ਵਿਗਿਆਨ ਦਾ ਭਵਿੱਖ ਤੇਜ਼ੀ ਨਾਲ ਉਭਰ ਰਿਹਾ ਹੈ, ਅਤੇ ਹੁਣ ਵਿਗਿਆਨਕ ਖੋਜਾਂ ਜੀਵਨ ਦੇ ਗਠਨ ਦੇ ਸ਼ੁਰੂਆਤੀ ਪੜਾਵਾਂ 'ਤੇ ਪਹੁੰਚ ਰਹੀਆਂ ਹਨ ।
ਵਿਗਿਆਨ ਨਾਲ ਸਬੰਧਤ ਰਸਾਲੇ ਨੇਚਰ ਵਿੱਚ ਪ੍ਰਕਾਸ਼ਿਤ ਨਵੀਆਂ ਅਧਿਐਨ ਰਿਪੋਰਟਾਂ ਵਿੱਚ ਵਿਗਿਆਨੀਆਂ ਨੇ ਮਨੁੱਖੀ ਵਿਕਾਸ ਦੇ ਸ਼ੁਰੂਆਤੀ ਰਹੱਸਾਂ ਦਾ ਅਧਿਐਨ ਕਰਨ ਵਿੱਚ ਮਦਦ ਕਰਨ ਲਈ ਸਟੈਮ ਸੈੱਲਾਂ ਤੋਂ ਭਰੂਣ ਦੇ ਮਾਡਲ ਬਣਾਏ ਹਨ।
ਅਧਿਐਨ ਦਾ ਉੱਦੇਸ਼ ਉਨ੍ਹਾਂ ਡਾਕਟਰੀ ਸਮੱਸਿਆਵਾਂ ਬਾਰੇ ਬਿਹਤਰ ਸਮਝ ਪ੍ਰਦਾਨ ਕਰਨਾ ਹੈ ਜੋ ਜਨਮ ਤੋਂ ਪਹਿਲਾਂ ਹੁੰਦੀਆਂ ਹਨ ਅਤੇ ਇਹ ਵੀ ਕਿ ਕਈ ਗਰਭ ਅਵਸਥਾਵਾਂ ਕਿਉਂ ਅਸਫਲ ਹੁੰਦੀਆਂ ਨੇ?
ਲੰਡਨ ਦੇ ਇੱਕ ਪ੍ਰਮੁੱਖ ਖੋਜ ਕੇਂਦਰ ਫ੍ਰਾਂਸਿਸ ਕ੍ਰਿਕ ਇੰਸਟੀਚਿਊਟ ਦੇ ਤਜ਼ਰਬੇਕਾਰ ਡਾ. ਜੇਮਸ ਬ੍ਰਿਸਕੋ ਦੱਸਦੇ ਹਨ ਕਿ ਭਰੂਣ ਦੀਆਂ ਬਣਤਰਾਂ ਕਿਵੇਂ ਬਣੀਆਂ ਹਨ ?
ਹਾਲਾਂਕਿ ਸਟੈਮ ਸੈੱਲਾਂ ਤੋਂ ਬਣਾਈਆਂ ਗਈਆਂ ਬਣਤਰਾਂ ਗਰਭ ਵਿੱਚ ਬਣਦੇ ਮਨੁੱਖੀ ਭਰੂਣਾਂ ਦੇ ਬਰਾਬਰ ਨਹੀਂ ਹਨ ਉਹ ਸੰਪੂਰਨ ਮਾਡਲਾਂ ਦੇ ਰੂਪ ਵਿੱਚ ਕੰਮ ਕਰਦੀਆਂ ਹਨ ਜਿਸ ਵਿੱਚ ਸਾਰੇ ਭਰੂਣ ਦੀਆਂ ਝਿੱਲੀਆਂ ਦੇ ਨਾਲ-ਨਾਲ ਭਰੂਣ ਦੇ ਬਾਹਰ ਦੀਆਂ ਝਿੱਲੀਆਂ ਸ਼ਾਮਲ ਹੁੰਦੀਆਂ ਹਨ।
ਇਸ ਖੋਜ ਮੁਤਾਬਿਕ ਇਹ ਭਰੂਣ ਬੱਚੇ ਪੈਦਾ ਕਰਨ ਦੀ ਮਨਸ਼ਾ ਨਾਲ ਨਹੀਂ ਬਣਾਏ ਗਏ, ਪਰ ਵਿਗਿਆਨੀਆਂ ਨੂੰ ਭਰੂਣ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਦੀ ਝਲਕ ਦੀ ਪ੍ਰਵਾਨਗੀ ਜ਼ਰੂਰ ਦਿੰਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।