SKIP TO MAIN CONTENT

ਲੋੜਵੰਦ ਔਰਤਾਂ ਦੀ ਮਦਦ ਕਰਦੇ ਹੋਏ ਵੈਲੇਂਨਟਾਈਨ ਡੇਅ ਮਨਾਏਗਾ ਸਿੱਖ ਭਾਈਚਾਰਾ

WSO volunteers
preparing Valentine's Day gift hampers for women living in Shelters. Source: WSO

‘ਵਰਲਡ ਸਿੱਖ ਔਰਗੇਨਾਈਜ਼ੇਸ਼ਨ’ ਦੇ ਨੌਜਵਾਨ ਮੈਂਬਰਾਂ ਨੇ ਹੋਮ-ਲੈੱਸ ਅਤੇ ਹੋਰ ਲੋੜਵੰਦ ਔਰਤਾਂ ਨੂੰ ਉਹਨਾਂ ਦੀਆਂ ਰੋਜ਼ਮਰਾ ਦੀ ਜਰੂਰਤ ਵਾਲੀਆਂ ਵਸਤਾਂ ਵਾਲੇ ਤੋਹਫੇ ਦੇਣ ਦਾ ਉਪਰਾਲਾ ਵਿੱਢਿਆ ਗਿਆ ਹੈ।


Published

Updated

By MP Singh

Source: SBS



Skip to podcast episode content

‘ਵਰਲਡ ਸਿੱਖ ਔਰਗੇਨਾਈਜ਼ੇਸ਼ਨ’ ਦੇ ਨੌਜਵਾਨ ਮੈਂਬਰਾਂ ਨੇ ਹੋਮ-ਲੈੱਸ ਅਤੇ ਹੋਰ ਲੋੜਵੰਦ ਔਰਤਾਂ ਨੂੰ ਉਹਨਾਂ ਦੀਆਂ ਰੋਜ਼ਮਰਾ ਦੀ ਜਰੂਰਤ ਵਾਲੀਆਂ ਵਸਤਾਂ ਵਾਲੇ ਤੋਹਫੇ ਦੇਣ ਦਾ ਉਪਰਾਲਾ ਵਿੱਢਿਆ ਗਿਆ ਹੈ।


ਵੈਲੇਂਟਾਈਨ ਡੇਅ ਨੂੰ ਹਰ ਵਰਗ ਦੇ ਲੋਕਾਂ ਵਲੋਂ ਬੇਸ਼ਕ ਅਲੱਗ ਅਲੱਗ ਤਰੀਕੇ ਨਾਲ ਮਨਾਇਆ ਜਾਂਦਾ ਹੈ, ਪਰ ਕਨੇਡਾ ਦੇ ਨੋਜਵਾਨ ਸਿੱਖਾਂ ਨੇ ਇਸ ਦਿੰਨ ਨੂੰ ਲੋੜਵੰਦਾਂ ਔਰਤਾਂ ਦੀ ਮਦਦ ਵਾਲੀ ਇੱਕ ਸੇਵਾ ਨਾਲ ਜੋੜਨ ਦਾ ਨਿਵੇਕਲਾ ਯਤਨ ਕੀਤਾ ਹੈ।

ਆਮ ਤੋਰ ਤੇ ਨੋਜਵਾਨ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਫੁੱਲਾਂ ਦੇ ਨਾਲ ਨਾਲ ਕਈ ਪ੍ਰਕਾਰ ਦੇ ਤੋਹਫੇ ਆਦਿ ਵੀ ਭੇਂਟ ਕਰਦੇ ਹੋਏ ਆਪਣੇ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰਦੇ ਹਨ। ਪੱਛਮੀ ਮੁਲਕਾਂ ਤੋਂ ਚਲਦਾ ਹੋਇਆ ਇਹ ਵੈਲੇਂਟਾਈਨ ਡੇਅ, ਹੁਣ ਭਾਰਤ ਅਤੇ ਹੋਰ ਪੂਰਬੀ ਦੇਸ਼ਾਂ ਵਿੱਚ ਵੀ ਆਪਣੀ ਇੱਕ ਖਾਸ ਪੈਂਠ ਬਣਾ ਚੁੱਕਿਆ ਹੈ। ਕਈਆਂ ਸ਼ਹਿਰਾਂ ਵਿੱਚ ਤਾਂ ਇਸ ਦਿਨ ਇੱਕ ਤਿਉਹਾਰ ਵਰਗਾ ਮਾਹੋਲ ਦੇਖਣ ਨੂੰ ਮਿਲਦਾ ਹੈ ਤੇ ਕਈ ਵਿਅਕਤੀ ਅੱਡੀਆਂ ਚੁੱਕ ਚੁੱਕ ਕੇ, ਆਪਣੇ ਵਿੱਤੋਂ ਬਾਹਰੇ ਹੋ ਕਿ ਵੀ ਇਸ ਦਿਨ ਭੇਂਟ ਕਰਨ ਲਈ ਤਹਾਇਫ ਆਦਿ ਖਰੀਦਦੇ ਹਨ।

