ਕੋਲੰਬੋ ਦੇ ਬਾਜ਼ਾਰ ਤਾਂ ਭਰੇ ਹੋਏ ਹਨ ਪਰ ਬੈਂਕ ਖਾਲੀ ਹਨ। ਕੁੱਝ ਵੀ ਖਰੀਦਣਾ ਹੁਣ ਬਹੁਤ ਮਹਿੰਗਾ ਹੈ। ਸ੍ਰੀ ਲੰਕਾ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਬੁਨਿਆਦੀ ਚੀਜ਼ਾਂ ਲਈ ਵੀ ਤਰਸ ਰਹੇ ਹਨ।
ਉਨ੍ਹਾਂ ਨੂੰ ਆਪਣੇ ਸਵਾਲਾਂ ਅਤੇ ਅਪੀਲਾਂ ਦੇ ਜਵਾਬ ਨਹੀਂ ਮਿਲ ਰਹੇ।
ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਮਾਹਿੰਦਾ ਰਾਜਾਪਕਸਾ ਨੇ ਵੀ ਇਹ ਕਹਿ ਦਿੱਤਾ ਹੈ ਕਿ ਦੇਸ਼ ਹੋਰ ਵੀ ਬੁਰੇ ਹਾਲਾਤਾਂ ਵਿੱਚ ਜਾਣ ਦੇ ਰਾਹ ਉੱਤੇ ਹੈ।
Advertisement
ਨਵੇਂ ਗ੍ਰਹਿ ਮੰਤਰੀ ਨੇ ਇਸ ਹਫਤੇ ਕੋਲੰਬੋ ਦੀ ਯਾਤਰਾ ਕੀਤੀ ਜਿਸ ਦੌਰਾਨ 50 ਮਿਲੀਅਨ ਡਾਲਰ ਦੀ ਸਹਾਇਤਾ ਦਾ ਵਾਅਦਾ ਕੀਤਾ ਗਿਆ ਹੈ।
ਪਰ ਨਾਲ ਹੀ ਆਸਟ੍ਰੇਲੀਆ ਦੀ ਸਖ਼ਤ ਲਕੀਰ ਵਾਲੀ ਸਰਹੱਦੀ ਨੀਤੀ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਹ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਮੁਤਾਬਕ ਆਰਥਿਕ ਸੰਕਟ ਦਾ ਸਾਹਮਣੇ ਕਰ ਰਹੇ ਸੈਂਕੜੇ ਸ਼੍ਰੀਲੰਕਾਈ ਲੋਕਾਂ ਨੇ ਪਹਿਲਾਂ ਹੀ ਸਮੁੰਦਰ ਰਾਹੀਂ ਖ਼ਤਰਨਾਕ ਯਾਤਰਾ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।
ਵਿਰੋਧੀ ਧਿਰ ਦੇ ਪੀਟਰ ਡਟਨ ਨੇ ਸਰਕਾਰ ਉੱਤੇ ਦੋਸ਼ ਲਗਾਇਆ ਹੈ ਕਿ ਉਹ ਆਸਟ੍ਰੇਲੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਿਸ਼ਤੀਆਂ ਨੂੰ ਵਾਪਸ ਮੋੜਨ ਦੀ ਨੀਤੀ ‘ਆਪਰੇਸ਼ਨ ਸਾਵਰੇਨ ਬਾਰਡਰਜ਼’ ਨੂੰ ਰੱਦ ਕਰ ਰਹੀ ਹੈ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
LISTEN TO
ਕਈ ਮਹੀਨਿਆਂ ਤੋਂ ਭੋਜਨ, ਬਾਲਣ ਅਤੇ ਬਿਜਲੀ ਦੀ ਘਾਟ ਤੋਂ ਬਾਅਦ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਈ ਹੈ। ਉਥੋਂ ਦੀ ਸਰਕਾਰ ਅੰਤਰਰਾਸ਼ਟਰੀ ਕਰਜ਼ਦਾਤਾਵਾਂ ਤੋਂ ਮੱਦਦ ਮੰਗ ਰਹੀ ਹੈ ਅਤੇ ਇਸ ਉੱਤੇ ਆਸਟ੍ਰੇਲੀਆਈ ਸਿਆਸਤਦਾਨ ਵੀ ਵੱਖੋ-ਵੱਖਰੀਆਂ ਰਾਵਾਂ ਰੱਖਦੇ ਹਨ ਕਿ ਅਜਿਹੇ ਸੰਕਟ ਨਾਲ ਕਿਵੇਂ ਨਿਪਟਿਆ ਜਾਵੇ।
SBS Punjabi
28/06/202204:59