2014 ਤੋਂ ਘਰ ਦੇ ਪਿਛਲੇ ਵਿਹੜੇ ਤੋਂ ਖਾਣਾ ਪ੍ਰਦਾਨ ਕਰਨ ਵਾਲੀ ਇੱਕ ਛੋਟੀ ਜਿਹੀ ਸੇਵਾ ਕਰਨ ਦੀ ਸ਼ੁਰੂਆਤ ਕਰਦੇ ਹੋਏ, ਇਸ ਸਮੇਂ ਸਿੱਖ ਵਲੰਟੀਅਰਸ ਆਸਟ੍ਰੇਲੀਆ ਵਲੋਂ ਆਸਟ੍ਰੇਲੀਆ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੱਕ ਕੁਦਰਤੀ ਆਫਤਾਂ ਨਾਲ ਜੂਝ ਰਹੇ ਵਿਆਪਕ ਭਾਈਚਾਰੇ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ।
29 ਸਤੰਬਰ 2024 ਨੂੰ ਇਸ ਸੰਸਥਾ ਵਲੋਂ ਇੰਨ੍ਹਾ ਦੇ ਲੈਂਗਵਾਰਿਨ ਕੇਂਦਰ ਵਿਖੇ ਇੱਕ ਅਤਿ-ਆਧੁਨਿਕ ਰਸੋਈ ਦੀ ਸਥਾਪਨਾ ਕੀਤੀ ਗਈ ਹੈ।

ਸਿੱਖ ਵੋਲੰਟੀਰਜ਼ ਆਸਟ੍ਰੇਲੀਆ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ ਜਸਵਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ," ਇਸ ਰਸੋਈ ਤੋਂ ਸਿਰਫ ਛੇ ਘੰਟਿਆਂ ਦੇ ਅੰਦਰ ਲੱਗਭਗ 8,000 ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਸਕਦਾ ਹੈ। ਉਹ ਵੀ ਕੁੱਝ ਕੁ ਸੇਵਾਦਾਰਾਂ ਦੀ ਮੱਦਦ ਦੇ ਨਾਲ।"
ਵੀਡੀਓ ਵਿੱਚ ਵੇਖੋ | ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੀ ਆਧੁਨਿਕ ਰਸੋਈ:
ਇਸ ਤੋਂ ਇਲਾਵਾ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਹੁਣ ਇੱਕ ਟਰੱਕ ਅਤੇ ਮੋਬਾਈਲ ਭੋਜਨ ਰਸੋਈ ਦਾ ਨਿਰਮਾਣ ਵੀ ਕਰ ਰਿਹਾ ਹੈ ਜੋ ਕੀ ਸੇਵਾਦਾਰਾਂ ਨੂੰ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਏ ਲੋਕਾਂ ਤੱਕ ਸਿੱਧੇ ਤੌਰ 'ਤੇ ਲੰਗਰ ਪਹੁੰਚਾਉਣ ਵਿੱਚ ਮੱਦਦ ਕਰੇਗਾ।
ਉਨ੍ਹਾਂ ਅਨੁਸਾਰ ਇਸ ਨਾਲ ਸਿੱਖ ਵਲੰਟੀਅਰਜ਼, ਆਸਟ੍ਰੇਲੀਆ ਵਿੱਚ ਆਪਣੀ ਪਹੁੰਚ ਅਤੇ ਆਫ਼ਤ ਦੇ ਸਮੇਂ ਵਿੱਚ ਰਾਹਤ ਪਹੁੰਚਾਉਣ ਦੇ ਕਾਰਜਾਂ ਨੂੰ ਹੋਰ ਵਧਾ ਸਕੇਗਾ।
ਹੋਰ ਜਾਣਨ ਲਈ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਮੁੱਖੀ ਜਸਵਿੰਦਰ ਸਿੰਘ ਨਾਲ ਕੀਤੀ ਇਹ ਪੂਰੀ ਗੱਲਬਾਤ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।







