Watch FIFA World Cup 2026™

LIVE, FREE and EXCLUSIVE

ਨਵੇਂ ਵਿਦਿਆਰਥੀ ਵੀਜ਼ਾ ਬਦਲਾਅ ਆਰਥਿਕਤਾ ਨੂੰ ਪਹੁੰਚਾ ਸਕਦੇ ਹਨ ਨੁਕਸਾਨ: ਮਾਹਰ

student visa policy - 16X9.jpg

ਸਰਕਾਰ ਆਸਟਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ (Image Credit: Getty)

ਵਿਦਿਆਰਥੀਆਂ ਦੇ ਕੰਮ ਕਰਨ ਵਾਲੇ ਘੰਟੇ ਘਟਾਉਣ, ਫੰਡਾਂ ਦੀਆਂ ਜ਼ਰੂਰਤਾਂ ਵਧਾਉਣ, ਵੀਜ਼ਾ ਫੀਸ ਵਿੱਚ ਲਗਭਗ 125% ਦਾ ਵਾਧਾ ਕਰਨ ਤੋਂ ਬਾਅਦ, ਹੁਣ ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਿਯਮ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਸੁਣੋ ਇਸ ਮੌਜੂਦਾ ਮੁੱਦੇ 'ਤੇ ਐਸ ਬੀ ਐਸ ਪੰਜਾਬੀ ਦੀ ਇਹ ਵਿਸ਼ੇਸ਼ ਪੇਸ਼ਕਾਰੀ ...


Published

Updated

By Shyna Kalra

Presented by Shyna Kalra

Source: SBS




Share this with family and friends


ਵਿਦਿਆਰਥੀਆਂ ਦੇ ਕੰਮ ਕਰਨ ਵਾਲੇ ਘੰਟੇ ਘਟਾਉਣ, ਫੰਡਾਂ ਦੀਆਂ ਜ਼ਰੂਰਤਾਂ ਵਧਾਉਣ, ਵੀਜ਼ਾ ਫੀਸ ਵਿੱਚ ਲਗਭਗ 125% ਦਾ ਵਾਧਾ ਕਰਨ ਤੋਂ ਬਾਅਦ, ਹੁਣ ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਿਯਮ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਸੁਣੋ ਇਸ ਮੌਜੂਦਾ ਮੁੱਦੇ 'ਤੇ ਐਸ ਬੀ ਐਸ ਪੰਜਾਬੀ ਦੀ ਇਹ ਵਿਸ਼ੇਸ਼ ਪੇਸ਼ਕਾਰੀ ...


Key Points

  • ਸਰਕਾਰ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ।
  • ਅੰਤਰਰਾਸ਼ਟਰੀ ਵਿਦਿਆਰਥੀ ਸਿਰਫ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਫ਼ੀਸ ਹੀ ਨਹੀਂ ਦਿੰਦੇ ਬਲਕਿ ਕੰਮ ਤੇ ਟੂਰਿਜ਼ਮ ਵਿੱਚ ਵੀ ਵਾਧਾ ਕਰਦੇ ਹਨ: Go8 ਦੇ ਮੁੱਖ ਕਾਰਜਕਾਰੀ ਵਿੱਕੀ ਥਾਮਸਨ
  • ਸਰਕਾਰ ਦਾ ਫੈਸਲਾ ਇਹ ਮੰਨ ਕੇ ਚਲਦਾ ਹੈ ਕਿ ਗੁਣਵੱਤਾ ਵਾਲੇ ਵਿਦਿਆਰਥੀਆਂ ਦਾ ਮਤਲਬ ਪੈਸੇ ਵਾਲੇ ਵਿਦਿਆਰਥੀ ਹੈ, ਇਹ ਗਲਤ ਹੈ: ਸ੍ਰੀਮਤੀ ਥਾਮਸਨ

ਆਸਟ੍ਰੇਲੀਆ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਨੁਕਸਾਨ ਹੋ ਸਕਦਾ ਹੈ ।