ਪਰ ਸਾਡੇ ਆਲੇ ਦੁਆਲੇ ਕਈ ਔਰਤਾਂ ਅਜਿਹੀਆਂ ਵੀ ਹਨ ਜਿਨਾਂ ਨੂੰ ਘਰੇਲੂ ਹਿੰਸਾ ਦੀ ਮਾਰ ਪਈ ਹੋਈ ਹੈ ਅਤੇ ਉਹਨਾਂ ਲਈ ਇਹੋ ਜਿਹੇ ਤਿਉਹਾਰਾਂ ਦਾ ਮਤਲਬ ਹੁੰਦਾ ਹੈ, ਉਹਨਾਂ ਦੇ ਜਖਮਾਂ ਨੂੰ ਮੁੜ ਤੋਂ ਉਚੇੜਨਾਂ।

ਅਤੇ ਇਸੇ ਨੂੰ ਮੁੱਖ ਰੱਖਦੇ ਹੋਏ, ਮਾਂਟਰੀਅਲ ਦੀ ਸੰਸਥਾ ‘ਵਰਲਡ ਸਿੱਖ ਔਰਗੇਨਾਈਜ਼ੇਸ਼ਨ’ ਨੇ ਇਸ ਦਿਨ ਨੂੰ ਚੁਣਿਆ ਹੈ, ਲੋੜਵੰਦ ਔਰਤਾਂ ਦੀ ਮਦਦ ਕਰਨ ਵਾਸਤੇ।  ਇਸ ਦੇ ਕੁੱਝ ਨੌਜਵਾਨ ਮੈਂਬਰਾਂ ਨੇ ਹੋਮ-ਲੈੱਸ ਅਤੇ ਹੋਰ ਲੋੜਵੰਦ ਔਰਤਾਂ ਨੂੰ ਉਹਨਾਂ ਦੀਆਂ ਰੋਜ਼ਮਰਾ ਦੀ ਜਰੂਰਤ ਵਾਲੀਆਂ ਵਸਤਾਂ ਵਾਲੇ ਤੋਹਫੇ ਦੇਣ ਦਾ ਉਪਰਾਲਾ ਵਿੱਢਿਆ ਗਿਆ ਹੈ।

World Sikh Organisation Canada
preparing Valentine's Day gift hampers for women living in Shelters. Source: WSO

ਇਸ ਸੰਸਥਾ ਦੇ ਇੱਕ ਸੇਵਾਦਾਰ ਸੁਖਲੀਨ ਬਜਾਜ ਦਾ ਕਹਿਣਾ ਹੈ ਕਿ, ‘ਇਹਨਾਂ ਤੋਹਫਿਆਂ ਨੂੰ ਦੇਣ ਨਾਲ, ਉਹਨਾਂ ਬਦਕਿਸਮਤ ਔਰਤਾਂ ਪ੍ਰਤੀ ਸਤਿਕਾਰ ਦਰਸਾਉਣ ਦੇ ਨਾਲ ਨਾਲ ਇਹ ਵੀ ਯਕੀਨ ਦਿਵਾਉਣਾ ਹੈ ਕਿ ਬੇਸ਼ਕ ਉਹਨਾਂ ਦੇ ਅਜੋਕੇ ਹਾਲਾਤਾਂ ਦੇ ਕੋਈ ਵੀ ਕਾਰਨ ਰਹੇ ਹੋਣ, ਪਰ ਸਮਾਜ ਵਿੱਚ ਅਜੇ ਵੀ ਉਹਨਾਂ ਦਾ ਸਥਾਨ ਬਰਕਾਰ ਹੈ’।

‘ਇਹ ਔਰਤਾਂ ਪਹਿਲਾਂ ਤੋਂ ਹੀ ਬਹੁਤ ਕੁੱਝ ਸਹਿਣ ਕਰ ਚੁੱਕੀਆਂ ਹਨ’, ਬਜਾਜ ਕਹਿੰਦੇ ਹਨ।

ਨੋਜਵਾਨਾਂ ਵਲੋਂ ਦਿੱਤੇ ਜਾਣ ਵਾਲੇ 180 ਦੇ ਕਰੀਬ ਤੋਹਫਿਆਂ ਵਿੱਚ ਚਿਹਰੇ ਅਤੇ ਸ਼ਰੀਰ ਉੱਤੇ ਵਰਤਣ ਵਾਲੀਆਂ ਵਸਤਾਂ, ਲੰਬੇ ਸਮੇਂ ਤੱਕ ਰੱਖੇ ਜਾਣ ਵਾਲੇ ਖਾਣੇ, ਘਰ ਦੇ ਬਣਾਏ ਹੋਏ ਕਾਰਡ; ਜਿਨਾਂ ਨੂੰ ਸਕੂਲੀ ਬੱਚਿਆਂ ਦੀ ਮਦਦ ਦੁਆਰਾ ਤਿਆਰ ਕਰਵਾਇਆ ਗਿਆ ਹੈ, ਆਦਿ ਸ਼ਾਮਲ ਹਨ।

