ਆਸਟ੍ਰੇਲੀਆ ਵਿੱਚ ਆ ਕੇ ਚੰਗੀ ਜ਼ਿੰਦਗੀ ਦੀ ਸਥਾਪਨਾ ਕਰਨਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਜਿਸ ਨੂੰ ਬਹੁਤ ਸਾਰੇ ਨਵੇਂ ਆਉਣ ਵਾਲੇ ਲੋਕਾਂ ਵਲੋਂ ਸਾਂਝਾ ਕੀਤਾ ਜਾਂਦਾ ਹੈ। ਪਰ ਇਹ ਸੁਪਨਾ ਕਈ ਰੁਕਾਵਟਾਂ ਦਾ ਵੀ ਸਾਹਮਣਾ ਕਰਦਾ ਹੈ ਅਤੇ ਨਤੀਜੇ ਵਜੋਂ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਵੀ ਬਣਦਾ ਹੈ।
ਸੈਟਲਮੈਂਟ ਸਰਵਿਸਿਸ ਇੰਟਰਨੈਸ਼ਨਲ ਸੰਸਥਾ ਵਲੋਂ ਰਿਲੇਸ਼ਨਸ਼ਿਪਸ ਆਸਟ੍ਰੇਲੀਆ ਇਨ ਨਿਊ ਸਾਊਥ ਵੇਲਜ਼ ਨਾਲ ਮਿਲ ਕੇ 18 ਸਾਲਾਂ ਤੋਂ ਉੱਪਰ ਦੀ ਉਮਰ ਦੇ ਮਰਦਾਂ ਵਾਸਤੇ ‘ਬਿਲਡਿੰਗ ਸਟਰੋਂਗਰ ਫੈਮਲੀਜ਼’ ਨਾਮੀ ਪਰੋਗਰਾਮ ਚਲਾਇਆ ਜਾਂਦਾ ਹੈ, ਜਿਹਨਾਂ ਨੇ ਘਰੇਲੂ ਸਬੰਧਾਂ ਵਿੱਚ ਹਿੰਸਾ ਜਾਂ ਅਪਮਾਨਜਨਕ ਵਿਵਹਾਰਾਂ ਨੂੰ ਹੰਢਾਇਆ ਹੁੰਦਾ ਹੈ।
ਇਸ ਸੰਸਥਾ ਦੀ ਜੈਸਿਕਾ ਹਰਕਿਨਸ ਆਖਦੀ ਹੈ ਕਿ ਪਿਛਲੇ 20 ਸਾਲਾਂ ਤੋਂ ਮਰਦਾਂ ਦੇ ਵਿਵਹਾਰਾਂ ਵਿੱਚ ਤਬਦੀਲੀ ਲਿਆਉਣ ਲਈ ਕਈ ਪਰੋਗਰਾਮ ਚਲਾਏ ਜਾ ਰਹੇ ਹਨ।
ਲੈਬਨਾਨ ਦੇ ਜਨਮੇ ਹੋਏ ਘਸਾਨ ਨੂਜਾਮ ਕਹਿੰਦੇ ਹਨ ਕਿ ਕਈ ਭਾਈਚਾਰਿਆਂ ਵਿੱਚ ਮਰਦਾਂ ਨੂੰ ਪਰਿਵਾਰ ਦਾ ਮੁਖੀਆ ਮੰਨਿਆ ਜਾਂਦਾ ਹੈ। ਇਹ ਮਰਦ ਆਪਣੇ ਆਪ ਨੂੰ ਕਈ ਪਰਤਾਂ ਵਿੱਚ ਫਸੇ ਹੋਏ ਮਹਿਸੂਸ ਕਰਦੇ ਹਨ ਜਿਨ੍ਹਾਂ ਵਿੱਚ ਸਭਿਆਚਾਰ, ਰੀਤੀ ਰਿਵਾਜ, ਸੋਚਾਂ ਆਦਿ ਸ਼ਾਮਲ ਹੁੰਦੇ ਹਨ। ਪਰ ਕਿਸੇ ਵੀ ਹਾਲਾਤ ਵਿੱਚ ਹਿੰਸਾ ਦਾ ਸਾਹਮਣਾ ਕਰਨ ਦੀ ਨੌਬਤ ਨਹੀਂ ਆਉਣੀ ਚਾਹੀਦੀ।

