SKIP TO MAIN CONTENT

ਮੈਲਬੌਰਨ ਦੇ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਲਈ ਮੁਫ਼ਤ ਰੈਪਿਡ ਐਂਟਿਜਨ ਟੈਸਟ ਕਿੱਟਾਂ

Sikh group distributing free RAT kits
Sikh group distributing free RAT kits in Melbourne. Source: Harpreet Singh

ਮੈਲਬਰਨ ਦੇ ਗੁਰਦੁਆਰਾ ਸਾਹਿਬ ‘ਸ੍ਰੀ ਗੁਰੂ ਨਾਨਕ ਦਰਬਾਰ, ਆਫਿਸਰ’ ਵਲੋਂ ਉੱਦਮ ਕਰਦੇ ਹੋਏ ਕਈ ਅਦਾਰਿਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਰੈਪਿਡ ਐਂਟਿਜਨ ਟੈਸਟ ਕਿੱਟਾਂ ਪ੍ਰਾਪਤ ਕਰਕੇ ਭਾਈਚਾਰੇ ਦੇ ਲੋੜਵੰਦਾਂ ਨੂੰ ਮੁਫਤ ਵੰਡੀਆਂ ਜਾ ਰਹੀਆਂ ਹਨ।


Published

By MP Singh

Source: SBS



Skip to podcast episode content

ਮੈਲਬਰਨ ਦੇ ਗੁਰਦੁਆਰਾ ਸਾਹਿਬ ‘ਸ੍ਰੀ ਗੁਰੂ ਨਾਨਕ ਦਰਬਾਰ, ਆਫਿਸਰ’ ਵਲੋਂ ਉੱਦਮ ਕਰਦੇ ਹੋਏ ਕਈ ਅਦਾਰਿਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਰੈਪਿਡ ਐਂਟਿਜਨ ਟੈਸਟ ਕਿੱਟਾਂ ਪ੍ਰਾਪਤ ਕਰਕੇ ਭਾਈਚਾਰੇ ਦੇ ਲੋੜਵੰਦਾਂ ਨੂੰ ਮੁਫਤ ਵੰਡੀਆਂ ਜਾ ਰਹੀਆਂ ਹਨ।


ਮੈਲਬਰਨ ਦੇ ਗੁਰੂਦੁਆਰਾ ਸਾਹਿਬ ‘ਸ੍ਰੀ ਗੁਰੂ ਨਾਨਕ ਦਰਬਾਰ, ਆਫਿਸਰ’ ਦੇ ਹਰਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਗੁਰੂਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਕਈ ਸੰਸਥਾਵਾਂ ਤੱਕ ਪਹੁੰਚ ਕਰਦੇ ਹੋਏ ਸੈਂਕੜੇ 'ਆਰ ਏ ਟੀ' ਕਿੱਟਾਂ ਪ੍ਰਾਪਤ ਕੀਤੀਆਂ ਹਨ ਜੋ ਕਿ ਪਿਛਲੇ ਤਿੰਨ ਚਾਰ ਹਫਤਿਆਂ ਤੋਂ ਭਾਈਚਾਰੇ ਦੇ ਲੋੜਵੰਦਾਂ ਵਿੱਚ ਮੁਫਤ ਵੰਡੀਆਂ ਜਾ ਰਹੀਆਂ ਹਨ।

“ਅਸੀਂ ਇਹਨਾਂ ਟੈਸਟ ਕਿੱਟਾਂ ਦੀ ਵੰਡ ਕਰਨ ਲਈ ਇੱਕ ਸਖਤ ਮਾਪਦੰਡ ਲਾਗੂ ਕੀਤਾ ਹੋਇਆ ਹੈ ਤਾਂ ਕਿ ਭਾਈਚਾਰੇ ਦੇ ਸਿਰਫ ਲੋੜਵੰਦਾਂ ਨੂੰ ਹੀ ਇਹ ਕਿੱਟਾਂ ਮਿਲ ਸਕਣ,” ਉਨ੍ਹਾਂ ਕਿਹਾ।


ਖਾਸ ਨੁੱਕਤੇ:

  • ਸ੍ਰੀ ਗੁਰੂ ਨਾਨਕ ਦਰਬਾਰ, ਆਫਿਸਰ ਵਲੋਂ ਭਾਈਚਾਰੇ ਦੀ ਮੱਦਦ ਲਈ ਕਈ ਕਾਰਜ ਕੀਤੇ ਜਾਂਦੇ ਹਨ।
  • ਕੁਝ ਸਮਾਂ ਪਹਿਲਾਂ ਇਸ ਗੁਰੂਦੁਆਰਾ ਸਾਹਿਬ ਵਿੱਚ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਸੀ।
  • ਹੁਣ ਲੋੜਵੰਦਾਂ ਨੂੰ ਰੈਪਿਡ ਐਂਟੀਜਨ ਟੈਸਟ ਕਿੱਟਾਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਹਨ।

Free RAT kits
Free RAT kits to the needy Source: Hapreet Singh

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19  ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ ਵਿੱਚ https://www.sbs.com.au/language/coronavirus  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   


Latest podcast episodes

Follow SBS Punjabi

Download our apps

Watch on SBS

Punjabi News

Stream now