ਇਹ ਨਿਵੇਕਲੀ ਸੇਵਾ ਕਰਨ ਵਾਲੇ ਜਿਆਦਾਤਰ ਮੈਂਬਰਾਨ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ ਤੋਂ ਹੀ ਹਨ, ਪਰ ਸ਼੍ਰੀ ਬਜਾਜ ਅਨੁਸਾਰ, ‘ਇਸ ਕਾਰਜ ਵਿੱਚ ਹਰ ਕੋਈ ਸ਼ਾਮਲ ਹੋ ਕਿ ਆਪਣਾ ਯੋਗਦਾਨ ਪਾ ਸਕਦਾ ਹੈ’।

ਮੰਗਲਵਾਰ ਨੂੰ ਇਹ ਸੇਵਾਦਾਰ ਮਾਂਨਟਰੀਅਲ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜਾ ਕੇ ਲੋੜਵੰਦ ਔਰਤਾਂ ਦੀ ਮਦਦ ਕਰਨਗੇ।

ਇਸ ਉਪਰਾਲੇ ਵਾਸਤੇ ਪ੍ਰੇਰਣਾ ਦਾ ਸਰੋਤ ਰਿਹਾ ਹੈ, ‘ਵਨ ਬਿਲਿਅਨ ਰਾਈਜ਼ਿੰਗ’ ਉਪਰਾਲਾ, ਜੋ ਕਿ ਸਾਲ 2012 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਉਪਰਾਲਾ ਯੂਨਾਇਟੇਡ ਨੇਸ਼ਨਸ ਦੇ ਉਹਨਾਂ ਆਂਕੜਿਆਂ ਦੇ ਜਾਰੀ ਹੋਣ ਤੋਂ ਬਾਦ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਸੰਸਾਰ ਭਰ ਵਿਚਲੀ, ਹਰ ਤੀਜੀ ਔਰਤ ਨਾਲ ਉਸ ਦੀ ਉਮਰ ਦੋਰਾਨ ਜਾਂ ਤਾਂ ਬਲਾਤਕਾਰ ਹੁੰਦਾ ਹੈ, ਜਾਂ ਉਸ ਨਾਲ ਮਾਰ ਕੁੱਟ ਹੁੰਦੀ ਹੈ।

‘ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, ‘ਇਸ ਉਪਰਾਲੇ ਦੁਆਰਾ ਅਸੀਂ ਭਾਈਚਾਰੇ ਨੂੰ ਘਰੇਲੂ ਹਿੰਸਾ ਵਰਗੇ ਕੋਹੜ ਤੋਂ ਜਾਗਰੂਕ ਕਰਵਾਉਣਾ ਚਾਹੁੰਦੇ ਹਾਂ ਅਤੇ ਨਾਲ ਹੀ ਇਸ ਵਾਸਤੇ ਉਪਲੱਬਧ ਮਦਦ, ਜਿਵੇਂ ਕਿ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਫੈਮਿਲੀ ਹੈਲਪ-ਲਾਈਨ’ ਆਦਿ ਬਾਰੇ ਵੀ ਜਾਣਕਾਰੀ ਦੇਣੀ ਚਾਹੁੰਦੇ ਹਾਂ’।

ਵੈਲੇਂਨਟਾਈਨ ਡੇਅ ਦੋਰਾਨ ਲੋੜਵੰਦ ਔਰਤਾਂ ਦੀ ਮਦਦ ਵਾਲੇ ਇਸ ਨਿਵੇਕਲੇ ਉਪਰਾਲੇ ਨੂੰ ਕਨੇਡਾ ਦੇ ਲੱਗਭੱਗ ਸਾਰੇ ਮੁੱਖ ਸ਼ਹਿਰਾਂ ਜਿਵੇਂ, ਓਟਾਵਾ, ਟੋਰੋਂਟੋ, ਵਿੰਨੀਪੇਗ, ਕੈਲਗਰੀ, ਐਡਮੰਟਨ ਅਤੇ ਵੈਨਕੂਵਰ ਤੱਕ ਵੀ ਲਿਜਾਇਆ ਜਾਵੇਗਾ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Stream now