18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਜੂਏ ਦੀ ਸਮੱਸਿਆ ਲਈ ਖਾਸ ਤੌਰ 'ਤੇ ਸੰਵੇਦਨਸ਼ੀਲ ਹੁੰਦੇ ਹਨ।
ਪਰ ਜਿਥੋਂ ਤੱਕ ਡਾਟਾ ਜਾਂਦਾ ਹੈ, ਉੱਥੋਂ ਤੱਕ ਲਿੰਗ ਅਤੇ ਉਮਰ ਵੀ ਨਾਲੋ-ਨਾਲ ਜਾਂਦੀ ਹੈ।
ਇਸ ਬਾਰੇ ਕੋਈ ਅਸਲ ਡਾਟਾ ਨਹੀਂ ਹੈ ਜਿਥੋਂ ਪਤਾ ਚਲ ਸਕੇ ਕਿ, ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ, ਜਾਂ ਹੋਰ ਸੰਭਾਵੀ ਤੌਰ 'ਤੇ ਹਾਸ਼ੀਏ 'ਤੇ ਰਹਿ ਗਏ ਸਮੂਹ ਅਤੇ ਸਿਹਤ ਦੇ ਮਾੜੇ ਨਤੀਜੇ ਭੁਗਤਣ ਵਾਲੇ ਕਮਜ਼ੋਰ ਲੋਕਾਂ ਵਿੱਚ ਜੂਏਬਾਜ਼ੀ ਦੇ ਨੁਕਸਾਨ ਦੀਆਂ ਦਰਾਂ ਕੀ ਹੋ ਸਕਦੀਆਂ ਹਨ।
ਪਰ ਵਿਕਟੋਰੀਅਨ ਰਿਸਪੌਂਸੀਬਲ ਗੈਂਬਲਿੰਗ ਫਾਊਂਡੇਸ਼ਨ, ਵੱਖ-ਵੱਖ ਭਾਸ਼ਾਵਾਂ ਵਿੱਚ ਜੂਏ ਬਾਰੇ ਜਾਣਕਾਰੀ ਵੰਡਣ ਲਈ ਮਲਟੀਕਲਚਰਲ ਸੈਂਟਰ ਫਾਰ ਵੂਮੈਨ ਹੈਲਥ ਵਰਗੇ ਸਮੂਹਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਸ਼ੁਰੂਆਤੀ ਦਖਲਅੰਦਾਜ਼ੀ ਵਾਲੀਆਂ ਪਹਿਲਕਦਮੀਆਂ ਕਰਦੇ ਹੋਏ ਸਵਦੇਸ਼ੀ ਸੰਗਠਨ ਸਟ੍ਰੋਂਗ ਬ੍ਰਦਰ ਸਟ੍ਰੋਂਗ ਸਿਸਟਰ ਨਾਲ ਵੀ ਕੰਮ ਕੀਤਾ ਹੈ।
ਸਟ੍ਰੋਂਗ ਬ੍ਰਦਰ ਸੀਈਓ ਕੋਰਮਾਕ ਇਵਾਨਸ ਦਾ ਕਹਿਣਾ ਹੈ ਕਿ ਇਸ ਕਿਸਮ ਦੇ ਪ੍ਰੋਗਰਾਮ ਬਹੁਤ ਜ਼ਰੂਰੀ ਹਨ।