Source: Getty Images_Benjamin Lee_EyeEm
ਇਸੇ ਤਰਾਂ ਹੀ ਸਾਊਥ ਆਸਟ੍ਰੇਲੀਆ ਵਿੱਚ ਵੀ ‘ਦਾ ਗੁੱਡ ਲਾਈਫ ਪਰੋਜੈਕਟ’ ਨਾਮੀ ਪਰੋਗਰਾਮ ਚਲਾਇਆ ਜਾਂਦਾ ਹੈ ਜਿਸ ਦੁਆਰਾ ਅਫਰੀਕੀ ਮੂਲ ਦੇ ਲੋਕਾਂ ਨੂੰ ਘਰੇਲੂ ਹਿੰਸਾ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
ਇਸ ਦੇ ਸੰਚਾਲਕ ਡਾ ਸੁੰਬੋ ਨਾਡੀ ਕਹਿੰਦੇ ਹਨ ਕਿ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਨਾਉਣ ਲਈ ਲੋਕਾਂ ਨੂੰ ਇੱਕ ਦੂਸਰੇ ਦੇ ਦ੍ਰਿਸ਼ਟੀਕੋਣਾਂ ਅਤੇ ਤਜੁਰਬਿਆਂ ਨੂੰ ਸਮਝਣਾ ਚਾਹੀਦਾ ਹੈ। ਆਸਟ੍ਰੇਲੀਆ ਵਿੱਚ ਸਥਾਪਤ ਹੋਣ ਸਮੇਂ ਕਈ ਵਾਰ ਲਿੰਗ-ਅਧਾਰਤ ਭੂਮਿਕਾਵਾਂ ਵੀ ਬਦਲਣੀਆਂ ਪੈਂਦੀਆਂ ਹਨ।

Source: Getty Images_Jose Luis Pelaez

Source: Getty Images_Aliyev Alexei Sergeevich
ਕਿੰਗ ਸਲਾਹ ਦਿੰਦੇ ਹਨ ਕਿ ਹਾਲਾਤ ਕਾਬੂ ਤੋਂ ਬਾਹਰ ਹੋਣ ਤੋਂ ਪਹਿਲਾਂ ਹੀ ਮਾਹਰਾਂ ਦੀ ਮਦਦ ਲੈ ਲੈਣੀ ਚਾਹੀਦੀ ਹੈ। ਇੱਕ ਦੂਜੇ ਦੇ ਵਿਚਾਰਾਂ ਦੀ ਕਦਰ ਕਰਨ ਦੇ ਨਾਲ ਉਹਨਾਂ ਪ੍ਰਤੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਆਪਣੀਆਂ ਨਿਜੀ ਸੋਚਾਂ ਅਤੇ ਭਾਵਨਾਵਾਂ ਦੀ ਵੀ ਉਚਿਤ ਕਦਰ ਹੋ ਪਾਉਂਦੀ ਹੈ।
ਨੂਜਾਮ ਕਹਿੰਦੇ ਹਨ ਕਿ ‘ਬਿਲਡਿੰਗ ਸਟਰੋਂਗਰ ਫੈਮਲੀਜ਼’ ਵਰਗੇ ਪਰੋਗਰਾਮਾਂ ਨਾਲ ਬਹੁਤ ਸਾਰੇ ਸਕਾਰਾਤਮਕ ਬਦਲਾਅ ਦੇਖਣ ਵਿੱਚ ਆਏ ਹਨ।
ਇਸਾਕ ਦਸਦੇ ਹਨ ਕਿ ਜਿਹੜੇ ਮਰਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਲਈ ਆਸਟ੍ਰੇਲੀਆ ਵਿੱਚ ਮਦਦ ਉਪਲਬਧ ਹੈ।
ਰਿਲੇਸ਼ਨਸ਼ਿਪ ਆਸਟ੍ਰੇਲੀਆ ਵਲੋਂ ਚਲਾਏ ਜਾਂਦੇ ਪਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਉਹਨਾਂ ਦੀ ਵੈਬਸਾਈਟ ਤੋਂ ਜਾਂ 1300 363 277 ਉੱਤੇ ਫੋਨ ਕਰ ਕੇ ਲਈ ਜਾ ਸਕਦੀ ਹੈ।

Source: Getty Images_MoMo Productions
ਇਸ ਤੋਂ ਅਲਾਵਾ ਮੈਨਸ-ਲਾਈਨ ਆਸਟ੍ਰੇਲੀਆ ਨੂੰ ਵੀ 1300 78 99 78 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਆਪਣੀ ਭਾਸ਼ਾ ਵਿੱਚ ਮਦਦ ਅਤੇ ਜਾਣਕਾਰੀ ਲੈਣ ਲਈ ਦੇਸ਼ ਵਿਆਪੀ ਟਰਾਂਸਲੇਟਿੰਗ ਐਂਡ ਇੰਟਰਪਰੈੱਟਿੰਗ ਆਸਟ੍ਰੇਲੀਆ ਨੂੰ 13 14 50 ਤੇ ਫੋਨ ਕਰ ਕੇ ਆਪਣੀ ਭਾਸ਼ਾ ਦੇ ਦੁਭਾਸ਼ੀਏ ਦੀ ਮੰਗ ਕੀਤੀ ਜਾ ਸਕਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।