌਕਰੀ ਛੱਡ ਦਿੱਤੀ ਹੈ। ਜਨਤਕ ਖੇਤਰ ਦੇ ਹਜ਼ਾਰਾਂ ਸਿਹਤ ਕਰਮਚਾਰੀ 6.5 ਫੀਸਦੀ ਤਨਖਾਹ ਵਾਧੇ ਦੀ ਮੰਗ ਕਰ ਰਹੇ ਹਨ।
- ਵਿਕਟੋਰੀਅਨ ਕਨੂੰਨ ਦੇ ਤਹਿਤ, ਬੱਸਾਂ ਜਾਂ ਕੋਚਾਂ ਵਿੱਚ ਸੀਟ ਬੈਲਟ ਦੀ ਲੋੜ ਨਹੀਂ ਹੁੰਦੀ ਜਦੋਂ ਤੱਕ ਕਿ ਸਾਹਮਣੇ ਵਾਲੀ ਵਿੰਡਸਕਰੀਨ ਦੇ ਸਾਹਮਣੇ ਕੋਈ ਸੀਟ ਨਾ ਹੋਵੇ, ਪਰ ਜੇਕਰ ਕਿਸੇ ਬੱਸ ਵਿੱਚ ਸੀਤਬੈਲਟਾਂ ਉਪਲਬਧ ਹੋਣ ਤਾਂ ਬੈਲਟਾਂ ਪਹਿਨਣੀਆਂ ਲਾਜ਼ਮੀ ਹਨ। ਮੰਗਲਵਾਰ ਨੂੰ ਮੈਲਬਰਨ ਵਿੱਚ ਵਾਪਰੇ ਸਕੂਲੀ ਬਸ ਹਾਦਸੇ ਤੋਂ ਬਾਅਦ ਹੁਣ ਵਿਕਟੋਰੀਅਨ ਸਰਕਾਰ ਸਾਰੀਆਂ ਬੱਸਾਂ ਵਿੱਚ ਸੀਟਬੈਲਟ ਲਾਜ਼ਮੀ ਕਰਨ ਬਾਰੇ ਵਿਚਾਰ ਕਰ ਰਹੀ ਹੈ।
- 3 ਸਾਲਾਂ ਦੇ ਵਪਾਰਕ ਫ੍ਰੀਜ਼ ਤੋਂ ਬਾਅਦ, ਚੀਨ ਆਸਟ੍ਰੇਲੀਆਈ ਲੱਕੜ ਦੀ ਦਰਾਮਦ ਨੂੰ ਮੁੜ ਸ਼ੁਰੂ ਕਰੇਗਾ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।