ਮਾਹਰਾਂ ਦਾ ਮੰਨਣਾ ਹੈ ਕਿ ਜੇ ਕਰ ਵਿਦਿਆਰਥੀਆਂ ਦੀ ਆਮਦ ਆਉਣ ਵਾਲੇ ਸਮੇਂ ਵਿੱਚ ਘੱਟਦੀ ਹੈ ਤਾਂ ਇਸ ਦੇ ਨਤੀਜੇ ਵਜੋਂ ਆਸਟ੍ਰੇਲੀਆਈ ਕਾਲਜਾਂ ਨੂੰ ਮਾਲੀਆ ਨੁਕਸਾਨ ਝੱਲਣਾ ਪਵੇਗਾ।

ਵਿਦਿਆਰਥੀਆਂ ਦੇ ਕੰਮ ਦੇ ਘੰਟੇ ਘਟਾਉਣ, ਵੀਜ਼ਾ ਲਗਾਉਣ ਲਈ ਪੈਸਿਆਂ ਦੇ ਸਬੂਤ ਜਾਂ ਫੰਡਸ ਦੀ ਸੀਮਾਂ ਵਧਾਉਣ, ਵੀਜ਼ਾ ਫੀਸ ਵਿੱਚ ਲਗਭਗ 125% ਦਾ ਵਾਧਾ ਕਰਨ ਤੋਂ ਬਾਅਦ, ਹੁਣ ਸਰਕਾਰ ਆਸਟਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਸੀਮਾ ਲਗਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ।

vicki.jpg

ਜੀਓ-8 ਦੇ ਮੁੱਖ ਕਾਰਜਕਾਰੀ ਵਿੱਕੀ ਥਾਮਸਨ ਨੇ ਐਸਬੀਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਕਿਹਾ ਕਿ ਜੇਕਰ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੁੱਟ ਹੁੰਦੀ ਹੈ ਤਾਂ ਆਸਟ੍ਰੇਲੀਆ ਦੀ ਆਰਥਿਕ ਸਥਿਤੀ 'ਤੇ ਅਸਰ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਫ਼ੀਸ ਹੀ ਨਹੀਂ ਦਿੰਦੇ ਬਲਕਿ ਕੰਮ ਤੇ ਟੂਰਿਜ਼ਮ ਵਿੱਚ ਵੀ ਵਾਧਾ ਕਰਦੇ ਹਨ। ਆਮ ਧਾਰਨਾ ਦੇ ਉਲਟ, ਅੰਤਰਾਸ਼ਟਰੀ ਵਿਦਿਆਰਥੀ ਰੈਂਟਲ ਹਾਊਸਿੰਗ ਮਾਰਕੀਟ ਦਾ ਸਿਰਫ 4 ਪ੍ਰਤੀਸ਼ਤ ਹਨ।

ਸ਼੍ਰੀਮਤੀ ਥੌਮਸਨ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਫ਼ੀਸ ਵਧਾਉਣ ਦਾ ਫੈਸਲਾ ਇਹ ਮੰਨ ਕੇ ਚਲਦਾ ਹੈ ਕਿ ਗੁਣਵੱਤਾ ਵਾਲੇ ਵਿਦਿਆਰਥੀਆਂ ਦਾ ਮਤਲਬ ਸਿਰਫ ਪੈਸੇ ਵਾਲੇ ਵਿਦਿਆਰਥੀ ਹੀ ਹਨ। ਓਹਨਾ ਅਨੁਸਾਰ ਇਹ ਧਾਰਨਾ ਗ਼ਲਤ ਹੈ ਤੇ ਇਸਦਾ ਨੁਕਸਾਨ ਪੱਛੜੇ ਮੁਲਕਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਹੋ ਸਕਦਾ ਹੈ।

ਮਾਹਿਰਾਂ ਨੇ ਸਰਕਾਰ ਨੂੰ ਇਸ ਨੀਤੀ ਉੱਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ ਅਤੇ ਨੀਤੀ ਬਣਾਉਣ ਲਈ ਹਰ ਵਰਗ ਦੇ ਲੋਕਾਂ ਦੀ ਗੁਲ ਸੁਣਨ ਦੀ ਅਪੀਲ ਵੀ ਕੀਤੀ ਹੈ।

ਹੋਰ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ.....

ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਹਨ, ਸਾਡੇ ਨਾਲ ਮੈਸਜ ਜਾਂ ਕੁਮੈਂਟ ਰਾਹੀ ਸਾਂਝ ਪਾਓ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now