ਮੈਲਬਰਨ ਨਿਵਾਸੀ ਨਰਿੰਦਰ ਸਿੰਘ ਵਿਰਕ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮੈਨੂੰ ਪੱਛਮੀ ਆਸਟ੍ਰੇਲੀਆ ਦੇ ਕਈ ਨੰਬਰਾਂ ਤੋਂ ਅਚਾਨਕ ਬਹੁਤ ਸਾਰੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਹਨਾਂ ਵਿੱਚ ਕਿਹਾ ਜਾਂਦਾ ਸੀ ਕਿ ਕੋਵਿਡ-19 ਦੇ ਪ੍ਰਭਾਵਾਂ ਕਾਰਨ ਉਕਤ ਕੰਪਨੀ ਕੋਲ ਬਹੁਤ ਸਾਰੇ ਅਣਵਰਤੇ ਹੋਏ ਛੋਟਾਂ ਵਾਲੇ ਵਾਊਚਰ ਬਚ ਗਏ ਹਨ ਜਿਹਨਾਂ ਦੀ ਮਿਆਦ ਖਤਮ ਹੋਣ ਵਾਲੀ ਹੈ।
"ਉਹਨਾਂ ਨੇ ਮੇਰੇ ਬਿਲਾਂ ਨੂੰ ਇਹਨਾਂ ਛੋਟਾਂ ਵਾਲੇ ਵਾਊਚਰਾਂ ਦੁਆਰਾ ਭਰਨ ਦਾ ਵਾਅਦਾ ਕਰਦੇ ਹੋਏ ਮੈਨੂੰ ਪੂਰੇ ਭੁਗਤਾਨ ਵਿੱਚ30% ਦੀ ਛੋਟ ਦੇਣ ਦਾ ਲਾਲਚ ਦਿੱਤਾ।"
“ਫੋਨ ਕਰਨ ਵਾਲੇ ਆਪਣੇ ਕੰਮ ਦੇ ਪੂਰੇ ਮਾਹਰ ਲੱਗਦੇ ਸਨ ਜੋ ਕਿ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਗੱਲ ਕਰਦੇ ਹੋਏ ਪੂਰੀ ਤਸੱਲੀ ਕਰਵਾ ਰਹੇ ਸਨ। ਉਹਨਾਂ ਵਲੋਂ ਬਾਰ-ਬਾਰ ਫੋਨ ਕੀਤੇ ਜਾਣ ਤੋਂ ਬਾਅਦ ਮੈਂ ਵੀ ਆਪਣੇ ਟਰੱਕ ਦੀ ਰਜਿਸਟ੍ਰੇਸ਼ਨ ਉਹਨਾਂ ਵਲੋਂ ਭਰਵਾਏ ਜਾਣਾ ਮੰਨ ਲਿਆ ਜੋ ਕਿ 400 ਡਾਲਰ ਸੀ।"
"ਫੋਨ ਕਰਨ ਵਾਲਿਆਂ ਵਲੋਂ ਭੁਗਤਾਨ ਕੀਤੇ ਜਾਣ ਤੋਂ ਬਾਅਦ ਮੈਂ ਰਾਜ ਦੇ ਟਰਾਂਸਪੋਰਟ ਅਦਾਰੇ ਨੂੰ ਫੋਨ ਕਰ ਕੇ ਪੱਕਾ ਵੀ ਕਰ ਲਿਆ ਕਿ ਮੇਰੇ ਟਰੱਕ ਦੀ ਰਜਿਸ਼ਟ੍ਰੇਸ਼ਨ ਦੇ ਪੂਰੇ ਪੈਸੇ ਭਰ ਦਿੱਤੇ ਗਏ ਸਨ।"
ਸ਼੍ਰੀ ਵਿਰਕ ਨੇ ਕਿਹਾ, “ਪੂਰੇ ਪੈਸਿਆਂ ਦੇ ਭੁਗਤਾਨ ਬਾਰੇ ਪੱਕਾ ਕਰਨ ਤੋਂ ਬਾਅਦ ਮੈਨੂੰ ਫੋਨ ਕਰਨ ਵਾਲੀ ਕੰਪਨੀ ਨੇ 30% ਘੱਟ ਪੈਸੇ ਉਹਨਾਂ ਦੇ ਖਾਤੇ ਵਿੱਚ ਨਕਦ ਭਰਨ ਲਈ ਕਿਹਾ ਗਿਆ। ਇਸ ਨਕਦੀ ਵਾਲੇ ਭੁਗਤਾਨ ਬਾਰੇ ਕਹੇ ਜਾਣ ਤੇ ਮੈਨੂੰ ਥੋੜਾ ਸ਼ੱਕ ਹੋਇਆ ਅਤੇ ਮੈਂ ਉਹਨਾਂ ਨੂੰ ਬੈਂਕ ਦੁਆਰਾ ਹੀ ਟਰਾਂਸਫਰ ਕੀਤੇ ਜਾਣ ਲਈ ਜੋਰ ਪਾਇਆ”।
