ਗੁਰਪ੍ਰੀਤ ਸਿੰਘ ਬ੍ਰਿਸਬੇਨ ਦੇ ਮੈਂਗੋ ਹਿੱਲ ਇਲਾਕੇ ਦੇ ਵਸਨੀਕ ਹਨ। ਉਹ ਕਿੱਤੇ ਵਜੋਂ ਟੈਕਸੀ ਸਨਅਤ ਨਾਲ਼ ਜੁੜੇ ਹੋਏ ਹਨ।
ਪਿਛਲੇ ਦਿਨੀਂ ਇੱਕ ਸ਼ੌਪਿੰਗ ਸੈਂਟਰ ਤੋਂ ਆਉਂਦਿਆਂ ਉਨ੍ਹਾਂ ਇੱਕ ਜ਼ਖਮੀ ਬਜ਼ੁਰਗ ਔਰਤ ਦੀ ਮੱਦਤ ਕੀਤੀ।
ਉਨ੍ਹਾਂ ਬਜ਼ੁਰਗ ਔਰਤ ਦੇ ਸਿਰ ਵਿੱਚੋਂ ਨਿਕਲਦੇ ਖੂਨ ਨੂੰ ਰੋਕਣ ਲਈ ਆਪਣੀ ਪੱਗ ਉਸਦੇ ਸਿਰ ਉੱਤੇ ਬੰਨ੍ਹ ਦਿੱਤੀ ਜਿਸ ਨਾਲ਼ ਖੂਨ ਦਾ ਵਹਾਅ ਰੁਕਣਾ ਸ਼ੁਰੂ ਹੋ ਗਿਆ।
ਐਮਬੂਲੈਂਸ ਸਰਵਿਸਜ਼ ਨੇ ਮੌਕੇ 'ਤੇ ਪਹੁੰਚਕੇ ਬਜ਼ੁਰਗ ਔਰਤ ਨੂੰ ਲੋੜੀਂਦੀ ਫਰਸਟ ਏਡ ਦਿੱਤੀ।
ਗੁਰਪ੍ਰੀਤ ਸਿੰਘ ਨੇ ਆਖਿਆ ਇਹ ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਸੀ। ਇਹ ਮਦਦ ਉਨ੍ਹਾਂ ਆਪਣਾ ਫਰਜ਼ ਸਮਝਕੇ ਕੀਤੀ ਤੇ ਇਸ ਭਾਵਨਾ ਪਿੱਛੇ ਸਿੱਖ ਫਲਸਫੇ ਦਾ ਹਵਾਲਾ ਦਿੱਤਾ।
ਹੋਰ ਵੇਰਵੇ ਲਈ ਗੁਰਪ੍ਰੀਤ ਸਿੰਘ ਨਾਲ਼ ਕੀਤੀ ਇਹ ਇੰਟਰਵਿਊ ਸੁਣੋ....



