ਕੋਵਿਡ-19 ਲਈ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ 38 ਸਾਲਾ-ਟੈਕਸੀ ਡਰਾਈਵਰ ਜਸਬੀਰ ਸਿੰਘ ਗਿੱਲ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚ ਇਸ ਬਿਮਾਰੀ ਦੇ ਲੱਛਣ ਭਾਵੇਂ ਸਿਰਫ ਦੋ ਦਿਨ ਲਈ ਹੀ ਰਹੇ ਪਰ ਉਨ੍ਹਾਂ ਸੰਜ਼ੀਦਗੀ ਤੋਂ ਕੰਮ ਲੈਂਦਿਆਂ ਆਪਣੇ-ਆਪ ਨੂੰ 14 ਦਿਨ ਲਈ ਕੁਆਰੰਟੀਨ ਕਰੀ ਰੱਖਿਆ।
ਮੈਲਬੌਰਨ ਦੇ ਪੱਛਮੀ ਸਬਰਬ ਟਰੁਗਨੀਨਾ ਦੇ ਰਹਿਣ ਵਾਲੇ ਸ੍ਰੀ ਗਿੱਲ ਨੇ ਕਿਹਾ - “ਮੇਰੇ ਖਿਆਲ ਵਿੱਚ ਇਸਦਾ ਅਸਰ ਵੱਖੋ -ਵੱਖਰਾ ਹੈ, ਕੁਝ ਲੋਕਾਂ ਵਿੱਚ ਹਲਕੇ ਤੋਂ ਗੰਭੀਰ ਫਲੂ ਵਰਗੇ ਲੱਛਣ ਹੁੰਦੇ ਹਨ ਜਦੋਂ ਕਿ ਦੂਜਿਆਂ ਲਈ ਇਹ ਜਾਨਲੇਵਾ ਸਥਿਤੀ ਹੋ ਸਕਦੀ ਹੈ"।
ਸ੍ਰੀ ਗਿੱਲ ਨੇ ਕਿਹਾ ਉਨ੍ਹਾਂ ਨੂੰ ਦੋ ਦਿਨ ਹਲਕਾ ਬੁਖਾਰ ਰਿਹਾ, ਇੱਕ ਦਿਨ ਕਾਂਬਾ ਵੀ ਲੱਗਿਆ ਅਤੇ ਉਨ੍ਹਾਂ ਦੀ ਸੁੰਘਣ ਸ਼ਕਤੀ ਕੁਝ ਸਮੇਂ ਲਈ ਜਾਂਦੀ ਰਹੀ।

Jasbir Singh Gill lives in Melbourne’s western suburb of Truganina. Source: Supplied
"ਮੈਨੂੰ ਹਲਕਾ ਬੁਖਾਰ ਸੀ ਅਤੇ ਇੱਕ ਦਿਨ ਜਦ ਮੈਨੂੰ ਵਿਕਸ ਵੇਪੋਰਬ ਦੀ ਖੁਸ਼ਬੂ ਨਾ ਆਈ ਤਾਂ ਮੈਂ ਆਪਣਾ ਕੋਵਿਡ ਟੈਸਟ ਕਰਾਉਣਾ ਹੀ ਠੀਕ ਸਮਝਿਆ। ਮੈਂ ਕਰੋਨਾਵਾਇਰਸ ਲਈ ਪੋਜ਼ਿਟਿਵ ਸੀ ਪਰ ਖੁਸ਼ਕਿਸਮਤੀ ਨਾਲ਼ ਮੇਰਾ ਪਰਿਵਾਰ ਇਸਦੀ ਮਾਰ ਤੋਂ ਬਚਿਆ ਰਿਹਾ।"
ਸ੍ਰੀ ਗਿੱਲ ਨੇ ਕਿਹਾ ਕਿ ਕਰੋਨਾਵਾਇਰਸ ਨੂੰ 'ਹਲਕੇ' ਵਿੱਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਆਪਣੇ ਸਰੀਰ ਦੀ ਬਿਮਾਰੀ-ਰੋਕੂ ਪ੍ਰਣਾਲੀ ਨੂੰ ਸੁਚੱਜਾ ਬਣਾਉਣ ਅਤੇ ਸਿਹਤਯਾਬ ਰਹਿਣ ਲਈ ਵਰਜਿਸ਼ ਅਤੇ ਚੰਗਾ ਖਾਣਾ-ਪੀਣ ਦੀ ਸਲਾਹ ਦਿੱਤੀ ਹੈ।
ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।

Mr Gill said he is relieved that his family was not infected. Source: Supplied
ਮੈਟਰੋਪੋਲੀਟਨ ਮੈਲਬੌਰਨ ਨਿਵਾਸੀ ਸਟੇਜ 4 ਪਾਬੰਦੀਆਂ ਦੇ ਅਧੀਨ ਹਨ ਅਤੇ ਲਾਜ਼ਮੀ ਤੌਰ 'ਤੇ ਉਨ੍ਹਾਂ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।