ਇਸ ਦੌਰਾਨ ਕੁੱਝ ਦਿਨ ਬੀਤ ਗਏ ਅਤੇ 10 ਦਿਨਾਂ ਬਾਅਦ ਸ਼੍ਰੀ ਵਿਰਕ ਨੂੰ ਰਾਜ ਦੇ ਟਰਾਂਸਪੋਰਟ ਵਿਭਾਗ ਵਲੋਂ ਚਿੱਠੀ ਦੁਆਰਾ ਸੁਨੇਹਾ ਭੇਜਿਆ ਗਿਆ ਕਿ ਟਰੱਕ ਦੀ ਰਜਿਸਟ੍ਰੇਸ਼ਨ ਦੀ ਮਿਆਦ ਲੰਘ ਚੁੱਕੀ ਹੈ ਅਤੇ ਜੁਰਮਾਨੇ ਤੋਂ ਬਚਣ ਲਈ ਤੁਰੰਤ ਪੂਰਾ ਭੁਗਤਾਨ ਕੀਤਾ ਜਾਵੇ।
ਫੋਨ ਕਰਨ ਵਾਲੀ ਕੰਪਨੀ ਨੇ ਪਹਿਲਾਂ ਕੀਤੇ ਭੁਗਤਾਨ ਨੂੰ ਰੱਦ ਕਰਵਾ ਦਿੱਤਾ ਸੀ।
ਸ਼੍ਰੀ ਵਿਰਕ ਨੇ ਕਿਹਾ ਕਿ, “ਕੁੱਝ ਦਿਨਾਂ ਬਾਅਦ ਫੋਨ ਕਰਨ ਵਾਲੀ ਕੰਪਨੀ ਵਲੋਂ ਭੁਗਤਾਨ ਰੱਦ ਕਰ ਦਿੱਤਾ ਜਾਂਦਾ ਹੈ ਅਤੇ ਵਿਅਕਤੀ ਨੂੰ ਛੋਟ ਵਾਲੇ ਪੈਸੇ ਫੋਨ ਕੰਪਨੀ ਨੂੰ ਭੇਜੇ ਜਾਣ ਤੋਂ ਬਾਅਦ ਪੂਰੇ ਪੈਸੇ ਵੀ ਦੁਬਾਰਾ ਭਰਨੇ ਪੈ ਜਾਂਦੇ ਹਨ”।
ਭਾਈਚਾਰੇ ਦੇ ਬਹੁਤ ਸਾਰੇ ਹੋਰ ਲੋਕਾਂ ਨਾਲ ਵੀ ਧੋਖਾ ਹੋ ਚੁੱਕਾ ਹੈ, ਪਰ ਉਹ ਸ਼ਰਮਿੰਦਗੀ ਕਾਰਨ ਦੂਜਿਆਂ ਨਾਲ ਇਸ ਬਾਰੇ ਗੱਲ ਨਹੀਂ ਕਰ ਰਹੇ ਹਨ।
“ਚੰਗੀ ਕਿਸਮਤ ਨੂੰ ਮੈਂ ਅਜੇ ਫੋਨ ਕੰਪਨੀ ਨੂੰ ਪੈਸੇ ਨਹੀਂ ਭੇਜੇ ਸਨ ਅਤੇ ਮੈਂ ਉਹਨਾਂ ਦੇ ਧੋਖੇ ਵਿੱਚ ਫਸਣ ਤੋਂ ਬਚ ਗਿਆ। ਪਰ ਮੇਰੇ ਬਹੁਤ ਸਾਰੇ ਜਾਣਕਾਰਾਂ ਨੂੰ ਅਜਿਹੇ ਫੋਨ ਆਏ, ਉਹਨਾਂ ਨੇ ਸਾਵਧਾਨੀ ਨਹੀਂ ਵਰਤੀ ਅਤੇ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ।"
ਸ਼੍ਰੀ ਵਿਰਕ ਨੇ ਪੁਲਿਸ ਅਤੇ ਹੋਰਨਾਂ ਵਿਭਾਗਾਂ ਨੂੰ ਫੋਨ ਕਰਦੇ ਹੋਏ ਇਸ ਧੋਖੇ ਬਾਰੇ ਦੱਸਿਆ ਹੈ - ਕਿਸੇ ਅਜਿਹੇ ਵਿਅਕਤੀ ਜਿਸ ਨਾਲ ਧੋਖਾ ਹੋਇਆ ਹੋਵੇ, ਉਹ ਲਿਖਤੀ ਰੂਪ ਵਿੱਚ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਅਤੇ ਵਿਭਾਗਾਂ ਵਲੋਂ ਕਾਰਵਾਈ ਕੀਤੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।