SKIP TO MAIN CONTENT

ਆਸਟ੍ਰੇਲੀਆ ਵਿੱਚ ਔਨਲਾਈਨ ਘੁਟਾਲੇ ਨਾਲ ਸਬੰਧਤ ਸ਼ਿਕਾਇਤਾਂ ਵਿੱਚ 46 ਪ੍ਰਤੀਸ਼ਤ ਦਾ ਜ਼ੋਰਦਾਰ ਵਾਧਾ

2023-08-01_16-49-56.png
Credit: SBS News.

ਕੀ ਤੁਹਾਡੀ ਫੇਸਬੁੱਕ ਜਾਂ ਸੋਸ਼ਲ ਮੀਡੀਆ ਅਕਾਊਂਟ ਸਕੈਮ ਦਾ ਸ਼ਿਕਾਰ ਹੋਏ ਹਨ? ਜਾਂ ਤੁਹਾਨੂੰ ਫੋਨ ਉੱਤੇ ਆਸਟ੍ਰੇਲੀਅਨ ਟੈਕਸ ਔਫਿਸ ਜਾਂ ਕਿਸੇ ਬੈਂਕ ਦੀ ਨਕਲ ਕਰਦੇ ਹੋਏ ਸੁਨੇਹੇ ਆਉਂਦੇ ਨੇ ਜੋ ਤੁਹਾਨੂੰ ਕਹਿੰਦੇ ਹਨ ਕਿ ਤੁਹਾਡੇ ਖਾਤੇ ਵਿੱਚ ਕੋਈ ਸਮੱਸਿਆ ਹੈ ਜਾਂ ਤੁਹਾਡਾ ਕੋਈ ਬਿੱਲ ਪੈਂਡਿੰਗ ਹੈ? ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਕਿਸੇ ਘੁਟਾਲੇ ਦੇ ਸ਼ਿਕਾਰ ਹੋ ਤਾਂ ਮਦਦ ਕਿਵੇਂ ਪ੍ਰਾਪਤ ਕਰਨੀ ਹੈ ਤੇ ਬਚਾਅ ਕਿਵੇਂ ਰੱਖਣਾ ਹੈ, ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...


Published

Updated

By Sumeet Kaur

Source: SBS


Skip to podcast episode content

ਕੀ ਤੁਹਾਡੀ ਫੇਸਬੁੱਕ ਜਾਂ ਸੋਸ਼ਲ ਮੀਡੀਆ ਅਕਾਊਂਟ ਸਕੈਮ ਦਾ ਸ਼ਿਕਾਰ ਹੋਏ ਹਨ? ਜਾਂ ਤੁਹਾਨੂੰ ਫੋਨ ਉੱਤੇ ਆਸਟ੍ਰੇਲੀਅਨ ਟੈਕਸ ਔਫਿਸ ਜਾਂ ਕਿਸੇ ਬੈਂਕ ਦੀ ਨਕਲ ਕਰਦੇ ਹੋਏ ਸੁਨੇਹੇ ਆਉਂਦੇ ਨੇ ਜੋ ਤੁਹਾਨੂੰ ਕਹਿੰਦੇ ਹਨ ਕਿ ਤੁਹਾਡੇ ਖਾਤੇ ਵਿੱਚ ਕੋਈ ਸਮੱਸਿਆ ਹੈ ਜਾਂ ਤੁਹਾਡਾ ਕੋਈ ਬਿੱਲ ਪੈਂਡਿੰਗ ਹੈ? ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਕਿਸੇ ਘੁਟਾਲੇ ਦੇ ਸ਼ਿਕਾਰ ਹੋ ਤਾਂ ਮਦਦ ਕਿਵੇਂ ਪ੍ਰਾਪਤ ਕਰਨੀ ਹੈ ਤੇ ਬਚਾਅ ਕਿਵੇਂ ਰੱਖਣਾ ਹੈ, ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...


ਆਸਟ੍ਰੇਲੀਅਨ ਫਾਇਨੈਨਸ਼ੀਅਲ ਕੰਪਲੇਂਟ ਅਥੌਰਿਟੀ ਅਨੁਸਾਰ ਆਸਟ੍ਰੇਲੀਆ ਵਿਚ ਔਨਲਾਈਨ ਫਰੌਡ ਦੀਆਂ ਸ਼ਿਕਾਇਤਾਂ ਵਿੱਚ ਪਿਛਲੇ ਵਿੱਤੀ ਸਾਲ ਵਿੱਚ 46 ਪ੍ਰਤੀਸ਼ਤ ਦਾ ਭਿਆਨਕ ਵਾਧਾ ਵੇਖਣ ਨੂੰ ਮਿਲਿਆ ਹੈ।

'ਸਕੈਮਵਾਚ' ਅਨੁਸਾਰ ਘੁਟਾਲੇ ਨਾਲ ਸਬੰਧਤ ਰਿਪੋਰਟਾਂ ਦੀ ਵੱਡੀ ਬਹੁਗਿਣਤੀ ਕੁਆਂਨਟਾਸ ਫ੍ਰੀਕੁਅਨਟ ਫ਼ਲਾਇਰ, ਟੈਲਸਟਰਾ (Telstra) ਅਤੇ ਕੋਲਸ (Coles) ਦੇ ਲੌਏਲਟੀ ਪ੍ਰੋਗਰਾਮਾਂ ਨਾਲ ਸਬੰਧਤ ਹਨ।

ਗਾਹਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਵਰਗੀਆਂ ਹੋਰ ਵੱਡੀਆਂ ਅਤੇ ਜਾਣੀਆਂ-ਪਛਾਣੀਆਂ ਕੰਪਨੀਆਂ ਦੇ ਟੈਕਸਟ ਸੁਨੇਹਿਆਂ ਜਾਂ ਈਮੇਲਾਂ ਬਾਰੇ ਸੁਚੇਤ ਰਹਿਣ ਜਿੱਥੇ ਲਿੱਖਿਆ ਹੁੰਦੈ ਕਿ ਉਨ੍ਹਾਂ ਦੇ ਲਾਇਲਟੀ ਪੁਆਇੰਟਸ ਦੀ ਮਿਆਦ ਖਤਮ ਹੋ ਰਹੀ ਹੈ।

ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਅਨੁਸਾਰ ਇਹਨਾਂ ਟੈਕਸਟ ਜਾਂ ਈਮੇਲਾਂ ਵਿੱਚ ਇੱਕ ਫਰਜ਼ੀ ਵੈੱਬਸਾਈਟ ਦੇ ਲਿੰਕ ਸ਼ਾਮਲ ਹੁੰਦੇ ਹਨ ਜੋ ਲੋਕਾਂ ਨੂੰ ਲੌਗਇਨ ਕਰਕੇ ਆਪਣੇ ਕ੍ਰੈਡਿਟ ਕਾਰਡ ਦੇ ਵੇਰਵੇ ਪ੍ਰਦਾਨ ਕਰਨ ਲਈ ਉਕਸਾਉਂਦੀਆਂ ਹਨ ਜਿਸ ਨਾਲ਼ ਔਨਲਾਈਨ ਧੋਖੇ ਨੂੰ ਉਤਸ਼ਾਹ ਮਿਲਦਾ ਹੈ।

ਸਕੈਮਰ ਫਿਰ ਲੌਗਇਨ ਵੇਰਵਿਆਂ ਅਤੇ ਨਿੱਜੀ ਜਾਣਕਾਰੀ ਦੇ ਨਾਲ, ਗਾਹਕਾਂ ਦੇ ਪੁਆਇੰਟ ਚੋਰੀ ਕਰਨਗੇ,  ਜਿਸਦੀ ਵਰਤੋਂ ਉਹ ਪਛਾਣ ਦੀ ਧੋਖਾਧੜੀ ਕਰਨ ਲਈ ਦੂਜੇ ਪਲੇਟਫਾਰਮਾਂ 'ਤੇ ਕਰ ਸਕਦੇ ਹਨ।

ਸਕੈਮਰਜ਼' ਦੀ ਇੱਕ ਆਮ ਚਾਲ ਹੁੰਦੀ ਹੈ ਕਿ ਆਸਟ੍ਰੇਲੀਅਨ ਟੈਕਸ ਔਫੀਸ ਜਾਂ  ਕਿਸੇ ਬੈਂਕ ਦੀ ਨਕਲ ਕਰਦੇ ਹੋਏ ਟੈਕਸਟ ਸੁਨੇਹੇ ਭੇਜਣਾ ਜੋ ਤੁਹਾਨੂੰ ਕਹਿੰਦੇ ਹਨ  ਕਿ ਤੁਹਾਡੇ ਖਾਤੇ ਵਿੱਚ ਕੋਈ ਸਮੱਸਿਆ ਹੈ ਅਤੇ ਤੁਹਾਨੂੰ ਪੈਸੇ ਟ੍ਰਾਂਸਫਰ ਕਰਨ ਦੀ ਲੋੜ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਟੈਕਸਟ ਸੁਨੇਹਾ ਕਿੰਨਾ ਜਾਇਜ਼ ਦਿਖਾਈ ਦਿੰਦਾ ਹੈ - ਇਸ 'ਤੇ ਹਰਗਿਜ਼ ਕਲਿੱਕ ਨਾ ਕਰੋ।

ਜੇਕਰ ਤੁਸੀਂ ਘੁਟਾਲੇ ਦੇ ਸ਼ਿਕਾਰ ਹੋ ਤਾਂ ਮਦਦ ਕਿਵੇਂ ਪ੍ਰਾਪਤ ਕਰਨੀ ਹੈ?

AFCA ਦੇ ਜਸਟਿਨ ਅਨਟਰਸਟਾਈਨਰ ਅਨੁਸਾਰ  ਪਹਿਲਾ ਕਦਮ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰਨਾ ਹੈ, ਜੋ ਭੁਗਤਾਨ ਨੂੰ ਰੋਕਣ ਦੇ ਯੋਗ ਹੋ ਸਕਦਾ ਹੈ।

ਅਗਲਾ ਕਦਮ AFCA (ਆਸਟ੍ਰੇਲੀਅਨ ਫਾਇਨੈਨਸ਼ੀਅਲ ਕੰਪਲੇਂਟ ਅਥਾਰਿਟੀ) ਅਤੇ ACCC (ਆਸਟ੍ਰੇਲੀਅਨ ਕੰਮਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ) ਨਾਲ ਸੰਪਰਕ ਕਰਨਾ ਹੋਵੇਗਾ।

ਹੋਰ ਵੇਰਵੇਆਂ ਲਈ ਵਿੱਚ ਪੌਡਕਾਸਟ ਸੁਣੋ:


Latest podcast episodes

Follow SBS Punjabi

Download our apps

Watch on SBS

Punjabi News

Stream now